ਦੇਰੀ ਨਾਲ ਕਰਮਚਾਰੀ ਦਾ PF ਜਮ੍ਹਾਂ ਕੀਤਾ ਤਾਂ ਕੰਪਨੀ ਨੂੰ ਨਹੀਂ ਮਿਲੇਗਾ ਡਿਡਕਸ਼ਨ

ਆਮ ਬਜਟ 2020-21 ਵਿਚ ਸਰਕਾਰ ਨੇ ਮੁਲਾਜ਼ਮਾਂ (Salaried Emloyees) ਦੇ ਹਿੱਤ ਵਿਚ ਐਲਾਨ ਕੀਤਾ ਹੈ। ਸੋਮਵਾਰ ਨੂੰ ਸੰਸਦ ਵਿਚ ਬਜਟ ਪ੍ਰਕਿਰਿਆ ਦੇ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਘੋਸ਼ਣਾ ਕੀਤੀ ਹੈ ਕਿ ਜੇ ਮਾਲਕ, ਕਰਮਚਾਰੀ ਦਾ ਪੀਐਫ ਯੋਗਦਾਨ ਦੇਰ ਨਾਲ ਜਮ੍ਹਾਂ ਕਰਦਾ ਹੈ, ਤਾਂ ਉਨ੍ਹਾਂ ਨੂੰ ਪੀਐਮ ਦੇ ਮਾਮਲੇ ਵਿਚ ਛੋਟ ਦਾ ਲਾਭ ਨਹੀਂ ਮਿਲੇਗਾ। ਇਸ ਦੌਰਾਨ ਵਿੱਤ ਮੰਤਰੀ ਨੇ ਆਮ ਕਰਮਚਾਰੀ ਨੂੰ ਦਰਪੇਸ਼ ਮੁਸ਼ਕਲਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ, ‘ਅਸੀਂ ਵੇਖਿਆ ਹੈ ਕਿ ਕੁਝ ਮਾਲਕ, ਪ੍ਰੋਵੀਡੈਂਟ ਫੰਡ ਅਤੇ ਹੋਰ ਸਮਾਜਿਕ ਸੁਰੱਖਿਆ ਸਕੀਮਾਂ ਦੇ ਨਾਂ’ ਤੇ ਰਕਮ ਕਰਮਚਾਰੀਆਂ ਦੀ ਤਨਖਾਹ ਤੋਂ ਕੱਟਦੇ ਹਨ। ਪਰ ਸਮੇਂ ਸਿਰ ਇਸ ਨੂੰ ਜਮ੍ਹਾ ਨਹੀਂ ਕਰਦੇ ਹਨ। ਸਰਕਾਰ ਦਾ ਧਿਆਨ ਮਾਲਕ ਦੁਆਰਾ ਕੀਤੀ ਗਈ ਇਸ ਦੇਰੀ ‘ਤੇ ਗਿਆ ਹੈ। ਉਨ੍ਹਾਂ ਨੇ ਕਿਹਾ, ‘ਇਸ ਦਾ ਅਰਥ ਹੈ ਕਰਮਚਾਰੀ ਨੂੰ ਵਿਆਜ਼ ਅਤੇ ਕਮਾਈ ਦਾ ਨੁਕਸਾਨ’। ਇਸ ਲਈ ਕਰਮਚਾਰੀ ਨੂੰ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ।

Leave a Reply

Your email address will not be published. Required fields are marked *