ਜਲੰਧਰ, (ਸੰਜੇ ਸ਼ਰਮਾ)-ਭਾਇਆ ਮੰਡੀ ਪੈਟਰੋਲ ਪੰਪ 120 ਫੁੱਟੀ ਰੋਡ ਕਿਨਾਰੇ ਬਰਸਾਤ ਦੇ ਜਮ੍ਹਾ ਪਾਣੀ ਅਤੇ ਕੂੜੇ ਤੋਂ ਰਾਹਗੀਰਾਂ ਕਾਫੀ ਪ੍ਰੇਸ਼ਾਨੀ ਹਨ। ਰੋਡ ’ਤੇ ਪਾਇਪ ਲਾਈਨ ਪਾਉਣ ਦਾ ਕੰਮ ਚੱਲ ਰਿਹਾ ਹੈ। ਜਿਸ ਕਾਰਨ ਆਵਾਜਾਈ ਬਹੁਤ ਜਿਆਦਾ ਹੈ। ਕੂੜੇ ’ਚ ਬਦਬੂਹ ਕਾਫੀ ਆਉਦੀ ਹੈ। ਜਮ੍ਹਾ ਗੰਦੇ ਪਾਣੀ ਵਿਚੋਂ ਮੱਖੀ, ਮੱਛਰ ਦੀ ਭਰਮਾਰ ਹੈ। ਇਥੋ ਲੰਘਦੇ ਲੋਕਾਂ ਦਾ ਕਹਿਣਾ ਸੀ ਕਿ ਅਜਿਹਾ ਹਾਲ ਕੁਝ ਨਹੀਂ ਇਸ ਤੋਂ ਖਰਾਬ ਸਥਿਤੀ ਦੇਖਣ ਵਾਲਾ ਹੁੰਦਾ ਹੈ। ਅਸੀਂ ਕੌਂਸਲਰ ਸਾਹਿਬ ਨੂੰ ਕਹਿ ਕੇ ਥੱਕ ਚੁੱਕੇ ਹਾਂ ਮਗਰ ਕੁਝ ਨਹੀਂ ਹੋ ਹੁੰਦਾ ਹੈ। ਇਸ ਗੰਦਗੀ ਵਿਚੋਂ ਬਿਮਾਰੀ ਪੈਦਾ ਹੋ ਰਿਹਾ ਹੈ। ਸਾਨੂੰ ਡਰ ਹੈ ਕਿਥੇ ਇਸ ਦੀ ਚਪੇਟ ਵਿਚ ਨਾ ਜਾਇਏ। ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਹੈ।