ਓਸਲਰ ਹੈਲਥ ਸਿਸਟਮ ਨੇ ਖੋਲ੍ਹਿਆ ਕੋਵਿਡ-19 ਵੈਕਸੀਨ ਕਲੀਨਿਕ

ਬਰੈਂਪਟਨ, 23 ਦਸੰਬਰ 2020 : ਓਨਟਾਰੀਓ ਸਰਕਾਰ ਵੱਲੋਂ ਐਲਾਨੀਆਂ ਗਈਆਂ 17 ਕੋਵਿਡ-19 ਇਮਿਊਨਾਈਜ਼ੇਸ਼ਨ ਸਾਈਟਸ ਵਿੱਚੋਂ ਇੱਕ ਵਿਲੀਅਮ ਓਸਲਰ ਹੈਲਥ ਸਿਸਟਮ (ਓਸਲਰ) ਵੀ ਹੈ। ਓਸਲਰ ਨੇ ਬਰੈਂਪਟਨ ਸਿਵਿਕ ਹਸਪਤਾਲ ਵਿਖੇ ਕੋਵਿਡ-19 ਵੈਕਸੀਨ ਕਲੀਨਿਕ ਖੋਲ੍ਹਣ ਲਈ ਤਿਆਰੀਆਂ ਮੁਕੰਮਲ ਕਰ ਦਿੱਤੀਆਂ ਹਨ। ਇਸ ਦੇ ਨਾਲ ਹੀ ਓਸਲਰ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਸੁਰੱਖਿਅਤ ਢੰਗ ਨਾਲ ਵੈਕਸੀਨ ਦੀ ਖੁਰਾਕ ਦੇਣ ਦਾ ਕੰਮ ਸਿਹਤ ਮੰਤਰਾਲੇ, ਓਨਟਾਰੀਓ ਹੈਲਥ ਤੇ ਪੀਲ ਪਬਲਿਕ ਹੈਲਥ ਨਾਲ ਰਲ ਕੇ ਨੇਪਰੇ ਚਾੜ੍ਹਿਆ ਜਾਵੇਗਾ।ਓਨਟਾਰੀਓ ਸਰਕਾਰ ਦੇ ਕੋਵਿਡ-19 ਇਮਿਊਨਾਈਜ਼ੇਸ਼ਨ ਪ੍ਰੋਗਰਾਮ ਦੇ ਸਬੰਧ ਵਿੱਚ ਓਸਲਰ ਪੜਾਅਵਾਰ ਵੈਕਸੀਨੇਸ਼ਨ ਦਾ ਕੰਮ ਸਿਰੇ ਚੜ੍ਹਾਵੇਗਾ। ਪਹਿਲੇ ਪੜਾਅ ਵਿੱਚ ਹਾਈ ਰਿਸਕ ਏਰੀਆ ਵਿੱਚ ਕੰਮ ਕਰਨ ਵਾਲੇ ਹੈਲਥ ਕੇਅਰ ਵਰਕਰਜ਼ ਨੂੰ ਇਹ ਵੈਕਸੀਨ ਦਿੱਤੀ ਜਾਵੇਗੀ। ਕਮਿਊਨਿਟੀ ਓਸਲਰ ਕੋਵਿਡ-19 ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਲੋਕਾਂ ਦੀ ਸੇਵਾ ਕਰਦੀ ਹੈ ਤੇ ਅਜੇ ਵੀ ਇੱਥੇ ਕੋਵਿਡ-19 ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵਿੱਚ ਕੋਈ ਖਾਸ ਫਰਕ ਨਹੀੱ ਪਿਆ। ਓਸਲਰ ਨੇ ਆਖਿਆ ਕਿ ਆਪਣੇ ਲੋਕਾਂ ਦੀ ਸੇਫ ਵੈਕਸੀਨੇਸ਼ਨ ਜਾਨਾਂ ਬਚਾਉਣ ਵੱਲ ਚੁੱਕਿਆ ਜਾਣ ਵਾਲਾ ਪਹਿਲਾ ਕਦਮ ਹੈ ਤੇ ਇਸ ਨਾਲ ਵਾਇਰਸ ਨੂੰ ਨੱਥ ਪਾਉਣ ਵਿੱਚ ਵੀ ਮਦਦ ਮਿਲੇਗੀ।

Leave a Reply

Your email address will not be published. Required fields are marked *