ਨਿਊਯਾਰਕ, 31 ਦਸੰਬਰ, 2020 : ਅਮਰੀਕਾ ਦੀ ਇੱਕ ਫੈਡਰਲ ਅਦਾਲਤ ਨੇ ਦੇਸ਼ ਵਿਚ ਚਲ ਰਹੀ ਤਕਨੀਕੀ ਸਹਾਇਤਾ ਨਾਲ ਚਲ ਰਹੀ ਧੋਖਾਧੜੀ ਯੋਜਨਾ ਨੂੰ ਸਥਾਈ ਤੌਰ ’ਤੇ ਬੰਦ ਕਰਨ ਦਾ ਆਦੇਸ਼ ਦਿੱਤਾ ਹੈ। ਇਸ ਯੋਜਨਾ ਦਾ ਮਾਸਟਰ ਮਾਈਂਡ ਇੱਕ ਅਮਰੀਕੀ ਨਾਗਰਿਕ ਹੈ ਇਹ ਭਾਰਤ ਦੇ ਕਾਲ ਸੈਂਟਰਾਂ ਤੋਂ ਸੰਚਾਲਤ ਹੁੰਦੀ ਰਹੀ ਹੈ। ਇਸ ਯੋਜਨਾ ਦੇ ਸ਼ਿਕਾਰ ਕਈ ਅਮਰੀਕੀ ਅਤੇ ਸੈਂਕੜੇ ਬਜ਼ੁਰਗ ਹੋਏ ਹਨ। ਕੁਝ ਮਾਮਲਿਆਂ ਵਿਚ ਧੋਖਾਧੜੀ ਕਰਨ ਵਾਲਿਆਂ ਨੇ ਮਾਈਕਰੋਸਾਫਟ ਦੀ ਆੜ ਵੀ ਲਈ।
ਅਮਰੀਕੀ ਨਿਆ ਮੰਤਰਾਲੇ ਨੇ ਦੱਸਿਆ ਕਿ ਅਦਾਲਤ ਨੇ ਮਾਈਕਲ ਬਰਾਇਨ ਕਾਟਰ ਅਤੇ ਕੈਲੀਫੋਰਨੀਆ ਦੀ ਚਾਰ ਕੰਪਨੀਆਂ ਦੇ ਖ਼ਿਲਾਫ਼ ਸਥਾਈ ਰੋਕ ਦਾ ਆਦੇਸ਼ ਦਿੱਤਾ ਅਤੇ ਉਨ੍ਹਾਂ ਦੇ ਟੈਲੀਮਾਰਕੀਟਿੰਗ ਅਤੇ ਵੈਬ ਸਾਈਟਾਂ ਦੇ ਜ਼ਰੀਏ ਤਕਨੀਕੀ ਸਹਾਇਤਾ ਦੇਣ ’ਤੇ ਵੀ ਰੋਕ ਲਗਾ ਦਿੱਤੀ ਹੈ।