ਜਲੰਧਰ, (ਸੰਜੇ ਸ਼ਰਮਾ)-ਜਲ ਸਪਲਾਈ ਸੈਨੀਟੇਸ਼ਨ ਮਸਟਰੋਲ ਇੰਪਲਾਈਜ਼ ਯੂਨੀਅਨ ਜ਼ਿਲਾ ਕਪੂਰਥਲਾ ਦੀ ਚੋਣ ਸੂਬਾ ਪ੍ਰਧਾਨ ਸੁਖਨੰਦਨ ਸਿੰਘ ਮਹੈਣੀਆਂ ਅਤੇ ਸੂਬਾ ਪ੍ਰੈੱਸ ਸਕੱਤਰ ਸੰਜੀਵ ਕੌਂਡਲ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਅਨਿਲ ਕੁਮਾਰ ਨਾਹਰ ਗੁਰਮੁਖ ਸਿੰਘ ਢੋਡ ਚੇਅਰਮੈਨ ਅਤੇ ਜਸਵੰਤ ਸਿੰਘ ਜਨਰਲ ਸਕੱਤਰ ਸਰਬਸੰਮਤੀ ਨਾਲ ਚੁਣੇ ਗਏ ਅਤੇ ਬ੍ਰਾਂਚ ਸੁਲਤਾਨਪੁਰ ਲੋਧੀ ਦੀ ਚੋਣ ਵੀ ਇਸ ਮੌਕੇ ਹੋਈ ਜਿਸ ਵਿਚ ਬ੍ਰਾਂਚ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਹਰਦੀਪ ਸਿੰਘ ਜਰਨਲ ਸਕੱਤਰ ਬਲਦੇਵ ਸਿੰਘ ਸਰਬਸੰਮਤੀ ਨਾਲ ਚੁਣੇ ਜ਼ਿਲ੍ਹਾ ਕਪੂਰਥਲਾ ਵਿੱਚ 22 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ ਇਸ ਮੌਕੇ ਸੂਬਾ ਪ੍ਰਧਾਨ ਸੁਖਨੰਦਨ ਸਿੰਘ ਮਹੈਣੀਆਂ ਨੇ ਕਿਹਾ ਕਿ ਜਥੇਬੰਦੀ ਵੱਲੋਂ ਸੱਤ ਅਪ੍ਰੈਲ ਨੂੰ ਮਹਿਕਮੇ ਦੀ ਮੰਤਰੀ ਰਜ਼ੀਆ ਸੁਲਤਾਨਾ ਦੇ ਸ਼ਹਿਰ ਮਲੇਰਕੋਟਲਾ ਵਿਖੇ ਦੋ ਹੱਕੀ ਮੰਗਾਂ ਜਿਸ ਵਿਚ ਇਨਲਿਸਟਮੈਂਟ ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਪੱਕਾ ਕਰਨਾ ਅਤੇ ਫੀਲਡ ਦੇ ਰੈਗੂਲਰ ਸਟਾਫ ਨੂੰ ਟਾਈਮ ਸਕੇਲ ਦੇ ਕੇ ਬਾਕੀ ਪੋਸਟਾਂ ਦੀ ਤਰ੍ਹਾਂ ਪੰਜ ਸਾਲ ਬਾਅਦ ਚ ਗਰਾਂਟਡ ਅਗਲੀ ਤਰੱਕੀ ਦੇਣਾ ਇਨ੍ਹਾਂ ਦੋ ਮੰਗਾਂ ਨੂੰ ਲੈ ਕੇ ਜਥੇਬੰਦੀ ਪੰਜਾਬ ਸਰਕਾਰ ਨਾਲ ਆਰ ਪਾਰ ਦੀ ਲੜਾਈ ਲੜਨ ਜਾ ਰਹੀ ਹੈ ਸੂਬਾ ਪ੍ਰਧਾਨ ਸੁਖਨੰਦਨ ਸਿੰਘ ਮਹੈਣੀਆਂ ਨੇ ਦੱਸਿਆ ਕਿ ਇਹ ਫੀਲਡ ਮੁਲਾਜ਼ਮਾਂ ਲਗਾਤਾਰ ਚੌਵੀ ਚੌਵੀ ਘੰਟੇ ਡਿਊਟੀ ਦੇ ਕੇ ਲੋਕਾਂ ਤੱਕ ਸਾਫ ਸੁਥਰਾ ਪਾਣੀ ਪਹੁੰਚਾ ਰਹੇ ਹਨ ਜਦ ਕਿ ਇਨ੍ਹਾਂ ਮੁਲਾਜ਼ਮਾਂ ਨੂੰ ਕੋਈ ਵੀ ਹਫ਼ਤਾਵਾਰੀ ਛੁੱਟੀ ਨਹੀਂ ਮਿਲਦੀ ਜੋ ਕਿ ਇਨ੍ਹਾਂ ਨਾਲ ਬਹੁਤ ਵੱਡਾ ਧੱਕਾ ਹੋ ਰਿਹਾ ਹੈ ਆਪਣੀ ਹੱਕੀ ਮੰਗਾਂ ਦੀ ਲੜਾਈ ਲਈ ਜਥੇਬੰਦੀ ਦੇ ਸਾਰੇ ਵਰਕਰਾਂ ਨੂੰ ਇਸ ਲੜਾਈ ਲਈ ਤਿਆਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ ਇਸ ਮੌਕੇ ਸੂਬਾ ਪ੍ਰੈੱਸ ਸਕੱਤਰ ਸੰਜੀਵ ਕੌਂਡਲ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਕਿਹਾ ਕਿ ਜੇਕਰ ਸੱਤ ਅਪ੍ਰੈਲ ਤੱਕ ਇਹ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੱਤ ਅਪ੍ਰੈਲ ਨੂੰ ਮਲੇਰਕੋਟਲਾ ਦੀ ਧਰਤੀ ਤੇ ਹੀ ਅਗਲੇ ਸੰਘਰਸ਼ ਦਾ ਐਲਾਨ ਕਰ ਦਿੱਤਾ ਜਾਵੇਗਾ ਪ੍ਰੈਸ ਸਕੱਤਰ ਸੰਜੀਵ ਕੌਂਡਲ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਮਹਿਕਮੇ ਵਿੱਚ ਕੰਮ ਕਰਦੇ ਦਰਜਾ ਚਾਰ ਮਾਲੀ ਕਮ ਚੌਕੀਦਾਰ ਫਿਟਰ ਹੈਲਪਰ ਸੀਵਰਮੈਨ ਨੂੰ ਵੀ ਤਰੱਕੀ ਦੇ ਕੇ ਪੰਪ ਆਪ੍ਰੇਟਰ ਬਣਾਇਆ ਜਾਵੇ ਅਤੇ ਜੋ ਮਹਿਕਮੇ ਵਿੱਚ ਪੰਪ ਅਪਰੇਟਰ ਕੰਮ ਕਰ ਰਹੇ ਹਨ ਉਨ੍ਹਾਂ ਨੂੰ ਪਹਿਲ ਦੇ ਆਧਾਰ ਤੇ ਤਰੱਕੀ ਦੇ ਕੇ ਜੂਨੀਅਰ ਇੰਜਨੀਅਰ ਬਣਾਇਆ ਜਾਵੇ ਇਸ ਮੌਕੇ ਗੁਰਦੇਵ ਸਿੰਘ ਝਲਕ ਰਾਮਲਾਲ ਰਾਜਨ ਕੁਮਾਰ ਜਸਵੰਤ ਸਿੰਘ ਦਇਆ ਸਿੰਘ ਸ਼ੀਤਲ ਪ੍ਰਸਾਦ ਕੇਦਾਰਨਾਥ ਗੁਰਮੀਤ ਸਿੰਘ ਮਨਜੀਤ ਸਿੰਘ ਵਾਸਦੇਵ ਗੋਪਾਲ ਬਲਵੀਰ ਸਿੰਘ ਅਸ਼ਵਨੀ ਕੁਮਾਰ ਆਦਿ ਮੈਂਬਰ ਸ਼ਾਮਲ ਹੋਏ