ਜਲੰਧਰ, (ਸੰਜੇ ਸ਼ਰਮਾ)-ਅਦਾਰਾ ਅਜੀਤ ਅਖ਼ਬਾਰ ਦੇ ਸੀਨੀਅਰ ਪੱਤਰਕਾਰ ਸ. ਮੇਜਰ ਸਿੰਘ ਬੀਤੇ ਦਿਨੀਂ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਨ੍ਹਾਂ ਦੀ ਆਤਮਾ ਸ਼ਾਂਤੀ ਲਈ ਗੁਰਦੁਆਰਾ ਸਿੰਘ ਸਭਾ ਮਾਡਲ ਟਾੳੂਨ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪੁਆਇਆ ਗਿਆ। ਇਸ ਮੌਕੇ ’ਤੇ ਸ਼ਹਿਰ ਦੇ ਰਾਜਨਿਤਿਕ ਨੇਤਾਵਾਂ ਤੋਂ ਲੈ ਕੇ ਮੀਡੀਆ ਜਗਤ ਦੇ ਜਾਨੀ ਮਾਨੀ ਹਸਤੀਆਂ ਨੇ ਨਮ ਅੱਖਾਂ ਨਾਲ ਸ਼ਰਧਾਂਜਲੀ ਦਿੱਤੀ। ਅਜੀਤ ਦੇ ਸੰਪਾਦਕ ਸ. ਬਲਜਿੰਦਰ ਸਿੰਘ ਹਮਦਰਦ ਨੇ ਦੱਸਿਆ ਕਿ ਸ. ਮੇਜਰ ਸਿੰਘ 1990 ’ਚ ਅਜੀਤ ਅਖ਼ਬਾਰ ਨਾਲ ਜੁੜੇ ਸਨ। ਉਸ ਸਮੇਂ ਤੋਂ ਲੈ ਕੇ ਅੱਜ ਤਕ ਜੁੜੇ ਹੋਏ ਸਨ। ਉਹ ਪਰਿਵਾਰ ਦੇ ਜੀਅ ਸਨ। ਉਨ੍ਹਾਂ ਦੇ ਚਲੇ ਜਾਣ ਨਾਲ ਕਾਫੀ ਦੁਖ ਹੋਇਆ ਹੈ। ਹਮੇਸ਼ਾ ਹੀ ਕਿਸੇ ਵੀ ਮਸਲੇ ’ਤੇ ਆਪਸ ਵਿਚ ਬੇਸ਼ਕ ਸਹਿਮਤੀ ਨਹੀਂ ਮਿਲਦੀ ਸੀ ਪਰ ਉਹ ਸਮਾਜ ਲਈ ਜੋ ਵੀ ਲਿਖਦੇ ਸਨ ਮੈਂਨੂੰ ਕਾਫੀ ਪਸੰਦ ਆਉਦਾ ਸੀ। ਉਨ੍ਹਾਂ ਦੇ ਨਾਲ ਮੇਰੀ ਮਿੱਤਰਤਾ ਸੀ। ਹੁਣ ਦੀ ਗੱਲ ਕਰਾਂ ਤਾਂ ਕਿਸਾਨੀ ਅੰਦੌਲਨ ਬਾਰੇ ਵੀ ਰੋਜ਼ਾਨਾ ਲਿਖਦੇ ਸਨ। ਉਹ ਕਿਸਾਨ ਦੇ ਹੱਕ ਲਈ ਖੜ੍ਹੇ ਸਨ। ਸ. ਮੇਜਰ ਸਿੰਘ ਇਕ ਕਿਸਾਨ ਦੇ ਪੁੱਤਰ ਸਨ। ਉਹ ਕਿਸਾਨੀ ਦਰਦ ਨੂੰ ਚੰਗੀ ਤਰ੍ਹਾਂ ਸਮਝਦੇ ਸਨ। ਇਸ ਮੌਕੇ ’ਤੇ ਅਕਾਲੀ ਨੇਤਾ ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਮੇਜਰ ਸਿੰਘ ਨਾਲ ਮੇਰੀ ਕਈ ਘੰਟੇ ਗੱਲਾਂ ਹੁੰਦੀਆਂ ਸਨ ਕਈ ਤਰ੍ਹਾਂ ਦੇ ਮਾਮਲੇ ’ਤੇ ਅਸੀਂ ਆਪਸੀ ਫੋਨ ਰਾਹੀਂ ਗੱਲ ਕਰਦੇ ਸਾਂ। ਪਰ ਜਦੋਂ ਉਨ੍ਹਾਂ ਨੇ ਲਿਖਣਾ ਉਹ ਸਮਾਜ ਦੇ ਹੱਕ ਲਈ ਅਤੇ ਜੋ ਚੰਗਾ ਲੱਗੇ ਉਹੀ ਲਿਖਦੇ ਸਨ। ਇਸ ਮੌਕੇ ’ਤੇ ਸੰਤੋਖ ਸਿੰਘ ਚੋਧਰੀ ਨੇ ਦੱਸਿਆ ਕਿ ਸ. ਮੇਜਰ ਸਿੰਘ ਪੱਤਰਕਾਰੀਤਾ ਨੂੰ ਚੰਗੀ ਤਰ੍ਹਾਂ ਸਮਝਦੇ ਸਨ। ਅੱਜ ਦੇ ਨੌਜਵਾਨ ਪੀੜ੍ਹੀ ਨੂੰ ਉਨ੍ਹਾਂ ਤੋਂ ਸਿੱਖ ਲੈਣੀ ਚਾਹੀਦੀ ਹੈ। ਇਸ ਦੌਰਾਨ ਕੀਮਤੀ ਭਗਤ ਸਾਬਕਾ ਪ੍ਰਧਾਨ ਗਉ ਸੇਵਾਪੰਜਾਬ ਵੀ ਪਹੁੰਚੇ ਹੋਏ ਸਨ। ਇਸ ਮੌਕੇ ’ਤੇ ਐਮਅਲਏ ਸ. ਪ੍ਰਗਟ ਸਿੰਘ, ਰਜਿੰਦਰ ਬੇਰੀ ਐਮਐਲਏ, ਜਗਜੀਤ ਸਿੰਘ ਗਾਵਾ, ਅਕਾਲੀ ਨੇਤਾ ਸਰਬਜੀਤ ਸਿੰਘ ਮੱਕੜ, ਗਾਇਕ ਮਲਕੀਤ ਸਿੰਘ, ਨਰਿੰਦਰ ਸਿੰਘ ਲੱਕੀ, ਮਨਜੀਤ ਸਿੰਘ ਰੇੜੂ, ਅੰਮਿ੍ਰਤਪਾਲ ਬਬਲੂ, ਨਵਾਂ ਜਮਾਨਾ ਗੁਰਮੀਤ ਸਿੰਘ, ਪਰਮਜੀਤ ਸਿੰਘ ਰੇੜੂ, ਕਮਲਜੀਤ ਸਿੰਘ ਭਾਟੀਆ, ਗੁਰਦੇਵ ਸਿੰਘ ਭਾਟੀਆ, ਸੁਖਵਿੰਦਰ ਸਿੰਘ ਰਾਜਪਾਲ, ਅਮਰਜੀਤ ਸਿੰਘ ਅਮਰੀ, ਰਾਜਵਿੰਦਰ ਕੌਰ, ਪਿ੍ਰੰਟ ਐਂਡ ਇਕਟ੍ਰੋਨਿਕ ਮੀਡੀਆ ਪ੍ਰਧਾਨ ਸੁਰਿੰਦਰ ਪਾਲ, ਰਮੇਸ਼ ਗਾਵਾ, ਵਰੁਨ, ਭਗਵਾਨ ਸਿੰਘ ਲੁਬਾਣਾ, ਬਿਜਨੈਸ ਖਾਸ ਦੇ ਸੰਪਾਦਕ ਸੰਜੇ ਸ਼ਰਮਾ, ਅਸ਼ੋਕ ਭਗਤ, ਡੀਐਮਏ ਨੀਤੀਨ ਕੌੜਾ ਆਦਿ ਮੌਜੂਦ ਸਨ।