ਜਲੰਧਰ, (ਸੰਜੇ ਸ਼ਰਮਾ)-ਵਿਦਿਆਰਥਣਾਂ ਨੂੰ ਨਵੀਂ ਸਿੱਖਿਆਨੀਤੀ ਦੀਆਂ ਕੁਝ ਅਹਿਮ ਵਿਸੇਸ਼ਤਾਵਾਂ ਅਤੇ ਵਿਦਿਆਲਾ ਦੁਆਰਾ ਚਲਾਏ ਜਾ ਰਹੇ ਇੰਟਰਨਸ਼ਿਪ ਆਧਾਰਿਤ ਡਿਗਰੀ ਕੋਰਸਾਂ ਤੋਂਵਾਕਿਫ ਕਰਵਾਉਣ ਦੇ ਮਕਸਦ ਦੇ ਨਾਲ ਵਿਦਿਆਲਾ ਦੇ ਦੀਨ ਦਿਆਲ ਉਪਾਧਿਆਏ ਕੌਸ਼ਲ ਕੇਂਦਰ ਦੁਆਰਾ ਇੰਡਸਟਰੀਅਕੈਡਮੀਆਂ ਇੰਟਰੈਕਸ਼ਨ ਤੇ ਈ- ਸਿੰਪੋਜ਼ੀਅਮ ਦਾ ਆਯੋਜਨ ਕਰਵਾਇਆ ਗਿਆ । ਆਨਲਾਈਨ ਆਯੋਜਿਤ ਹੋਏ ਇਸ ਵਿਸ਼ੇਸ਼ਪ੍ਰੋਗਰਾਮ ਦੇ ਵਿੱਚ ਭਾਰਤ ਦੇ ਵਿਭਿੰਨ ਸੂਬਿਆਂ ਤੋਂ 500 ਤੋਂ ਵੀ ਵੱਧ ਵਿਦਿਆਰਥੀਆਂ, 8 ਸੈਕਟਰ ਸਕਿੱਲਜ ਕੌਂਸਲ ਦੇ ਸੀ. ਈ. ਓ.ਅਤੇ ਲਗਪਗ 40 ਇੰਡਸਟਰੀ ਪਾਰਟਨਰਸ ਪ੍ਰਤੀਨਿਧੀਆਂ ਨੇ ਸ਼ਿਰਕਤ ਕੀਤੀ। ਸਮੂਹ ਪ੍ਰਤੀਭਾਗੀਆਂ ਅਤੇ ਮਹਿਮਾਨਾਂ ਦਾਸਵਾਗਤ ਕਰਦੇ ਹੋਏ ਵਿਦਿਆਲਾ ਪਿ੍ਰੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਆਪਣੇ ਉਦਘਾਟਨੀ ਸੰਬੋਧਨ ਵਿਚ ਹੁਨਰ ਅਧਾਰਿਤਸਿੱਖਿਆ ਦੀ ਅਹਿਮੀਅਤ ਸਬੰਧੀ ਗੱਲ ਕੀਤੀ ਅਤੇ ਭਾਰਤ ਸਰਕਾਰ ਦੁਆਰਾ ਡੀ. ਡੀ. ਯੂ. ਕੌਸ਼ਲ ਕੇਂਦਰ ਦੀ ਖਿੱਤੇ ਵਿੱਚ ਸਭ ਤੋਂਪਹਿਲਾਂ ਪ੍ਰਾਪਤੀ ਨੂੰ ਗੌਰਵਮਈ ਸਫਲਤਾ ਦੱਸਿਆ। ਅਗਾਂਹ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਕੰਨਿਆ ਮਹਾਂਵਿਦਿਆਲਾ ਇੱਕਅਜਿਹੀ ਸੰਸਥਾ ਹੈ ਜਿੱਥੇ ਨਾ ਕੇਵਲ ਵਿਦਿਆਰਥੀਆਂ ਦੀ ਸੋਚ ਨੂੰ ਇੱਕ ਵਿਸ਼ਾਲ ਕਰਨ ਦੇ ਲਈ ਇਕ ਉਚਿਤ ਮਾਹੌਲ ਪ੍ਰਦਾਨ ਕੀਤਾਜਾਂਦਾ ਹੈ ਬਲਕਿ ਨੌਜਵਾਨ ਲੀਡਰਜ਼ ਨੂੰ ਤਿਆਰ ਕਰਦੀ ਇਸ ਸੰਸਥਾ ਵਿੱਚ ਵਿਜਨ ਲਈ ਜ਼ਮੀਨੀ ਹਕੀਕਤ ’ਤੇ ਕੰਮ ਕੀਤਾ ਜਾਂਦਾਹੈ। ਵਿਭਿੰਨ ਸੈਕਟਰ ਸਕਿੱਲਜ ਕੌਂਸਲ ਦੇ ਸੀ.ਈ. ਓ. ਨੇ ਇਸ ਪ੍ਰੋਗਰਾਮ ਵਿੱਚ ਆਪਣੀ ਮੌਜੂਦਗੀ ਦੌਰਾਨ ਵਰਤਮਾਨ ਸਮੇਂ ਵਿਚਹੁਨਰ ਦੇ ਵਿਕਾਸ ਦੀ ਜ਼ਰੂਰਤ ਉੱਤੇ ਵਧੇਰੇ ਜ਼ੋਰ ਦਿੱਤਾ ਅਤੇ ਨਾਲ ਹੀ ਕੰਨਿਆ ਮਹਾਂਵਿਦਿਆਲਾ ਦੁਆਰਾ ਗੁਣਾਤਮਕ ਸਿੱਖਿਆਵਿਦਿਆਰਥੀਆਂ ਨੂੰ ਪ੍ਰਦਾਨ ਕਰਦੇ ਹੋਏ ਉਨ੍ਹਾਂ ਨੂੰ ਵਿਸ਼ਵ ਪੱਧਰੀ ਨਾਗਰਿਕ ਬਣਾਉਣ ਲਈ ਕੀਤੇ ਜਾਂਦੇ ਉਪਰਾਲਿਆਂ ਦੀ ਸ਼ਲਾਘਾਕੀਤੀ। ਇਸ ਮੌਕੇ ਸੰਬੋਧਿਤ ਹੁੰਦੇ ਹੋਏ ਮੀਡੀਆ ਐਂਡ ਐਂਟਰਟੇਨਮੈਂਟ ਸਕਿਲਜ਼ ਕਾਊਂਸਲ ਤੋਂ ਸ੍ਰੀ ਮੋਹਿਤ ਸੋਨੀ ਨੇ ਵਿਦਿਆਲਾ ਦੇਐਨੀਮੇਸ਼ਨ ਵਿਭਾਗ ਦੀ ਕਾਰਗੁਜ਼ਾਰੀ ਅਤੇ ਵਿਕਾਸ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਵਿਭਿੰਨ ਉਮਦਾ ਪ੍ਰਤਿਭਾ ਸਰੋਤਾਂ ਅਤੇ ਬੱਲਕਾਰਨ ਪੰਜਾਬੀ ਫਲਿਮ ਇੰਡਸਟਰੀ ਉਨ੍ਹਾਂ ਦੇ ਦਿਲ ਦੇ ਕਾਫੀ ਕਰੀਬ ਹੈ। ਟੈਕਸਟਾਈਲ ਡਿਜ਼ਾਈਨ ਐਂਡ ਅਪੈਰਲ ਟੈਕਨੋਲੋਜੀਵਿਭਾਗ ਦੁਆਰਾ ਵਿਦਿਆਰਥਣਾਂ ਨੂੰ ਦਿੱਤੇ ਜਾਂਦੇ ਉਚਿਤ ਮਾਰਗਦਰਸ਼ਨ ਦੀ ਸ਼ਲਾਘਾ ਕਰਦੇ ਹੋਏ ਡਾ. ਰੂਪਕ ਵਸ਼ਿਸ਼ਟ, ਅਪੈਰਲਮੇਡ-ਅਪਸ ਐਂਡ ਹੋਮ ਫਰਨਿਸ਼ਿੰਗ ਸੈਕਟਰ ਸਕਿੱਲਜ ਕੌਂਸਲ ਨੇ ਕਿਹਾ ਕਿ ਅਪੈਰਲ ਸੈਕਟਰ ਸਭ ਤੋਂ ਵੱਧ ਜੀਵੰਤ ਹੋਣ ਦੇ ਨਾਲ-ਨਾਲ ਵਿਸੇਸ ਤੌਰ ਤੇ ਪੰਜਾਬ ਚ ਖੇਤੀਬਾਡੀ ਤੋਂ ਬਾਅਦ ਲੋਕਾਂ ਨੂੰ ਸਭ ਤੋਂ ਵੱਧ ਰੁਜਗਾਰ ਮੁਹੱਈਆ ਕਰਵਾਉਣ ਵਿੱਚ ਸਮਰੱਥ ਹੈ ।ਮੌਜੂਦਾ ਸਮੇਂ ਵਿੱਚ ਇਹ ਸਿਰਫ਼ ਇੱਕ ਲਗਜ਼ਰੀ ਹੀਨਹੀਂ ਸਗੋਂ ਪਰਸਨਲ ਗਰੂਮਿੰਗ ਦਾ ਹਿੱਸਾ ਹੈ ਅਤੇ ਇਸ ਖੇਤਰ ਵਿਚ ਕੁਸ਼ਲ ਪੇਸ਼ੇਵਰਾਂ ਦੀ ਭਾਰੀ ਜ਼ਰੂਰਤ ਹੈ। ਸ੍ਰੀ ਰਜਤਭਟਨਾਗਰ, ਮਨਿਸਟਰੀ ਆਫ ਸਕਿੱਲ ਡਿਵੈਲਪਮੈਂਟ ਐਂਡ ਐਂਟਰਪ੍ਰੀਨਿਊਰਸ਼ਿਪ ਦੇ ਅੰਤਰਗਤ ਐੱਨ.ਐੱਸ.ਡੀ.ਸੀ. ਨੇ ਡੀ. ਜੀ.ਟੀ. ਅਤੇ ਐੱਨ. ਸੀ. ਵੀ. ਈ.ਟੀ. ਬਾਰੇ ਗੱਲ ਕਰਦੇ ਹੋਏ ਸਕਿੱਲ ਇੰਡੀਆ ਪਲੇਟਫਾਰਮ ਨੂੰ ਦਰਸਾਇਆ ਅਤੇ ਨਾਲ ਹੀ ਵਿਭਿੰਨਵਿਦੇਸ਼ੀ ਸੰਸਥਾਵਾਂ ਦੀ ਕਾਰਗੁਜ਼ਾਰੀ ਦੀ ਭੂਮਿਕਾ ਦੀ ਵੀ ਚਰਚਾ ਕੀਤੀ। ਇਸ ਤੋਂ ਇਲਾਵਾ ਬਾਈਜੂਸ, ਡੀਜੀਟੂਨਜ਼, ਪ੍ਰੀਤਮ ਫਿਲਮਪ੍ਰੋਡਕਸ਼ਨ ਪ੍ਰਾਈਵੇਟ ਲਿਮਟਿਡ, ਆਈਟਰੌਨਿਕਸ ਸਲਿਊਸ਼ਨਜ਼, ਪੈਂਟਾਲੂਨਜ਼, ਹੋਟਲ ਕਬਾਨਾ, ਪੁਨੀਤ ਅਰੋੜਾਜ ਡਿਜਾਈਨਹਾਊਸ ਅਤੇ ਉੱਘੇ ਹੋਟਲਸ ਤੋਂ ਉੱਚ ਅਧਿਕਾਰੀਆਂ ਦੀ ਸ਼ਿਰਕਤ ਨੇ ਇਸ ਸਿੰਪੋਜ਼ੀਅਮ ਨੂੰ ਯਾਦਗਾਰ ਬਣਾ ਦਿੱਤਾ ਵਿਪਿਨਇੰਡਸਟਰੀ ਪਾਰਟਨਰਜ ਦੁਆਰਾ ਵਿਦਿਆਰਥਣਾਂ ਵੱਲੋਂ ਪੁੱਛੇ ਗਏ ਵਿਭਿੰਨ ਸਵਾਲਾਂ ਦੇ ਜਵਾਬ ਵੀ ਤਸੱਲੀਬਖਸ਼ ਢੰਗ ਨਾਲ ਦਿੱਤੇਗਏ। ਡਾ. ਗੋਪੀ ਸ਼ਰਮਾ, ਡਾਇਰੈਕਟਰ, ਡੀ. ਡੀ. ਯੂ. ਕੌਸ਼ਲ ਕੇਂਦਰ, ਕੇ.ਐਮ. ਵੀ. ਨੇ ਆਏ ਹੋਏ ਸਮੂਹ ਮਹਿਮਾਨਾਂ ਪ੍ਰਤੀ ਧੰਨਵਾਦਵਿਅਕਤ ਕੀਤਾ ਪਿ੍ਰੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਇਸ ਪ੍ਰੋਗਰਾਮ ਦੇ ਸਫਲ ਆਯੋਜਨ ਦੇ ਲਈ ਕੌਸ਼ਲ ਕੇਂਦਰ ਦੇ ਸਮੂਹਸਟਾਫ਼ ਮੈਂਬਰਾਂ ਦੁਆਰਾ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ।