ਜਲੰਧਰ, (ਸੰਜੇ ਸ਼ਰਮਾ)- ਸ਼ਹਿਰ ਜੁਰਮ ਮੁਕਤ ਵਿੱਚ ਪਹਿਲੇ ਦਰਜੇ ਤੇ ਆਉਣ ਤੇ ਸ਼ਹਿਰ ਦੀਆਂ ਵੱਖ ਵੱਖ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਜਿਨ੍ਹਾਂ ਵਿਚ ਸਿੱਖ ਤਾਲਮੇਲ ਕਮੇਟੀ ਭਾਈ ਘਨ੍ਹੱਈਆ ਸੇਵਕ ਦਲ ਦੁਸ਼ਟ ਦਮਨ ਦਲ ਖ਼ਾਲਸਾ ਭਾਈ ਮਨੀ ਸਿੰਘ ਗੱਤਕਾ ਅਖਾੜਾ ਵੱਖ ਵੱਖ ਗੁਰਦੁਆਰਾ ਕਮੇਟੀਆਂ ਤੁਲਸੀ ਮਹਾਂਵੀਰ ਮੰਦਰ ਨਵ ਯੁਵਕ ਬਾਲਮੀਕੀ ਸਭਾ ਜਲੰਧਰ ਕੈਂਟ ਅਤੇ ਸ੍ਰੀ ਗੁਰੂ ਸਿੰਘ ਸਭਾ ਜਲੰਧਰ ਕੈਂਟ ਦੇ ਅਹੁਦੇਦਾਰਾਂ ਨੇ ਅੱਜ ਜਲੰਧਰ ਦੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਡੀ ਸੀ ਪੀ ਗੁਰਮੀਤ ਸਿੰਘ ਅਤੇ ਡੀ ਸੀ ਪੀ ਜਗਮੋਹਨ ਸਿੰਘ ਨੂੰ ਯਾਦਗਾਰੀ ਚਿੰਨ੍ਹ ਤੇ ਸਿਰੋਪਾਓ ਅਤੇ ਦੋਸ਼ਾਲੇ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਪੁਲਸ ਕਮਿਸ਼ਨਰ ਸਾਹਿਬ ਦੀ ਯੋਗ ਅਗਵਾਈ ਅਤੇ ਡੀ ਸੀ ਪੀ ਗੁਰਮੀਤ ਸਿੰਘ ਅਤੇ ਜਗਮੋਹਨ ਸਿੰਘ ਜੀ ਦੇ ਸਹਿਯੋਗ ਨਾਲ ਜੁਰਮ ਵਿੱਚ ਇਸ ਹੱਦ ਤਕ ਗਿਰਾਵਟ ਆਈ ਹੈ ਅਤੇ ਜਲੰਧਰ ਨੂੰ ਜੁਰਮ ਮੁਕਤ ਹੋਣ ਦਾ ਐਵਾਰਡ ਮਿਲਿਆ ਹੈ ਪੁਲਸ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਭੁੱਲਰ ਨੇ ਸਾਰੀਆਂ ਜਥੇਬੰਦੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸ਼ਹਿਰ ਵਾਸੀਆਂ ਦੇ ਸਹਿਯੋਗ ਕਾਰਨ ਹੀ ਅਸੀਂ ਇਹ ਉਪਲੱਬਧੀ ਹਾਸਲ ਕਰ ਸਕੇ ਹਾਂ ਉਨ੍ਹਾਂ ਅੱਗੋਂ ਵੀ ਸ਼ਹਿਰ ਵਾਸੀਆਂ ਕੋਲੋਂ ਸਹਿਯੋਗ ਦੀ ਅਪੀਲ ਕੀਤੀ। ਇਸ ਮੌਕੇ ਤੇ ਹਰਪਾਲ ਸਿੰਘ ਚੱਢਾ ਤਜਿੰਦਰ ਸਿੰਘ ਪਰਦੇਸੀ ਚਰਨਜੀਤ ਸਿੰ ਚੱਢਾ ਸਤਪਾਲ ਸਿੰਘ ਸਿਦਕੀ ਸਰਬਜੀਤ ਸਿੰਘ ਰਾਜਪਾਲ ਹਰਜਿੰਦਰ ਸਿੰਘ ਲਾਡਾ ਹਰਜੋਤ ਸਿੰਘ ਲੱਕੀ ਪਰਮਿੰਦਰ ਸਿੰਘ ਦਸਮੇਸ਼ ਨਗਰ ਕਮਲਜੀਤ ਸਿੰਘ ਗੁਰਜੀਤ ਸਿੰਘ ਸਤਨਾਮੀਆ ਜਤਿੰਦਰਪਾਲ ਸਿੰਘ ਮਝੈਲ ਬਲਦੇਵ ਸਿੰਘ ਗੱਤਕਾ ਮਾਸਟਰ ਸੁਖਜਿੰਦਰਪਾਲ ਸਿੰਘ ਵਿੱਕੀ ਖਾਲਸਾ ਸੰਤੋਸ਼ ਕੁਮਾਰ ਪਾਂਡੇ ਹਰਸ਼ਰਨ ਸਿੰਘ ਚਾਵਲਾ ਰਾਕੇਸ਼ ਕੁਮਾਰ ਨਵੀਨ ਕੁਮਾਰ ਸੁਰਿੰਦਰ ਬਜਾਜ ਪਰਮਿੰਦਰ ਜਸਰੋਟੀਆ ਭਰਤ ਬੱਤਰਾ ਲਾਡੀ ਸਰਵਟੇ ਗੋਲਡੀ ਸਹੋਤਾ ਵਜਿੰਦਰ ਸੁੱਕਾ ਵਿਕਰਮ ਬੱਤਰਾ ਪ੍ਰਦੀਪ ਚੌਹਾਨ ਪ੍ਰਦੀਪ ਕੁਮਾਰ ਚੀਕੂ ਰਜਿੰਦਰ ਕੁਮਾਰ ਹੰਸ ਆਦਿ ਸ਼ਾਮਲ ਸਨ।