ਗੜ੍ਹਾ ’ਚ 72ਵਾਂ ਗਣਤੰਤਰ ਦਿਵਸ ਮਨਾਇਆ ਗਿਆ

ਜਲੰਧਰ, (ਸੰਜੇ ਸ਼ਰਮਾ/ਬੰਟੀ ਭਗਤ)-ਗੜ੍ਹਾ ਵਿਖੇ ਦਯਾਨੰਦ ਚੌਂਕ ਕੋਲ ਗਣਤੰਤਰ ਦਿਵਸ ਮਨਾਇਆ ਗਿਆ। ਕੌਂਸਲਰ ਪ੍ਰਭ ਦਿਆਲ ਭਗਤ ਨੇ ਝੰਡਾ ਲਹਿਰਾਇਆ। ਇਸ ਮੌਕੇ ’ਤੇ ਮਾਰਕਿਟ ਐਸੋਸੀਏਸਨ ਗੜ੍ਹਾ ਦੇ ਸਮੂਹ ਮੈਂਬਰ ਸ਼ਾਮਲ ਹੋਏ। ਇਸ ਮੌਕੇ ’ਤੇ ਕਨੋਜੀਆ ਮਹਾ ਸਭਾ ਚੇਅਰਮੈਨ ਰਾਕੇਸ਼ ਕਮਲ ਕਨੋਜੀਆ ਵੀ ਨਜਰ ਆਏ। ਉਨ੍ਹਾਂ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਬਾਬਾ ਸਾਹਿਬ ਨੇ ਅੱਜ ਦੇ ਦਿਨ ਹੀ ਸਭਿਧਾਨ ਲਾਗੂ ਕੀਤਾ ਸੀ। ਇਸ ਨੂੰ ਲਾਗੂ ਕਰਨ ਦਾ ਅਹਿਮ ਕਾਰਨ ਸੀ ਹਰ ਵਰਗ ਨੂੰ ਸਮਾਜ ਵਿਚ ਬਰਬਾਰ ਦਾ ਦਰਜਾ ਮਿਲਣਾ ਚਾਹੀਦਾ ਹੈ। ਜਿਸ ਨੂੰ ਅੱਜ ਅਸੀਂ ਸਮੂਹ ਦੇਸ਼ ਵਾਸੀ ਮਨਾ ਰਹੇ ਹਾਂ। ਇਸ ਮੌਕੇ ’ਤੇ ਇਲਾਕਾ ਕੌਂਲਰ ਪ੍ਰਭ ਦਿਆਲ ਭਗਤ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਆਪਣੇ ਇਲਾਕਾ ਵਾਸੀਆਂ ਨੂੰ ਗਣਤੰਤਰ ਦਿਵਸ ਵਧਾਈ ਦਿੱਤੀ ਅਤੇ ਕਿਸਾਨਾਂ ਦ ਸੰਗਰਸ ਬਾਰੇ ਕਿਹਾ ਕਿ ਮੋਦੀ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆ ਹਨ। ਇਹ ਸਰਕਾਰ ਨੂੰ ਅਪੀਲ ਕੀਤੀ। ਇਸ ਮੌਕੇ ’ਤੇ ਸਸੀ ਭਾਰਤ,ਕਮਲ ਕਨੌਜੀਆ,ਜੌਨੀ ਬੰਗੜ, ਪ੍ਰੇਮ ਸਾਗਰ,ਪ੍ਰੇਮ ਨਾਥ, ਲੱਕੀ ਭਗਤ, ਇੰਦਰਜੀਤ ਲਤੋਟਰਾ, ਬਨਾਰਸੀ ਦਾਸ,ਮਦਨ ਵਿਚਾਰਾ, ਸੁਰਜੀਤ ਸਿੰਘ, ਵਸੂਦੇਵ ਸਰਮਾ, ਨਰਿੰਦਰ ਬੁੱਧੀਰਾਜਾ,ਸ੍ਰੀ ਚਾਵਲ,ਰਾਜੀਵ ਕੱਕੜ, ਬੱਬਲ ਦੱਤਾ,ਬਚਨ ਲਾਲ, ਸੌਦਾਗਰ ਮੱਲ ਭਗਤ, ਅਰੁਨ ਨਿੱਕਾ, ਸੰਨੀ ਦਿਆਲ, ਮੋਹਿਤ ਦਿਆਲ, ਦੀਪਾਂਸੂ ਦਿਆਲ, ਸਾਮ ਦਿਆਲ, ਵਿਨੋਦ ਕਨੌਜੀਆ, ਸੰਟੀ ਪਹਿਲਵਾਨ, ਸ਼ਾਮ ਲਾਲ ਆਦਿ ਨਜਰ ਆਏ।

Leave a Reply

Your email address will not be published. Required fields are marked *