ਮਾਈਕ੍ਰੋਸਾੱਫਟ (Microsoft) ਦੇ ਸਹਿ-ਸੰਸਥਾਪਕ ਬਿਲ ਗੇਟਸ (Bill Gates) ਨੇ ਇੱਕ ਕਿਤਾਬ ਲਿਖੀ ਹੈ ‘How to Avoid a Climate Disaster’। ਇਸ ਕਿਤਾਬ ਦੇ ਜ਼ਰੀਏ ਉਨ੍ਹਾਂ ਨੇ ਜਲਵਾਯੂ ਤਬਦੀਲੀ (Climate Change) ਨਾਲ ਜੁੜੀਆਂ ਕਈ ਗੱਲਾਂ ਲਿਖੀਆਂ ਹਨ। ਉਨ੍ਹਾਂ ਨੇ ਦੱਸਿਆ ਹੈ ਕਿ ਜਲਵਾਯੂ ਵਿੱਚ ਤਬਦੀਲੀ ਲਿਆਉਣ ਵਾਲੀ ਗਰੀਨ ਹਾਊਸ ਗੈਸ ਦੇ ਫੈਲਣ ਨੂੰ ਕਿਵੇਂ ਪੂਰੀ ਤਰਾਂ ਖ਼ਤਮ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਪ੍ਰੋਟੀਨ ਦੀ ਸਮੱਸਿਆ ਬਾਰੇ ਵੀ ਕਿਹਾ ਹੈ ਕਿ ਵਿਸ਼ਵ ਦੇ ਅਮੀਰ ਦੇਸ਼ਾਂ ਨੂੰ ਸਿੰਥੈਟਿਕ ਬੀਫ ਨੂੰ ਅਪਣਾਉਣਾ ਚਾਹੀਦਾ ਹੈ।