ਕਰੋਨਾ ਤੋਂ ਖੁਦ ਬਚਣ ਅਤੇ ਲੋਕਾਂ ਨੂੰ ਬਚਾਉਣ ਲਈ ਪ੍ਰਚਾਰ ਦੀ ਅਪੀਲ
ਜਲੰਧਰ, (ਸੰਜੇ ਸ਼ਰਮਾ)-ਨਰਸਿੰਗ ਅਤੇ ਹਸਪਤਾਲ ਵਿਚ ਸੇਵਾਵਾਂ ਸਬੰਧੀ ਸਿਖਲਾਈ ਦੇ ਰਹੇ ਉਤਰੀ ਭਾਰਤ ਦੇ ਪ੍ਰਮੁੱਖ ਪੰਜਾਬ ਮੈਡੀਕਲ ਇੰਸਟੀਚਿੳੂਟ ਆਫ ਨਰਸਿੰਗ ਅਤੇ ਹਸਪਤਾਲ ਵਿਖੇ ਪ੍ਰਬੰਧਕਾਂ ਅਤੇ ਵਿਦਿਆਰਥੀਆਂ ਨੇ ਵਿਸ਼ੇਸ਼ ਸਮਾਗਮ ਆਯੋਜਿਤ ਕਰਕੇ ਨਵੇਂ ਸਾਲ 2021 ਦਾ ਸਵਾਗਤ ਕੀਤਾ। ਇਸੇ ਸਮੇਂ ਇੰਸਟੀਚਿੳੂਟ ਦੇ ਡਾਇਰੈਕਟਰ ਡਾ. ਕੈਪਟਨ ਜੀਬੀਐਸ ਮਦਾਨ, ਪਿ੍ਰੰਸੀਪਲ ਕੈਪਟਨ ਸ੍ਰੀਮਤੀ ਪੁਨੀਤ ਮਦਾਨ ਅਤੇ ਅਤੇ ਡਾ. ਹਰਬੀਰ ਸਿੰਘ ਮਦਾਨ ਨੇ ਸਮੂਹ ਵਿਦਿਆਰਥੀਆਂ ਨੂੰ ਨਵੇਂ ਸਾਲ 2021 ਦੀਆਂ ਸ਼ੁੱਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਉਹ ਇਥੋਂ ਵਧੀਆ ਤਰੀਕੇ ਨਾਲ ਸਿੱਖਿਆ ਹਾਸਲ ਕਰਕੇ ਦੇਸ਼-ਵਿਦੇਸ਼ ਦੀਆਂ ਸਿਹਤ ਸੰਸਥਾਵਾਂ ਵਿਚ ਸੇਵਾਵਾਂ ਨਿਭਾਉਦਿਆਂ ਇਸ ਸੰਸਥਾ ਦਾ ਨਾਮ ਰੌਸ਼ਨ ਕਰਨ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਵੀ ਨਰਸਿੰਗ ਖੇਤਰ ਵਿਚ ਪੂਰਨ ਮੁਹਾਰਤ ਰੱਖਣ ਵਾਲੀਆਂ ਵਿਦਿਆਰਥਣਾਂ ਦੀ ਦੇਸ਼-ਵਿਦੇਸ਼ ਦੇ ਹਸਪਤਾਲਾਂ ਵਿਚ ਭਾਰੀ ਮੰਗ ਹੈ ਅਤੇ ਵਿਦਿਆਰਣਾਂ ਪੀਆਰ ਪੱਧਰ ’ਤੇ ਵਿਦੇਸ਼ਾਂ ਵਿਚ ਨਰਸਿੰਗ ਦੀ ਨੌਕਰੀ ਲਈ ਸਿੱਧਾ ਅਪਲਾਈ ਕਰ ਸਕਦੀਆਂ ਹਨ ਅਤੇ ਬਿਨ੍ਹਾਂ ਬਹੁਤੇ ਪੈਸੇ ਖਰਚੇ ਵਿਦੇਸ਼ ਵਿਚ ਜਾ ਸਕਦੀਆਂ ਹਨ। ਇਸ ਮੌਕੇ ’ਤੇ ਡਾ. ਜੀਬੀਐਸ ਮਦਾਨ ਨੇ ਨਰਸਿੰਗ ਵਿਦਿਆਰਥੀਆਂ ਨੂੰ ਕਰੋਨਾ ਮਹਾਂਮਾਰੀ ਤੋਂ ਖੁਧ ਬਚਣ ਅਤੇ ਲੋਕਾਂ ਨੂੰ ਬਚਾਉਣ ਲਈ ਇਕ ਦੂਜੇ ਤੋਂ ਦੂਰ ਬਣਾਈ ਰੱਖਣ ’ਤੇ ਹੱਥ ਵਾਰ ਵਾਰ ਧੋਣਾ ਇਸ ਤਰ੍ਹਾਂ ਆਪਣੇ ਵਿਚਾਰ ਦੂਸਰਿਆਂ ਨੂੰ ਦੱਸੋ। ਪ੍ਰੋਗਰਾਮ ਦੀ ਸਮਾਪਤੀ ਕੀਤੀ।