ਜਲੰਧਰ, (ਸੰਜੇ ਸ਼ਰਮਾ)-ਅੱਜ ਦੀ ਦੌੜ ਭਰੀ ਜਿੰਦਗੀ ਵਿਚ ਹਰ ਕੋਈ ਤੇਜ ਰਫਤਾਰ ਨਾਲ ਚਲ ਰਿਹਾ ਹੈ। ਕਿਸੇ ਕੋਲ ਮਿਲਣ ਤੱਕ ਦਾ ਸਮਾਂ ਨਹੀਂ ਹੈ। ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਦਿਆਂ ਆਮ ਜਨਤਾ ਦੀ ਸੇਵਾ ਲਈ ਅਧਾਰ ਸੇਵਾ ਕੇਂਦਰ ਗੁਰਬੰਤਾ ਸਿੰਘ ਮਾਰਗ ਨਜਦੀਕ ਪੁੱਲ ਬਾਬਾ ਬੁੱਢਾ ਜੀ 120 ਫੁੱਟੀ ਰੌਡ ’ਤੇ ਸੀਐਸਸੀ ਕੰਪਨੀ ਵੱਲੋਂ ਖੋਲਿਆ ਗਿਆ ਹੈ। ਇਸੇ ਤਰ੍ਹਾਂ ਹੋਰ ਵੀ ਨਵੇਂ ਕੇਂਦਰ ਖੋਲ੍ਹੇ ਜਾਣਗੇ। ਇਸ ਕੇਂਦਰ ਵਿਚ ਅਧਾਰ ਸਬੰਧੀ ਕਿਸੇ ਵੀ ਤਰ੍ਹਾਂ ਦਾ ਕੰਮ ਕਰਵਾਇਆ ਜਾ ਸਕਦਾ ਹੈ। ਇਸ ਮੌਕੇ ’ਤੇ ਸੀਐਸਸੀ ਦੇ ਡੀਐਮ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅਧਾਰ ਸੇਵਾ ਸਰਕਾਰੀ ਅਧਾਰਿਆਂ ’ਚ ਖੋਲੇ ਹੋਏ ਹਨ ਪਰ ਕੰਪਨੀ ਵੱਲੋਂ ਜਨਤਾ ਦੀ ਸਹੁਲਤ ਲਈ ਸੇਵਾ ਕੇਂਦਰ ਖੋਲਿਆ ਗਿਆ ਹੈ ਇਥੇ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ। ਇਥੇ ਸਿਰਫ ਅਧਾਰ ਸਬੰਧਿਤ ਕੰਮ ਹੀ ਕੀਤਾ ਜਾਂਦਾ ਹੈ। ਜਿਵੇਂ ਕਿ ਛੋਟੇ ਬੱਚਿਆਂ ਦਾ ਅਧਾਰ ਕਾਰਡ ਅਪਡੇਟ ਤੋਂ ਲੈ ਕੇ ਨਵੇਂ ਅਧਾਰ ਕਾਰਡ ਵੀ ਬਣਾਏ ਜਾਂਦੇ ਹਨ। ਕੋਈ ਵੀ ਵਿਅਕਤੀ ਇਸ ਦਾ ਲਾਹਾ ਲੈ ਸਕਦਾ ਹੈ। ਇਹ ਆਮ ਲੋਕਾਂ ਨੂੰ ਸੇਵਾ ਪ੍ਰਦਾਨ ਕਰੇਗਾ। ਮੈਂ ਇਹੀ ਅਪੀਲ ਕਰਦਾ ਹਾਂ ਕਿ ਅਧਾਰ ਕਾਰਡ ਬਣਾਉਣ ਲਈ ਕਿਸੇ ਵੀ ਤਰ੍ਹਾਂ ਦੇ ਵਾਧੂ ਚਾਰਜ ਨਾ ਦਿਓ। ਜੋ ਗੋਰਮੈਂਟ ਵੱਲੋਂ ਫੀਸ ਹਨ ਉਹੀ ਲਏ ਜਾਣਗੇ।