ਵਾਸ਼ਿੰਗਟਨ, 29 ਨਵੰਬਰ 2020 : ਅਮਰੀਕਾ ਦਾ ਨਿਆਂ ਵਿਭਾਗ ਜਿਨ•ਾਂ ਅਪਰਾਧੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ, ਉਨ•ਾਂ ਨੂੰ ਮਾਰਨ ਲਈ ਨਵੇਂ ਤਰੀਕੇ ਅਪਣਾਉਣ ‘ਤੇ ਵਿਚਾਰ ਕਰ ਰਿਹਾ ਹੈ। ਇਨ•ਾਂ ਵਿੱਚ ਫਾਇਰਿੰਗ ਸਕਵਾਇਡ ਦੇ ਸਾਹਮਣੇ ਖੜ•ਾ ਕੇ ਗੋਲੀ ਮਾਰਨ ਅਤੇ ਕੁਰਸੀ ‘ਤੇ ਬੰਨ• ਕੇ ਬਿਜਲੀ ਦਾ ਕਰੰਟ ਲਾਉਣ ਦੀ ਵਿਵਸਥਾ ਕੁਝ ਸੂਬਿਆਂ ਵਿੱਚ ਨਵੇਂ ਢੰਗ ਨਾਲ ਲਾਗੂ ਹੋ ਸਕਦੀ ਹੈ। ਕਿਉਂਕਿ ਰਾਸ਼ਟਰਪਤੀ ਟਰੰਪ ਪ੍ਰਸ਼ਾਸਨ ਦੇ ਆਖਰੀ ਕੁਝ ਦਿਨ ਬਾਕੀ ਹਨ ਅਤੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਮੌਤ ਦੀ ਸਜ਼ਾ ਖ਼ਤਮ ਕਰਨ ਦੇ ਪੱਖ ਵਿੱਚ ਹਨ। ਇਸ ਲਈ ਇਨ•ਾਂ ਬਦਲਾਵਾਂ ਲਈ ਜਲਦੀ ਕੀਤੀ ਜਾ ਰਹੀ ਹੈ।
ਅਮਰੀਕਾ ਵਿੱਚ ਜਿਨ•ਾਂ ਅਪਰਾਧੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਜਾਂਦੀ ਹੈ, ਉਨ•ਾਂ ਨੂੰ ਜ਼ਹਿਰ ਦੇ ਇੰਜੈਕਸ਼ਨ, ਬਿਜਲੀ ਦਾ ਕਰੰਟ, ਜ਼ਹਿਰੀਲੀ ਗੈਸ, ਫਾਂਸੀ ਤੇ ਫਾਇਰਿੰਗ ਸਕਵਾਇਡ ‘ਚੋਂ ਬਦਲ ਚੁਣਨਾ ਹੁੰਦਾ ਹੈ। ਜਿਨ•ਾਂ ਅਪਰਾਧੀਆਂ ਨੂੰ 1976 ਤੋਂ ਹੁਣ ਤੱਕ ਮੌਤ ਦੀ ਸਜ਼ਾ ਸੁਣਾਈ ਗਈ, ਉਨ•ਾਂ ਵਿੱਚੋਂ 1527 ਅਪਰਾਧੀਆਂ ‘ਚੋਂ 1347 ਨੇ ਜ਼ਹਿਰ ਦਾ ਇੰਜੈਕਸ਼ਨ, 163 ਨੇ ਬਿਜਲੀ ਦਾ ਕਰੰਟ, 11 ਨੇ ਜ਼ਹਿਰੀਲੀ ਗੈਸ ਤੇ 3 ਨੇ ਫਾਂਸੀ ਅਤੇ 3 ਨੇ ਫਾਇਰਿੰਗ ਸਕਵਾਇਡ ਨੂੰ ਚੁਣਿਆ ਹੈ।
ਇੱਥੋਂ ਦੇ 28 ਸ਼ਹਿਰਾਂ ਵਿੱਚ ਜ਼ਹਿਰ ਦਾ ਇੰਜੈਕਸ਼ਨ ਲਾ ਕੇ ਮੌਤ ਦੀ ਸਜ਼ਾ ਦੇਣ ਦੀ ਤਜਵੀਜ਼ ਹੈ। ਕੁਝ ਸੂਬਿਆਂ ਵਿੱਚ ਅਪਰਾਧੀ ਦਾ ਚੁਣਿਆ ਬਦਲ ਨਾ ਹੋਣ ‘ਤੇ ਸਜ਼ਾ ਵਿੱਚ ਦੇਰੀ ਹੁੰਦੀ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਨਵੇਂ ਨਿਯਮਾਂ ਨਾਲ ਅਜਿਹੇ ਅਪਰਾਧੀਆਂ ਦੇ ਮਾਮਲਿਆਂ ਨੂੰ ਨਿਆਪਾਲਿਕਾ ਵੱਲੋਂ ਦੂਜੇ ਰਾਜ ਵਿੱਚ ਭੇਜਿਆ ਜਾ ਸਕੇਗਾ। ਅੰਦਾਜ਼ਾ ਹੈ ਕਿ ਬਾਇਡਨ ਅਹੁਦਾ ਸੰਭਾਲਣ ਬਾਅਦ ਉਨ•ਾਂ ਨੂੰ ਰੱਦ ਕਰ ਸਕਦੇ ਹਨ। ਉੱਥੇ ਯੂਐਸ ਮੌਰਚਰੀ ਇਨਫਾਰਮੇਸ਼ਨ ਸੈਂਟਰ ਦੇ ਡਾਇਰੈਕਟਰ ਰੌਬਰਟ ਡਨਹਮ ਮੁਤਾਬਕ 1884 ਤੋਂ ਬਾਅਦ ਅਹੁਦਾ ਛੱਡਦੇ ਹੋਏ ਰਾਸ਼ਟਰਪਤੀ ਟਰੰਪ ਪ੍ਰਸ਼ਾਸਨ ਨੇ ਸਭ ਤੋਂ ਵੱਧ ਅਪਰਾਧੀਆਂ ਨੂੰ ਮੌਤ ਦੀ ਸਜ਼ਾ ਦਿਵਾਈ ਹੈ। ਕਈ ਸਮਾਜਿਕ ਕਾਰਕੰਨ ਇਸ ਨੂੰ ਉਨ•ਾਂ ਦਾ ਆਖਰੀ ਬੇਰਹਿਮੀ ਭਰਿਆ ਕਾਰਜ ਕਰਾਰ ਦੇ ਰਹੇ ਹਨ।