ਸਕੂਲ ’ਚ ਸ਼ੀਟ ਨਾ ਲੈਣ ਕਾਰਨ ਨਹੀਂ ਦਿੱਤੇ ਨੰਬਰ
ਜਲੰਧਰ, (ਸੰਜੇ ਸ਼ਰਮਾ)-ਕਰੋਨਾ ਵਾਇਰਸ ਕਾਰਨ ਪੂਰੀ ਦੁਨੀਆਂ ਦਾ ਕਾਰੋਬਾਰ ਖਰਾਬ ਹੋ ਚੁੱਕਿਆ ਹੈ। ਵਾਇਰਸ ਦੇ ਪ੍ਰਭਾਵ ਤੋਂ ਬਚਣ ਲਈ ਲਗਾਤਾਰ ਆਨਲਾਈਨ ਪੜ੍ਹਾਈ ਨੂੰ ਜੋਰ ਦਿੱਤਾ ਜਾ ਰਿਹਾ ਹੈ। ਕਾਲਾ ਸਿੰਘਾ ਰੋਡ ਨਿੳੂ ਗੀਤਾ ਕਲੋਨੀ ’ਤੇ ਸਥਿਤ ਏਮਸ ਸੀਨੀਅਰ ਸੈਕੰਡਰੀ ਸਕੂਲ ਆਏ ਦਿਨ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਤੰਗ ਕਰ ਰਹੇ ਹਨ। ਬਸਤੀ ਸ਼ੇਖ ਵੀਜੇ ਵਰਮਾ ਨਾਮਕ ਵਿਅਕਤੀ ਨੇ ਫੇਸਬੁੱਕ ਦੇ ਜਰੀਏ ਮੈਸੇਜ ਸ਼ੇਅਰ ਕੀਤਾ ਜਿਸ ਵਿਚ ਲਿਖਿਆ ਕਿ ਸਕੂਲ ’ਚ ਪੇਪਰ ਸ਼ੀਟ ਨਾ ਖਰੀਦਣ ਕਾਰਨ ਮਾਕਸ ਨਹੀਂ ਦਿਤੇ। ਇਸ ਬਾਰੇ ਉਨ੍ਹਾਂ ਦਾ ਕਹਿਣਾ ਸੀ ਕਿ ਪੈਸੇ ਦੀ ਤੰਗੀ ਹੋਣ ਕਾਰਨ ਸਕੂਲ ਤੋਂ ਪੇਪਰ ਸ਼ੀਟ ਨਹੀਂ ਖਰੀਦ ਸਕੇ। ਇਸ ਲਈ ਮੇਰੀ ਬੇਟੀ ਛੇਵੀਂ ਕਲਾਸ ਵਿਚ ਪੜ੍ਹਦੀ ਹੈ। ਉਸ ਦਾ ਪੇਪਰ ਹੀ ਚੈਕ ਨਹੀਂ ਕੀਤਾ ਗਿਆ। ਮੈਂ ਆਪਣੇ ਸੱਜਣ ਮਿੱਤਰ ਤੋਂ ਸ਼ੀਟ ਦਾ ਪਿ੍ਰੰਟ ਕੱਢਵਾ ਕੇ ਪੇਪਰ ਚੈਕ ਕਰਵਾਉਣ ਗਿਆ ਸੀ। ਸਕੂਲ ਵੱਲੋਂ ਪੇਪਰ ਚੈਕ ਨਹੀਂ ਕੀਤਾ। ਜਿਸ ਦਾ ਜਵਾਬ ਮੈਂ ਫੇਸਬੁੱਕ ’ਤੇ ਸ਼ੇਅਰ ਕਰ ਚੁੱਕਾ ਹਾਂ। ਜਿਸ ਕਾਰਨ ਮੇਰੀ ਬੇਟੀ ਥੋੜੀ ਪ੍ਰੇਸ਼ਾਨ ਹੋ ਗਈ ਕਿਉਕਿ ਬੱਚੇ ਨੇ ਮਿਹਨਤ ਕੀਤੀ ਸੀ। ਉਸ ਦਾ ਕੰਮ ਹੀ ਨਹੀਂ ਚੈਕ ਕੀਤਾ। ਇਹ ਕਿਥੇ ਦੀ ਇਨਸਾਫੀ ਹੈ। ਸਕੂਲ ਪ੍ਰਸ਼ਾਸਨ ਆਪਣੀ ਮਰਜੀ ਕਰ ਰਿਹਾ ਹੈ।
ਕੀ ਕਹਿੰਦੇ ਹਨ ਸਕੂਲ ਮੈਂਬਰ
ਜਦੋਂ ਇਸ ਬਾਰੇ 769651100 ਨੰਬਰ ’ਤੇ ਸੰਪਰਕ ਕੀਤ ਤਾਂ ਮੈਡਮ ਰੇਣੂੰ ਭਾਟੀਆ ਨੇ ਗਲ ਗੋਲ ਮਾਲ ਕਰਕੇ ਜਵਾਬ ਦਿੱਤਾ ਕਿ ਸਕੂਲ ਦੇ ਰੂਲ ਜੋ ਹੈ ਉਸ ਨੂੰ ਸਾਰੇ ਬੱਚਿਆਂ ਨੇ ਫੋਲੋ ਕੀਤਾ ਹੈ। ਇਸ ਲਈ ਪਰਿਵਾਰਕ ਮੈਂਬਰਾਂ ਨੂੰ ਤੁਸੀਂ ਸਮਝਾਓ। ਇਸ ਤਰ੍ਹਾਂ ਦਾ ਜਵਾਬ ਦਿੱਤਾ।