ਜਲੰਧਰ, (ਮਿੰਕਲ)-ਮੁਫਤ ਇਲਾਜ ਲਈ ਭਾਰਤ ਸਰਕਾਰ ਵੱਲੋਂ ਆਯੂਸ਼ਮਾਨ ਕਾਰਡ ਬਣਾਇਆ ਜਾ ਰਿਹਾ ਹੈ। ਇਸ ਕਾਰਡ ਦੇ ਜਰੀਏ ਮੁਫਤ ਇਲਾਜ ਕਰਵਾ ਸਕਦੇ ਹਨ। ਕਾਰਡ ਬਣਾਉਣ ਲਈ ਸ਼ਹਿਰ ਵਿਚ ਵੱਖ-ਵੱਖ ਥਾਵਾਂ ’ਤੇ ਕੈਂਪ ਲਗਾਇਆ ਜਾ ਰਿਹਾ ਹੈ। ਆਯੂਸ਼ਮਾਨ ਕਾਰਡ ਬਣਾਉਣ ਵਾਲੀ ਬੈਵਸਾਇਟ ਅਕਸਰ ਬੰਦ ਹੋ ਜਾਂਦਾ ਹੈ। ਜਿਸ ਕਾਰਨ ਆਮ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਆਯੂਸ਼ਮਾਨ ਕਾਰਡ ਬਣਾਉਣ ਲਈ ਕੈਫੇ ਸੈਂਟਰ, ਦੁਕਾਨਦਾਰਾਂ ਆਦਿ ਨੂੰ ਆਈਡੀ ਦਿੱਤੀ ਗਈ ਹੈ। ਵਰਕਿੰਗ ਜਿਆਦਾ ਹੋਣ ਕਾਰਨ ਸਰਵਰ ਅਕਸਰ ਡਾੳੂਨ ਹੋ ਜਾਂਦਾ ਹੈ। ਇਸ ਸਮੱਸਿਆ ਦਾ ਖਮਿਆਜਾ ਕਾਰਡ ਬਣਾਉਣ ਵਾਲਿਆਂ ਭੁਗਤਣਾ ਪੈਂਦਾ ਹੈ। ਅਜਿਹਾ ਵੀ ਵਾਰਨਿੰਗ ਦਿੱਤੀ ਜਾਂਦੀ ਹੈ ਕਿ ਜੇਕਰ ਆਈਡੀ ਨਾ ਚਲਾਇਆ ਤਾਂ ਬੰਦ ਕਰ ਦਿੱਤੀ ਜਾਵੇਗੀ। ਕੰਪਨੀ ਵੱਲੋਂ ਕੰਮ ਸ਼ੁਰੂ ਕੀਤਾ ਗਿਆ ਹੈ ਪਰ ਬੈਕਹੈਂਡ ਤੋਂ ਸਮੱਸਿਆ ਹੱਲ ਨਹੀਂ ਹੋ ਰਿਹਾ ਹੈ। ਕੈਂਪ ਦੌਰਾਨ ਕਈ ਵਾਰ ਟੀਮ ਨੂੰ ਬਿਨ੍ਹਾਂ ਲੋਕਾਂ ਦੇ ਕਾਰਡ ਬਣਾਏ ਹੀ ਵਾਪਸ ਘਰ ਪਰਤਣਾ ਪੈਂਦਾ ਹੈ।