ਜਿਲਾ ਬਾਰ ਅਸੋਸਿਏਸ਼ਨ ਜਲੰਧਰ ਦੀਆਂ ਮਹਿਲਾ ਵਕੀਲਾਂ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ 

ਜਲੰਧਰ, (ਸੰਜੇ ਸ਼ਰਮਾ)-ਜਿਲਾ ਬਾਰ ਅਸੋਸਿਏਸ਼ਨ, ਜਲੰਧਰ ਦੀਆਂ ਮਹਿਲਾ ਵਕੀਲਾਂ ਵੱਲੋ ਮਿਤੀ 08 ਮਾਰਚ ਨੂੰ ਜਲੰਧਰ ਬਾਰ ਦੇ ਪਰਿਸਰ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ । ਇਸ ਮੋਕੇ ਤੇ ਪ੍ਰੋਗਰਾਮ ਦੇ ਮੁੱਖ ਮਹਿਮਾਨ ਸ਼੍ਰੀਮਤੀ ਸਰਿਤਾ ਤਿਵਾਰੀ (ਸਾਬਕਾ ਪ੍ਰੋਫੈਸਰ, ਲਾਇਲਪੁਰ ਖਾਲਸਾ ਕਾਲਜ, ਜਲੰਧਰ), ਜੋਕਿ ਸਮਾਜ ਸੇਵਿਕਾ ਤੇ ਲੇਖਕ ਹੋਣ ਦੇ ਨਾਲ-ਨਾਲ ਇੱਕ ਮਸ਼ਹੁਰ ਅਤੇ ਸਫਲ ਟੀ.ਵੀ. ਕਲਾਕਾਰ ਵੀ ਹਨ, ਨੇ ਆਪਣੇ ਕੀਮਤੀ ਵਿਚਾਰ ਰੱਖੇ ਅਤੇ ਇਸ ਦਿਨ ਦੀ ਮਹੱਤਾ ਬਾਰੇ ਦੱਸਿਆ । ਉਹਨਾ ਨੇ ਮਹਿਲਾ ਸਸ਼ਕਤੀਕਰਨ ਲਈ ਸਰਕਾਰ ਵੱਲੋ ਹੋਰ ਵੀ ਉਪਰਾਲੇ ਕਰਨ ਦੀ ਲੋੜ ਬਾਰੇ ਕਿਹਾ। ਉਹਨਾ ਨੇ ਦੱਸਿਆ ਕਿ ਭਾਰਤ ਦੀ ਮਹਿਲਾਵਾਂ ਲਈ ਜਾਇਦਾਦ, ਵੋਟ ਅਤੇ ਸਮਾਨ ਅਧਿਕਾਰ ਲਈ ਬਾਬਾ ਸਾਹਿਬ ਡਾ.ਭੀਮ ਰਾਉ ਅੰਬੇਡਕਰ ਜੀ ਦੇ ਅਹਿਮ ਯੋਗਦਾਨ ਬਾਰੇ ਜਾਨਕਾਰੀ ਦਿੱਤੀ । ਇਸ ਮੋਕੇ ਤੇ ਵਿਸ਼ੇਸ਼ ਤੋਰ ਤੇ ਆਏ ਹੋਏ ਸ਼੍ਰੀ ਮਤੀ ਸੁਖਬੀਰ ਕੌਰ ਚੱਠਾ ਜੀ ਨੇ ਵੀ ਆਪਣੇ ਕੀਮਤੀ ਵਿਚਾਰ ਸਾਂਝੇ ਕੀਤੇ ਅਤੇ ਮਹਿਲਾਵਾਂ ਦੀ ਮੋਜੂਦਾ ਹਾਲਤ ਬਾਰੇ ਦੱਸਿਆ ਅਤੇ ਕਿਹਾ ਕਿ ਹਾਲੇ ਵੀ ਮਹਿਲਾਵਾਂ ਨੂੰ ਸੰਪੂਰਨ ਬਰਾਬਰਤਾ ਦੇ ਅਧਿਕਾਰ ਨਹੀ ਮਿਲੇ ਹਨ, ਜਿਸ ਲਈ ਸਾਨੂੰ ਸਾਰਿਆ ਨੂੰ ਮਿਲ-ਜੁਲ ਕੇ ਜਮੀਨੀ ਪੱਧਰ ਤੇ ਕੰਮ ਕਰਨ ਦੀ ਲੋੜ ਹੈ । ਇਸ ਮੋਕੇ ਤੇ ਜਿਲਾ ਬਾਰ ਐਸੋਸਿਏਸ਼ਨ ਦੇ ਪ੍ਰਧਾਨ ਸ. ਗੁਰਮੇਲ ਸਿੰਘ ਲਿੱਧੜ ਅਤੇ ਹੋਰ ਵੀ ਸੀਨੀਅਰ ਵਕੀਲਾਂ ਨੇ ਆਪਣੇ ਵਿਚਾਰ ਰੱਖੇ ।ਇਸ ਮੋਕੇ ਤੇ ਜਿਲਾ ਬਾਰ ਅਸੋਸਿਏਸ਼ਨ, ਜਲੰਧਰ ਦੀਆਂ ਸੀਨੀਅਰ ਮਹਿਲਾ ਵਕੀਲਾਂ ਨੂੰ ਸਨਮਾਨਿਤ ਵੀ ਕੀਤਾ ਗਿਆ । ਇਸ ਮੋਕੇ ਤੇ ਜਲੰਧਰ ਦੇ ਹੇਠ ਲਿਖੇ ਵਕੀਲ ਸਾਹਿਬਾਨ ਹਾਜਿਰ ਸਨ। ਐਡਵੋਕੇਟ ਗੁਰਮੇਲ ਸਿੰਘ ਲਿੱਧੜ (ਪ੍ਰਧਾਨ, ਜਿਲਾ ਬਾਰ ਐਸੋਸਿਏਸ਼ਨ,ਐਡਵੋਕੇਟ ਸੰਦੀਪ ਸਿੰਘ ਸੰਘਾ (ਸੈਕਟਰੀ, ਜਿਲਾ ਬਾਰ ਐਸੋਸਿਏਸ਼ਨ, ਐਡਵੋਕੇਟ ਜਗਪਾਲ ਸਿੰਘ ਧੁੱਪਰ ਸੀਨੀਅਰ ਵਾਈਸ ਪ੍ਰਧਾਨ, ਜਿਲਾ ਬਾਰ ਐਸੋਸਿਏਸ਼ਨ, ਐਡਵੋਕੇਟ ਨਵੀਤ ਢੱਲ (ਜੂਨੀਅਰ ਵਾਈਸ ਪ੍ਰਧਾਨ, ਜਿਲਾ ਬਾਰ ਐਸੋਸਿਏਸ਼ਨ, ਐਡਵੋਕੇਟ ਵਿਸ਼ਾਲ ਵੜੈਚ (ਜੋਆਇਂਟ ਸੈਕਟਰੀ, ਜਿਲਾ ਬਾਰ ਐਸੋਸਿਏਸ਼ਨ, ਐਡਵੋਕੇਟ ਕੁਲਦੀਪ ਭੱਟੀ, ਰਾਜ ਕੁਮਾਰ ਬੈਂਸ, ਦਸ਼ਵਿੰਦਰ ਸਿੰਘ, ਭਾਨੂ ਪ੍ਰਤਾਪ, ਨਵਜੋਤ ਵਿਰਦੀ, ਮਹਿੰਦਰ ਸਿੰਘ ਪਰਮਾਰ (ਸਾਰੇ ਕਾਰਜਕਾਰੀ ਮੈਂਬਰ, ਜਿਲਾ ਬਾਰ ਐਸੋਸਿਏਸ਼ਨ, ਐਡਵੋਕੇਟ ਮਧੂ ਰਚਨਾ ਐਡਵੋਕੇਟ ਆਭਾ ਨਾਗਰ, ਐਡਵੋਕੇਟ ਰਵਿੰਦਰ ਕੌਰ, ਐਡਵੋਕੇਟ ਰੂਚੀ ਕਪੂਰ, ਐਡਵੋਕੇਟ ਮਨਜੀਤ ਸੰਧੂ, ਐਡਵੋਕੇਟ ਨੇਹਾ, ਐਡਵੋਕੇਟ ਰਿਆ ਵੜੈਚ
ਐਡਵੋਕੇਟ ਸੋਨਮ ਮਹੇ,ਐਡਵੋਕੇਟ ਪੂਰਨਿਮਾ,ਐਡਵੋਕੇਟ ਰੁਪਿੰਦਰ ਮੁਲਤਾਨੀ,ਐਡਵੋਕੇਟ ਸਾਕਸ਼ੀ ਕਲੇਰ,ਐਡਵੋਕੇਟ ਸੋਨਾਲਿਕਾ ਕੌਲ,ਐਡਵੋਕੇਟ ਪਾਰਿਲ,ਐਡਵੋਕੇਟ ਅੰਜੂ
ਐਡਵੋਕੇਟ ਮੰਜੂ,ਐਡਵੋਕੇਟ ਤਰਨਜੀਤ ਕੌਰ ਹੁੰਡਲ,ਐਡਵੋਕੇਟ ਸ਼ਸ਼ੀ ਕਟਾਰਿਆ,ਐਡਵੋਕੇਟ ਗੁਰਜੀਤ ਸਿੰਘ ਕਾਹਲੋ,ਐਡਵੋਕੇਟ ਰਜਿੰਦਰ ਸਿੰਘ ਮੰਡ,ਐਡਵੋਕੇਟ ਰਾਜੂ ਅੰਬੇਡਕਰ
ਐਡਵੋਕੇਟ ਪ੍ਰਿਤਪਾਲ ਸਿੰਘ,ਐਡਵੋਕੇਟ ਹਰਭਜਨ ਸਾੰਪਲਾ,ਐਡਵੋਕੇਟ ਰਜਿੰਦਰ ਕੁਮਾਰ।

Leave a Reply

Your email address will not be published. Required fields are marked *