ਜਲੰਧਰ, (ਸੰਜੇ ਸ਼ਰਮਾ)-ਜਲ ਸਪਲਾਈ ਸੈਨੀਟੇਸ਼ਨ ਮਸਟਰੋਲ ਇੰਪਲਾਈਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਨੰਦਨ ਸਿੰਘ ਮਹੈਣੀਆਂ ਨੇ ਦੱਸਿਆ ਕਿ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਦੇ ਫੀਲਡ ਕਾਮੇ ਜੋ ਕਿ ਚੌਵੀ ਚੌਵੀ ਘੰਟੇ ਡਿਊਟੀ ਦੇ ਕੇ ਲੋਕਾਂ ਦੇ ਘਰਾਂ ਤੱਕ ਸਾਫ ਸੁਥਰਾ ਪਾਣੀ ਪਹੁੰਚਾਉਂਦੇ ਹਨ ਪਰ ਬਹੁਤ ਹੀ ਅਫਸੋਸ ਵਾਲੀ ਗੱਲ ਹੈ ਕਿ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਮੁਲਾਜ਼ਮਾਂ ਨਾਲ ਬਹੁਤ ਬੇਇਨਸਾਫ਼ੀ ਹੋ ਰਹੀ ਹੈ ਇਹ ਮੁਲਾਜ਼ਮ ਜਿਸ ਪੋਸਟ ਤੇ ਭਰਤੀ ਹੁੰਦੇ ਹਨ ਉਸ ਪੋਸਟ ਤੇ ਹੀ ਰਿਟਾਇਰ ਕਰ ਦਿੱਤੇ ਜਾਂਦੇ ਹਨ ਜਿਵੇਂ ਜੇਕਰ ਕੋਈ ਪੰਪ ਅਪਰੇਟਰ ਮਾਲੀ ਕਮ ਚੌਕੀਦਾਰ ਜਾਂ ਫਿਟਰ ਹੈਲਪਰ ਦੀ ਪੋਸਟ ਤੇ ਭਰਤੀ ਹੁੰਦਾ ਹੈ ਤੇ ਅਖੀਰ ਵਿਚ ਇਸ ਪੋਸਟ ਤੇ ਹੀ ਰਿਟਾਇਰ ਕਰ ਦਿੱਤਾ ਜਾਂਦਾ ਹੈ ਜਦ ਕਿ ਇਹ ਸਾਰੇ ਮੁਲਾਜ਼ਮਾਂ ਆਪਣੀ ਪੋਸਟ ਦੇ ਮੁਤਾਬਕ ਪੂਰੀ ਯੋਗਤਾ ਵੀ ਰੱਖਦੇ ਹਨ ਪਰ ਮਹਿਕਮੇ ਦੇ ਸਰਵਿਸ ਰੂਲ ਨਾ ਹੋਣ ਕਾਰਨ ਇਨ੍ਹਾਂ ਨੂੰ ਕੋਈ ਤਰੱਕੀ ਨਹੀਂ ਦਿੱਤੀ ਜਾਂਦੀ ਇਸ ਮੌਕੇ ਪੰਜਾਬ ਪ੍ਰੈੱਸ ਸਕੱਤਰ ਸੰਜੀਵ ਕੌਂਡਲ ਨੇ ਦੱਸਿਆ ਕਿ ਇਨ੍ਹਾਂ ਮੁਲਾਜ਼ਮਾਂ ਨੇ ਕੋਰੋਨਾ ਮਹਾਵਾਰੀ ਦੌਰਾਨ ਵੀ ਲਗਾਤਾਰ ਚੌਵੀ ਚੌਵੀ ਘੰਟੇ ਡਿਊਟੀ ਦੇ ਕੇ ਲੋਕਾਂ ਤਕ ਸਾਫ਼ ਸੁਥਰਾ ਪਾਣੀ ਪਹੁੰਚਾਇਆ ਸੀ ਜਥੇਬੰਦੀ ਮੰਗ ਕਰਦੀ ਹੈ ਕਿ ਜਲਦ ਤੋਂ ਜਲਦ ਇਨ੍ਹਾਂ ਸਾਰੇ ਮੁਲਾਜ਼ਮਾਂ ਨੂੰ ਟਾਈਮ ਸਕੇਲ ਦੇ ਕੇ ਚਾਰ ਸਾਲ ਜਾਂ ਪੰਜ ਸਾਲ ਦੀ ਸਰਵਿਸ ਤੋਂ ਬਾਅਦ ਅਗਲੀ ਤਰੱਕੀ ਜ਼ਰੂਰ ਦਿੱਤੀ ਜਾਵੇ ਅਤੇ ਜਿਨ੍ਹਾਂ ਮੁਲਾਜ਼ਮਾਂ ਨੇ ਮਹਿਕਮੇ ਵਿੱਚ ਆਉਣ ਤੋਂ ਬਾਅਦ ਸਿਵਲ ਇੰਜਨੀਅਰਿੰਗ ਦਾ ਡਿਪਲੋਮਾ ਆਪਣੀ ਯੋਗਤਾ ਵਿੱਚ ਵਾਧਾ ਕੀਤਾ ਹੈ ਉਨ੍ਹਾਂ ਨੂੰ ਯੋਗਤਾ ਮੁਤਾਬਕ ਜੂਨੀਅਰ ਇੰਜਨੀਅਰ ਦੀ ਤਰੱਕੀ ਦਿੱਤੀ ਜਾਵੇ ਅਤੇ ਜਿਹੜੇ ਮੁਲਾਜ਼ਮਾਂ ਜਲ ਸਪਲਾਈ ਸਕੀਮਾਂ ਤੇ ਪਿਛਲੇ ਦੱਸ ਪੰਦਰਾਂ ਸਾਲ ਤੋਂ ਠੇਕੇ ਤੇ ਕੰਮ ਕਰ ਰਹੇ ਹਨ ਉਨ੍ਹਾਂ ਨੂੰ ਬਿਨਾਂ ਕਿਸੇ ਸ਼ਰਤ ਦੇ ਮਹਿਕਮੇ ਵਿੱਚ ਲਿਆ ਕੇ ਰੈਗੂਲਰ ਕੀਤਾ ਜਾਵੇ ਜੇਕਰ ਸਰਕਾਰ ਨੇ ਇਹ ਤਰੱਕੀ ਨਾ ਦਿੱਤੀ ਤਾਂ ਜਥੇਬੰਦੀ ਵੱਲੋਂ ਮਾਰਚ ਮਹੀਨੇ ਵਿੱਚ ਪੰਜਾਬ ਸਰਕਾਰ ਦੇ ਖ਼ਿਲਾਫ਼ ਜ਼ਬਰਦਸਤ ਸੰਘਰਸ਼ ਕਰਨ ਦਾ ਅੈਲਾਨ ਕੀਤਾ ਜਾਵੇਗਾ।