ਚੰਡੀਗੜ੍ਹ, 27 ਫ਼ਰਵਰੀ, 2021: ਚੰਡੀਗੜ੍ਹ ਦੀ ਵਿਰਾਸਤ ਵਿਦੇਸ਼ਾਂ ਵਿਚ ਨਿਲਾਮ ਹੋ ਰਹੀ ਹੈ। ਲੇਕਿਨ ਯੂਟੀ ਪ੍ਰਸ਼ਾਸਨ ਦੇ ਅਧਿਕਾਰੀ ਨੀਂਦ ਵਿਚੋਂ ਜਾਗਣ ਲਈ ਤਿਆਰ ਨਹੀਂ। ਸੈਕਟਰ 9 ਸਥਿਤ ਯੂਟੀ ਸਕੱਤਰੇਤ ਦੀ ਇੱਕ ਕੁਰਸੀ ਅਮਰੀਕਾ ਦੇ ਇੱਕ ਨਿਲਾਮੀ ਘਰ ਵਿਚ 4.57 ਲੱਖ ਵਿਚ ਨਿਲਾਮ ਹੋਈ ਹੈ। ਹੈਰੀਟੇਜ਼ ਪ੍ਰੋਟੈਕਸ਼ਨ ਸੈਲ ਦੇ ਮੈਂਬਰ ਅਜੇ ਜੱਗਾ ਨੇ ਇਸ ਨਿਲਾਮੀ ਦੀ ਜਾਣਕਾਰੀ ਭਾਰਤੀ ਵਿਦੇਸ਼ ਮੰਤਰੀ ਅਤੇ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਭੇਜੀ ਸੀ, ਲੇਕਿਨ ਨਿਲਾਮੀ ਨੂੰ ਰੋਕਿਆ ਨਹੀਂ ਜਾ ਸਕਿਆ। ਸਾਲ 2021 ਵਿਚ ਸ਼ਹਿਰ ਦੇ ਵਿਰਾਸਤੀ ਫਰਨੀਚਰ ਦੀ ਇਹ ਚੌਥੀ ਨਿਲਾਮੀ ਸੀ। ਇਸ ਨਿਲਾਮੀ ਵਿਚ ਚੰਡੀਗੜ੍ਹ ਦੀ ਕੁਰਸੀ ਨੂੰ ਰੱਖਿਆ ਗਿਆ ਸੀ ਜਿਸ ਦੀ ਕੀਮਤ 3.63 ਲੱਖ ਤੋਂ 5.09 ਲੱਖ ਦੇ ਵਿਚ ਸੀ। ਹਾਲਾਂਕਿ 4.57 ਲੱਖ ਵਿਚ ਇਸ ਨੂੰ ਵੇਚ ਦਿੱਤਾ ਗਿਆ। ਅਜੇ ਜੱਗਾ ਨੇ ਦੱਸਿਆ ਕਿ ਨਿਲਾਮੀ ਦੀ ਪਹਿਲਾਂ ਸੂਚਨਾ ਦਿੱਤੀ ਸੀ ਕਿ ਤਾਕਿ ਸਥਾਨਕ ਪੁਲਿਸ ਦੀ ਸਹਾਇਤਾ ਨਾਲ ਨਿਲਾਮੀ ਰੋਕੀ ਜਾ ਸਕੇ।