ਜਲੰਧਰ, (ਸੰਜੇ ਸ਼ਰਮਾ)-ਜਲ ਸਪਲਾਈ ਸੈਨੀਟੇਸ਼ਨ ਮਸਟਰੋਲ ਇੰਪਲਾਈਜ਼ ਯੂਨੀਅਨ ਜ਼ਿਲ੍ਹਾ ਜਲੰਧਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੰਜੀਵ ਕੌਂਡਲ ਦੀ ਪ੍ਰਧਾਨਗੀ ਹੇਠ ਦੇਸ਼ ਭਗਤ ਯਾਦਗਾਰ ਹਾਲ ਵਿਖੇ ਹੋਈ ਇਸ ਮੀਟਿੰਗ ਵਿੱਚ ਮੁੱਖ ਮੁੱਦੇ ਕੱਚੇ ਕਾਮਿਆਂ ਨੂੰ ਪੱਕੇ ਕਰਨਾ ਤੇ ਛੇਵਾਂ ਪੇ ਕਮਿਸ਼ਨ ਲਾਗੂ ਕਰਨਾ ਅਤੇ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਦੇ ਫੀਲਡ ਕਾਮਿਆਂ ਲਈ ਟਾਈਮ ਸਕੇਲ ਨਾਲ ਪ੍ਰਮੋਸ਼ਨ ਚੈਨਲ ਚਾਲੂ ਕਰਨਾ ਆਦਿ ਮੁੱਖ ਮੰਗਾਂ ਰਹੀਆਂ ਇਸ ਸਬੰਧੀ ਜਥੇਬੰਦੀ ਦੇ ਮੈਂਬਰਾਂ ਵੱਲੋਂ ਡਟ ਕੇ ਕੈਪਟਨ ਸਰਕਾਰ ਅਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਜਥੇਬੰਦੀ ਵੱਲੋਂ ਮੰਗ ਕੀਤੀ ਗਈ ਕਿ ਇਹ ਸਾਰੀਆਂ ਮੰਗਾਂ ਜਲਦ ਤੋਂ ਜਲਦ ਪੂਰੀਆਂ ਕੀਤੀਆਂ ਜਾਣ ਨਹੀਂ ਤਾਂ ਆਉਣ ਵਾਲੇ ਦਿਨਾਂ ਵਿਚ ਜਥੇਬੰਦੀ ਪੰਜਾਬ ਸਰਕਾਰ ਦੇ ਖਿਲਾਫ਼ ਆਰ ਪਾਰ ਦੀ ਲੜਾਈ ਲੜੇਗੀ ਇਸ ਮੌਕੇ ਜਥੇਬੰਦੀ ਵੱਲੋਂ ਪੰਜਾਬ ਸਰਕਾਰ ਸਾਹਮਣੇ ਮੰਗ ਰੱਖੀ ਕਿ ਜਿਨ੍ਹਾਂ ਪੰਪ ਆਪ੍ਰੇਟਰਾਂ ਨੇ ਸਿਵਲ ਇੰਜਨੀਅਰਿੰਗ ਦਾ ਡਿਪਲੋਮਾ ਪਾਸ ਕੀਤਾ ਹੈ ਉਨ੍ਹਾਂ ਨੂੰ ਜੂਨੀਅਰ ਇੰਜਨੀਅਰ ਦੀ ਪੋਸਟ ਤੇ ਪ੍ਰਮੋਟ ਕੀਤਾ ਜਾਵੇ ਅਤੇ ਟਾਈਮ ਸਕੇਲ ਦੇ ਨਾਲ ਦਰਜਾ ਚਾਰ ਮਾਲੀ ਕਮ ਚੌਕੀਦਾਰ ਨੂੰ ਪੰਜ ਸਾਲ ਜਾ ਛੇ ਸਾਲ ਬਾਅਦ ਤਰੱਕੀ ਦੇ ਕੇ ਪੰਪ ਆਪ੍ਰੇਟਰ ਬਣਾਇਆ ਜਾਵੇ ਇਸੇ ਤਰ੍ਹਾਂ ਫੀਲਡ ਦੀਆਂ ਪੋਸਟਾਂ ਤੇ ਪੰਜ ਸਾਲ ਜਾਂ ਛੇ ਸਾਲ ਬਾਅਦ ਚ ਅਗਲੀ ਤਰੱਕੀ ਪੱਕੀ ਕੀਤੀ ਜਾਵੇ ਅੱਜ ਦੀ ਇਸ ਮੀਟਿੰਗ ਤੋਂ ਬਾਅਦ ਜਲ ਸਪਲਾਈ ਸੈਨੀਟੇਸ਼ਨ ਮਸਟਰੋਲ ਐਂਪਲਾਈਜ਼ ਯੂਨੀਅਨ ਵੱਲੋਂ ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ ਹੇਠ ਡੀ ਸੀ ਦਫਤਰ ਸਾਹਮਣੇ ਮਨਪ੍ਰੀਤ ਬਾਦਲ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਵੀ ਫੂਕਿਆ ਗਿਆ ਇਸ ਮੌਕੇ ਨਰਿੰਦਰ ਸਿੰਘ ਰਾਮ ਲਾਲ ਰਾਜਨ ਕੁਮਾਰ ਜਸਵੰਤ ਸਿੰਘ ਸੱਤਪਾਲ ਰੋਸ਼ਨ ਲਾਲ ਭੋਪਾਲ ਸਿੰਘ ਵਾਸਦੇਵ ਗੋਪਾਲ ਸੁੱਚਾ ਰਾਮ ਰਾਕੇਸ਼ ਕੁਮਾਰ ਜੁਗਰਾਜ ਸਿੰਘ ਆਦਿ ਮੈਂਬਰ ਸ਼ਾਮਲ ਹੋਏ