ਪੈਟਰੋਲ ਤੇ ਡੀਜ਼ਲ ਤੋਂ ਬਾਅਦ ਹੁਣ ਦੁੱਧ ਦੀਆਂ ਕੀਮਤਾਂ ਆਮ ਆਦਮੀ ਨੂੰ ਵੱਡਾ ਝਟਕਾ ਦੇਣ ਵਾਲੀਆਂ ਹਨ। ਸੋਸ਼ਲ ਮੀਡੀਆ ਉਤੇ ਪਹਿਲੀ ਮਾਰਚ ਤੋਂ ਦੁੱਧ 100 ਰੁਪਏ ਲੀਟਰ ਮਿਲਣ ਦੀਆਂ ਖਬਰਾਂ ਵਾਇਰਲ ਹੋ ਰਹੀਆਂ ਹਨ। ਹੁਣ ਹਰਿਆਣਾ ਦੀ ਖਾਪ ਪੰਚਾਇਤ ਨੇ ਇਸ ਸਬੰਧੀ ਵੱਡਾ ਐਲਾਨ ਕਰ ਦਿੱਤਾ ਹੈ। ਹਰਿਆਣਾ ਦੇ ਨਾਰਨੌਂਦ ਵਿਚ ਸਤਰੋਲ ਖਾਪ ਨੇ ਵੱਡਾ ਐਲਾਨ ਕਰਦੇ ਹੋਏ ਆਖ ਦਿੱਤਾ ਹੈ ਕਿ ਕਿਸਾਨ ਪਹਿਲੀ ਮਾਰਚ ਤੋਂ 100 ਰੁਪਏ ਤੋਂ ਘੱਟ ਕੀਮਤ ਉਤੇ ਦੁੱਧ ਨਹੀਂ ਵੇਚਣਗੇ। ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਨੂੰ 11 ਹਜ਼ਾਰ ਰੁਪਏ ਜ਼ੁਰਮਾਨਾ ਕੀਤਾ ਜਾਵੇਗਾ। ਖਾਪ ਦਾ ਕਹਿਣਾ ਹੈ ਕਿ ਜਿਵੇਂ-ਜਿਵੇਂ ਤੇਲ ਦੀਆਂ ਕੀਮਤਾਂ ਵਿਚ ਵਾਧਾ ਹੋਵੇਗਾ, ਉਸੇ ਤਰ੍ਹਾਂ ਦੁੱਧ ਦੀਆਂ ਕੀਮਤਾਂ ਵਿਚ ਵੀ ਵਾਧਾ ਕੀਤਾ ਜਾਵੇਗਾ।