ਜਲੰਧਰ, (ਸੰਜੇ ਸ਼ਰਮਾ/ਅਸ਼ੋਕ ਸਾਗਰ)-ਸੰਤ ਨਗਰ ਵਾਰਡ 37 ’ਚ ਸਿਵਰੇਜ ਬਲਾਕਿੰਗ ਹੋਣ ਕਾਰਨ ਇਲਾਕਾ ਵਾਸੀ ਪ੍ਰੇਸ਼ਾਨ ਹਨ। ਸਿਵਰੇਜ ਓਵਰ ਫਲੋ ਕਾਰਨ ਪਾਣੀ ਰੋਡ ਉਪਰ ਜਮ੍ਹਾ ਹੋ ਜਾਂਦਾ ਹੈ। ਇਸ ਦੇ ਨਾਲ ਹੀ ਸਕੂਲ ਵੀ ਹੈ। ਇਥੋਂ ਲੰਘਦੇ ਸਮੇਂ ਅਕਸਰ ਰਾਹਗੀਰ ਦੁਰਘਟਨਾ ਦੇ ਸ਼ਿਕਾਰ ਹੋ ਜਾਂਦੇ ਹਨ। ਇਸ ਸਮੱਸਿਆ ਨੂੰ ਕਈ ਦਿਨ ਹੋ ਚੁੱਕੇ ਹਨ। ਸੜਕ ਉਪਰ ਗੰਦਾ ਪਾਣੀ ਜਮ੍ਹਾ ਹੋਣ ਕਾਰਨ ਕਾਫੀ ਬਦਬੂਹ ਆਉਦੀ ਹੈ। ਜਿਸ ਕਾਰਨ ਮੱਖੀ, ਮੱਛਰਾਂ ਤੋਂ ਬਿਮਾਰੀ ਪੈਦਾ ਹੋ ਸਕਦੀ ਹੈ। ਜਾਣਕਾਰੀ ਮੁਤਾਬਕ ਇਲਾਕਾ ਕੌਂਸਲਰ ਨੂੰ ਕਈ ਵਾਰ ਕਹਿ ਚੁੱਕੇ ਹਨ ਪਰ ਅਜੇ ਤੱਕ ਸਮੱਸਿਆ ਦਾ ਹਲ ਨਹੀਂ ਕੀਤਾ ਗਿਆ। ਇਸ ਮੌਕੇ ’ਤੇ ਨੀਲਮ ਕੁਮਾਰੀ, ਆਸ਼ੂ ਭਗਤ, ਰੂਪਾ, ਜਿੰਮੀ ਮਾਰਦਰ, ਰਕਸ਼ੰਦਾ ਆਦਿ ਮੌਜੂਦ ਸਨ।
ਕੀ ਕਹਿੰਦੇ ਹਨ ਇਲਾਕਾ ਕੌਂਸਲਰ
ਜਦੋਂ ਇਸ ਬਾਰੇ ਇਲਾਕਾ ਕੌਂਸਲਰ ਕਲਮੇਸ਼ ਗਲੋਵਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਟੈਂਡਰ ਮਿੰਟੇਨਸ ਦਾ ਲੱਗਾ ਹੋਇਆ ਹੈ। ਇਸ ਬਾਰੇ ਅਨਮੋਲ ਨਾਲ ਗੱਲ ਕਰ ਲਓ। ਜਦੋਂ ਮੋ. 9779952071 ’ਤੇ ਸੰਪਰਕ ਕੀਤਾ ਫੋਨ ਦਾ ਜਵਾਬ ਨਹੀਂ ਦਿੱਤਾ।