ਟੋਰਾਂਟੋ, 17 ਦਸੰਬਰ 2020 ਕੈਨੇਡਾ ਦੇ ਨਾਮੀ ਫ਼ੈਸ਼ਨ ਡਿਜ਼ਾਈਨਰ ਪੀਟਰ ਜੇ. ਨਾਈਗਾਰਡ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਸ ’ਤੇ ਦਰਜਨਾਂ ਔਰਤਾਂ ਅਤੇ ਘੱਟ ਉਮਰ ਦੀਆਂ ਕੁੜੀਆਂ ਦੀ ਤਸਕਰੀ, ਲੁੱਟ-ਖੋਹ ਅਤੇ ਹੋਰ ਅਪਰਾਧਾਂ ਦੇ ਦੋਸ਼ ਲਾਏ ਗਏ ਹਨ। 79 ਸਾਲਾ ਪੀਟਰ ਨਾਈਗਾਰਡ ਨੂੰ ਕੈਨੇਡਾ ਦੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ ਅਤੇ ਉਸ ਤੋਂ ਬਾਅਦ ਮੁਕੱਦਮੇ ਦਾ ਸਾਹਮਣਾ ਕਰਨ ਲਈ ਉਸ ਨੂੰ ਅਮਰੀਕਾ ਦੇ ਹਵਾਲੇ ਕਰ ਦਿੱਤਾ ਗਿਆ।
ਅਮਰੀਕੀ ਅਧਿਕਾਰੀਆਂ ਮੁਤਾਬਕ ਉਸ ’ਤੇ ਲੱਗੇ ਇਹ ਦੋਸ਼ ਤਿੰਨ ਦੇਸ਼ਾਂ ਅਤੇ ਤਿੰਨ ਦਹਾਕਿਆਂ ’ਚ ਕੀਤੇ ਗਏ ਅਪਰਾਧਾਂ ਨੂੰ ਧਿਆਨ ਵਿੱਚ ਰੱਖ ਕੇ ਲਾਏ ਗਏ ਹਨ। ਪੀਟਰ ’ਤੇ 9 ਮਾਮਲਿਆਂ ਵਿੱਚ ਦੋਸ਼ ਆਇਦ ਕੀਤੇ ਗਏ, ਜਿਨ੍ਹਾਂ ਵਿੱਚ ਸੈਕਸ ਟ੍ਰੈਫਿਕਿੰਗ ਅਤੇ ਧਮਕੀ ਦੇਣ ਦੇ ਦੋਸ਼ ਸ਼ਾਮਲ ਹਨ। ਉਸ ’ਤੇ ਲਾਏ ਗਏ ਦੋਸ਼ਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪੀਟਰ ਨਾਈਗਾਰਡ ਕੱਪੜਿਆਂ ਦੇ ਵੱਡੇ ਬਰਾਂਡ ਦਾ ਮਾਲਕ ਹੈ। ਉਸ ਦੇ ਮਸ਼ਹੂਰ ਬਰਾਂਡਸ ਦੇ ਨਾਮ ਨਾਈਗਾਰਡ ਸਲਿਮਸ, ਬਿਆਂਕਾ ਨਾਈਗਾਰਡ, ਏਡੀਐਕਸ, ਤਨਜੇਅ, ਆਲੀਆ ਅਤੇ ਐਲੀਸਨ ਡੈਲੇ ਹਨ।
ਪੀਟਰ ਅਤੇ ਉਸ ਦੇ ਕੁਝ ਕਰਮਚਾਰੀਆਂ ’ਤੇ ਦੋਸ਼ ਹੈ ਕਿ ਉਨ੍ਹਾਂ ਨੇ 1995 ਤੋਂ 2020 ਤੱਕ ਅਮਰੀਕਾ, ਕੈਨੇਡਾ ਅਤੇ ਬਹਿਮਾਸ ਵਿੱਚ ਪੀੜਤਾਂ ਨੂੰ ਮਾਡÇਲੰਗ ਅਤੇ ਹੋਰ ਨੌਕਰੀਆਂ ਦਾ ਲਾਲਚ ਦੇ ਕੇ ਉਨ੍ਹਾਂ ਨੂੰ ਆਪਣੇ ਚੰਗੁਲ ਵਿੱਚ ਫਸਾਈ ਰੱਖਿਆ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਪੀੜਤ ਔਰਤਾਂ ’ਤੇ ਪੀਟਰ ਅਤੇ ਉਸ ਦੇ ਕਈ ਕਰਮਚਾਰੀਆਂ ਨੇ ਹਮਲਾ ਕੀਤਾ ਸੀ। ਉਨ੍ਹਾਂ ਵਿੱਚੋਂ ਕਈ ਔਰਤਾਂ ਨੂੰ ਉਸ ਨੇ ਨਸ਼ਾ ਵੀ ਦਿੱਤਾ ਸੀ।