ਲੰਡਨ, 31 ਦਸੰਬਰ, 2020. : ਸ਼ਾਇਦ ਹੀ ਅਜਿਹਾ ਕੋਈ ਦੇਸ਼ ਜਾਂ ਖੇਤਰ ਹੈ ਜੋ ਕੋਰੋਨਾ ਵਾਇਰਸ ਨਾਲ ਪ੍ਰਭਾਵਤ ਹੋਣ ਤੋਂ ਬਚਿਆ ਹੋਵੇ। ਸੁਪਰਜੰਬੋ ਜੈਟ ਦੇ ਨਾਂ ਤੋਂ ਮਸ਼ਹੂਰ ਏ380 ਏਅਰਬਸ ’ਤੇ ਵੀ ਇਸ ਦੀ ਮਾਰ ਪਈ ਹੈ। ਇਨ੍ਹਾਂ ਛੇਤੀ ਹੀ ਉਡਾਣਾਂ ਤੋਂ ਹਟਾਇਆ ਜਾ ਸਕਦਾ ਹੈ। ਪਿਛਲੇ 9 ਮਹੀਨਿਆਂ ਵਿਚ ਇਨ੍ਹਾਂ ਜਹਾਜ਼ਾਂ ਨੇ ਕੋਈ ਉਡਾਣ ਨਹੀਂ ਭਰੀ ਹੈ।
ਕੋਰੋਨਾ ਵਾਇਰਸ ਮਹਾਮਾਰੀ ਦੇ ਸਮੇਂ ਵਿਚ ਉਡਾਣਾਂ ਵਿਚ ਭਾਰੀ ਕਮੀ ਦੇਖੀ ਗਈ। ਏਅਰਲਾਈਨਜ਼ ਅਤੇ ਹਵਾਈ ਅੱਡਿਆਂ ਰਾਹੀਂ ਉਡਾਣਾਂ ਵਿਚ ਭਾਰੀ ਕਮੀ ਦੇਖੀ, ਜ਼ਿਆਦਾਤਰ ਉਡਾਣਾਂ ਨੂੰ ਰੱਦ ਕਰਨਾ ਪਿਆ ਕਿਉਂਕਿ ਮਹਾਮਾਰੀ ਦੇ ਕਾਰਨ ਕੋਈ ਅਪਣੀ ਕੌਮਾਂਤਰੀ ਸਰਹੱਦ ਨਹੀਂ ਖੋਲ੍ਹਣਾ ਚਾਹੁੰਦਾ ਸੀ।