ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ, ਰੇਲ ਆਵਾਜਾਈ ਦੀ ਬਹਾਲੀ ਨਾਲ ਹੁਣ ਤੱਕ ਸੂਬੇ ਵਿਚ 46 ਰੈਕਾਂ ਰਾਹੀਂ 114348 ਮੀਟ੍ਰਿਕ ਟਨ ਯੂਰੀਏ ਦੀ ਸਪਲਾਈ ਕੀਤੀ ਗਈ ਹੈ। ਸੂਬੇ ਵਿਚ ਹੁਣ ਤੱਕ 46 ਰੈਕਾਂ ਰਾਹੀਂ 114348 ਮੀਟ੍ਰਿਕ ਟਨ ਯੂਰੀਏ ਦੀ ਸਪਲਾਈ ਸਬੰਧੀ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਦੋਆਬਾ ਇਲਾਕੇ ਵਿਚ 6 ਰੈਕਾ ਰਾਹੀਂ 13765 ਮੀਟ੍ਰਿਕ ਟਨ ਯੂਰੀਏ ਦੀ ਸਪਲਾਈ ਕਰ ਗਈ ਹੈ ਜਦਕਿ ਮਾਝਾ ਇਲਾਕੇ ਵਿਚ 11 ਰੈਕਾਂ ਰਾਹੀਂ 26412 ਅਤੇ ਮਾਲਵਾ ਵਿਚ 29 ਰੈਕਾਂ ਰਾਹੀਂ 74171 ਮੀਟ੍ਰਿਕ ਟਨ ਯੂਰੀਏ ਦੀ ਸਪਲਾਈ ਕੀਤੀ ਗਈ।
ਸਟੇਸ਼ਨ ਪੱਧਰ ‘ਤੇ ਯੂਰੀਏ ਦੀ ਸਪਲਾਈ ਬਾਰੇ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ 25 ਨਵੰਬਰ ਨੂੰ ਧੂਰੀ ਅਤੇ ਮਾਨਸਾ ਹਰੇਕ ਵਿਚ 3195 ਮੀਟ੍ਰਿਕ ਟਨ ਯੂਰੀਏ ਦੀ ਆਮਦ ਹੋਈ ਜਦਕਿ ਤਰਨ ਤਾਰਨ ਵਿਚ 2662 ਮੀਟ੍ਰਿਕ ਟਨ, ਫਾਜ਼ਿਕਲਾ ਵਿਚ 2644 ਮੀਟ੍ਰਿਕ ਟਨ, ਰਾਮਪੁਰਾ ਫੂਲ ਵਿਚ ਅਤੇ ਮਾਨਸਾ ਹਰੇਕ ਵਿਚ 1500 ਮੀਟ੍ਰਿਕ ਟਨ ਅਤੇ ਗੁਰਦਾਸਪੁਰ, ਅੰਮ੍ਰਿਤਸਰ ਅਤੇ ਖੰਨਾ (ਹਰੇਕ) ਵਿਚ 2600 ਮੀਟ੍ਰਿਕ ਟਨ ਯੂਰੀਏ ਦੀ ਸਪਲਾਈ ਕੀਤੀ ਗਈ।
ਇਸੇ ਤਰ੍ਹਾਂ, 26 ਨਵੰਬਰ ਨੂੰ, ਅੰਮ੍ਰਿਤਸਰ ਵਿਚ 2600 ਮੀਟ੍ਰਿਕ ਟਨ, ਲੁਧਿਆਣਾ ਤੇ ਬਟਾਲਾ (ਹਰੇਕ) ਵਿਚ 500 ਮੀਟ੍ਰਿਕ ਟਨ, ਰਾਮਪੁਰਾ ਫੂਲ, ਧੂਰੀ ਅਤੇ ਸੰਗਰੂਰ ਵਿਚ 3000 ਮੀਟ੍ਰਿਕ ਟਨ ਅਤੇ ਜਲੰਧਰ ਵਿਚ 2650 ਮੀਟ੍ਰਿਕ ਟਨ ਯੂਰੀਏ ਦੀ ਸਪਲਾਈ ਹੋਈ।