ਪ੍ਰਤਾਪਗੜ੍ਹ- ਉਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਦੇ ਨਵਾਬਗੰਜ ਇਲਾਕੇ ਵਿਚ ਡੌਲਫਿਨ ਮੱਛੀ ਨੂੰ ਮਾਰਨ ਦਾ ਲਾਈਵ ਵੀਡੀਓ ਵਾਇਰਲ ਹੋਇਆ ਹੈ। ਪਿੰਡ ਵਾਸੀਆਂ ਦੀ ਜਾਣਕਾਰੀ ’ਤੇ ਜੰਗਲਾਤ ਵਿਭਾਗ ਨੇ ਤਿੰਨ ਲੋਕਾਂ ਖ਼ਿਲਾਫ਼ ਕੇਸ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ 31 ਦਸੰਬਰ ਨੂੰ ਨਵਾਬਗੰਜ ਥਾਣਾ ਖੇਤਰ ਦੇ ਕੋਠਾਰੀਆ ਪਿੰਡ ਨੇੜੇ ਸ਼ਾਰਦਾ ਨਦੀ ਵਿਚ ਦੁਰਲੱਭ ਪ੍ਰਜਾਤੀਆਂ ਦੀ ਡੌਲਫਿਨ ਮੱਛੀ ਕੁਹਾੜੀ, ਰਾਡ ਅਤੇ ਡਾਂਗਾਂ ਨਾਲ ਪਿੰਡ ਦੇ ਲੋਕਾਂ ਨੇ ਘੇਰ ਕੇ ਮਾਰ ਦਿੱਤਾ। ਕੁਝ ਲੋਕਾਂ ਨੇ ਇਸ ਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉਤੇ ਵਾਇਰਲ ਕਰ ਦਿੱਤਾ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਅਤੇ ਤਿੰਨ ਵਿਅਕਤੀਆਂ ਨੂੰ ਇਸ ਮਾਮਲੇ ਵਿਚ ਗ੍ਰਿਫਤਾਰ ਕੀਤਾ ਹੈ ਅਤੇ ਬਾਕੀ ਦੀ ਭਾਲ ਜਾਰੀ ਹੈ।