ਜਲੰਧਰ,( ਵਿਸ਼ਾਲ)-ਸੂਬਾ ਸਰਕਾਰ ਨੇ ਸਮਾਰਟ ਸਿਟੀ ਸਕੀਮ ਅਧੀਨ 1.74 ਕਰੋੜ ਰੁਪਏ ਦੀ ਲਾਗਤ ਵਾਲੇ ਰੇਨ ਵਾਟਰ ਹਾਰਵੈਸਟਿੰਗ (ਆਰਐੱਚਐੱਸ) ਪ੍ਰਰਾਜੈਕਟ ਨੂੰ ਪ੍ਰਵਾਨ ਕਰਦਿਆਂ ਸ਼ਹਿਰ ਵਾਸੀਆਂ ਨੂੰ ਨਵੇਂ ਸਾਲ ਦਾ ਤੋਹਫ਼ਾ ਦਿੱਤਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਇਸ ਪ੍ਰਰਾਜੈਕਟ ਤਹਿਤ ਸਰਕਾਰੀ ਇਮਾਰਤਾਂ ਉੱਪਰ 50 ਰੂਫ ਟਾਪ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਰਾਜ ਸਰਕਾਰ ਵੱਲੋਂ ਪ੍ਰਰਾਜੈਕਟ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ਤੇ ਟੈਂਡਰ ਪ੍ਰਕਿਰਿਆ ਕੁਝ ਹੀ ਦਿਨਾਂ ‘ਚ ਸ਼ੁਰੂ ਕਰ ਦਿੱਤੀ ਜਾਵੇਗੀ। ਭੂਮੀ ਅਤੇ ਜਲ ਸੰਭਾਲ ਵਿਭਾਗ ਨੂੰ ਕਾਰਜਕਾਰੀ ਏਜੰਸੀ ਹੋਣ ਵਜੋਂ ਪ੍ਰਰਾਜੈਕਟ ਪਹਿਲਾਂ ਹੀ ਸ਼ੁਰੂ ਕਰਨ ਲਈ ਕਿਹਾ ਗਿਆ ਹੈ। ਥੋਰੀ ਨੇ ਕਿਹਾ ਕਿ ਜ਼ਿਲ੍ਹੇ ‘ਚ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਹੁੰਦਾ ਜਾ ਰਿਹਾ ਹੈ ਅਤੇ ਜਲੰਧਰ ਜ਼ਿਲ੍ਹੇ ਦੇ ਸਮੁੱਚੇ 10 ਬਲਾਕਾਂ ਨੂੰ ਵੱਧ ਵਰਤੋਂ ਕਰ ਕੇ ਗੰਭੀਰ ਘੋਸ਼ਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਨਾ ਸਿਰਫ਼ ਪਾਣੀ ਰਿਚਾਰਜ ਕਰੇਗਾ ਸਗੋਂ ਹੇਠਾਂ ਜਾ ਰਹੇ ਪਾਣੀ ਦੇ ਪੱਧਰ ਨੂੰ ਰੋਕਣ ਵਿਚ ਵੀ ਸਹਾਇਤਾ ਕਰੇਗਾ। ਇਸ ਪ੍ਰਰਾਜੈਕਟ ਲਈ ਚੁਣੀਆਂ ਗਈਆਂ 50 ਸਰਕਾਰੀ ਇਮਾਰਤਾਂ ‘ਚ ਆਈਟੀਆਈ (ਮਹਿਲਾ) ਲਾਜਪਤ ਨਗਰ, ਡੀਪੀਆਰਓ ਦਫ਼ਤਰ, ਜੀਪੀਐਸ ਨਿਊ ਸੰਤੋਖਪੁਰਾ, ਜੀਪੀਐੱਸ ਕਿਸ਼ਨਪੁਰਾ, ਜੀਐੱਚਐੱਸ ਕਿਸ਼ਨਪੁਰਾ, ਜੀਪੀਐੱਸ ਸੰਤੋਖਪੁਰਾ (ਓਲਡ), ਜੀਐੱਸਐੱਸਐੱਸ ਮਾਡਲ ਟਾਊਨ, ਜੀਪੀਐੱਸ ਲੰਮਾ ਪਿੰਡ, ਜੀਐੱਚਐੱਸ ਕੋਟ ਰਾਮਦਾਸ, ਜੀਪੀਐੱਸ ਕੋਟ ਰਾਮਦਾਸ, ਪੁਲਿਸ ਕਮਿਸ਼ਨਰ ਜਲੰਧਰ, ਮੁੱਖ ਖੇਤੀਬਾੜੀ ਅਫ਼ਸਰ, ਜਲੰਧਰ, ਐੱਸਐੱਸਪੀ ਰੂਰਲ, ਡੀਈਓ (ਐਲੀਮੈਂਟਰੀ), ਜਲੰਧਰ, ਜੀਐੱਚਐੱਸ (ਲੜਕੀਆਂ) ਗਾਂਧੀ ਨਗਰ, ਜੀਐੱਸਐੱਸਐੱਸ (ਲੜਕੀਆਂ) ਨਹਿਰੂ ਗਾਰਡਨ, ਜ਼ਿਲ੍ਹਾ ਸਮਾਜਿਕ ਨਿਆਂ ਤੇ ਅਧਿਕਾਰਤਾ ਅਫ਼ਸਰ, ਜੀਪੀਐੱਸ (ਲੜਕੇ) ਗੜ੍ਹਾ, ਜੀਐੱਮਐੱਸ ਗੜ੍ਹਾ, ਦੂਰਦਰਸ਼ਨ ਕੇਂਦਰ, ਆਲ ਇੰਡੀਆ ਰੇਡੀਓ, ਲਾਇਨਜ਼ ਕਲੱਬ, ਜੀਪੀਐੱਸ ਕੀਰਤੀ ਨਗਰ, ਬਿਸਤ ਦੁਆਬ ਕਪੂਰਥਲਾ ਰੋਡ, ਜੀਪੀਐੱਸ ਸੂਚੀ ਪਿੰਡ, ਜੀਪੀਐੱਸ ਰਾਮ ਨਗਰ, ਜੀਪੀਐੱਸ ਿਢੱਲਵਾਂ, ਜੀਐੱਮ ਸਹਿ-ਸਿੱਖਿਆ ਲਾਡੋਵਾਲੀ ਰੋਡ, ਜੀਐੱਸਐੱਸਐੱਸ ਦਕੋਹਾ, ਜੀਪੀਐੱਸ ਬਸਤੀ ਮਿੱਠੂ, ਜੀਪੀਐੱਸ ਚੋਹਕ ਕਲਾਂ, ਜੀਐੱਚਐੱਸ ਨੰਗਲ ਸ਼ਾਮਾ, ਜੀਐੱਸਐੱਸਐੱਸ ਲੱਧੇਵਾਲੀ, ਜੀਪੀਐੱਸ ਲੱਧੇਵਾਲੀ, ਜੀਪੀਐੱਸ ਆਦਰਸ਼ ਨਗਰ, ਜੀਪੀਐੱਸ ਰੇੜੂ, ਜੀਪੀਐੱਸ ਸੰਸਾਰਪੁਰ, ਜੀਪੀਐੱਸ ਗੋਡੀਆਪੁਰ, ਜੀਐੱਚਐੱਸ ਸੰਸਾਰਪੁਰ, ਜੀਪੀਐੱਸ ਬਿਧੀਪੁਰ, ਜੀਪੀਐੱਸ ਮਕਸੂਦਾਂ, ਜੀਪੀਐੱਸ ਨਾਗਰਾ, ਜੀਐੱਮਐੱਸ ਬਸਤੀ ਸ਼ੇਖ, ਜੀਐੱਸਐੱਸਐੱਸ ਮਾਡਲ ਹਾਊਸ, ਜੀਐੱਸਐੱਸਐੱਸ ਬਸਤੀ ਸੇਖ ਅਤੇ ਬਾਗਬਾਨੀ ਦਫ਼ਤਰ, ਜਲੰਧਰ ਕੈਂਟ ਦੀਆਂ ਇਮਾਰਤਾਂ ਸ਼ਾਮਲ ਹਨ। ਡੀਸੀ ਨੇ ਨੌਜਵਾਨਾਂ ਨੂੰ ਆਪਣੇ ਇਲਾਕਿਆਂ ‘ਚ ਜਿੱਥੇ ਉਹ ਰਹਿੰਦੇ ਹਨ, ਉਥੇ ਪਾਣੀ ਦੀ ਸੰਭਾਲ ਲਈ ਅੰਬੈਸੇਡਰ ਬਣਨ ਦੀ ਤਾਕੀਦ ਕੀਤੀ ਤੇ ਕਿਹਾ ਕਿ ਇਸ ਅਨਮੋਲ ਦਾਤ ਨੂੰ ਬਚਾਉਣਾ ਸਾਡਾ ਸਾਰਿਆਂ ਦਾ ਸਮੂਹਿਕ ਫਰਜ਼ ਬਣਦਾ ਹੈ, ਨਹੀਂ ਤਾਂ ਲੋਕਾਂ ਨੂੰ ਖ਼ਤਰਨਾਕ ਸਿੱਟੇ ਭੁਗਤਣੇ ਪੈਣਗੇ।ਸਬ ਡਵੀਜਨਲ ਸੋਇਲ ਕੰਜ਼ਰਵੇਸ਼ਨ ਅਫ਼ਸਰ ਲੁਪਇੰਦਰ ਕੁਮਾਰ ਨੇ ਦੱਸਿਆ ਕਿ ਪ੍ਰਤੀ ਸਾਲ 10 ਕਰੋੜ ਲਿਟਰ ਪਾਣੀ ਦੀ ਬੱਚਤ ਦੇ ਨਾਲ ਰੂਫ ਟਾਪ ਰੇਨ ਵਾਟਰ ਹਾਰਵੈਸਟਿੰਗ ਪ੍ਰਰਾਜੈਕਟ ਤਹਿਤ ਕੁੱਲ 43155 ਵਰਗ ਖੇਤਰ ਨੂੰ ਕਵਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅਜਿਹੀ ਮੈਗਾ ਵਾਟਰ ਸੇਵਿੰਗ ਜ਼ਿਲ੍ਹੇ ਵਿਚ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉਪਰ ਲਿਆਉਣ ਵਿਚ ਸਹਾਇਤਾ ਕਰੇਗੀ। ਪ੍ਰਰਾਜੈਕਟ ਲੰਬੇ ਅਰਸੇ ਲਈ ਸਵੈ-ਟਿਕਾਊ ਹੈ ਅਤੇ ਘੱਟ ਤੋਂ ਘੱਟ ਰੱਖ-ਰਖਾਅ ਦੀ ਲੋੜ ਹੈ