ਵਾਸ਼ਿੰਗਟਨ, 17 ਦਸੰਬਰ, 2020: ਬਾਇਡਨ 20 ਜਨਵਰੀ ਨੂੰ ਸਹੁੰ ਚੁੱਕਣ ਵਾਲੇ ਹਨ ਕਿਉਂਕਿ ਉਨ੍ਹਾਂ ਦੀ ਜਿੱਤ ਉਤੇ ਕਾਨੂੰਨੀ ਮੋਹਰ ਲੱਗ ਚੁੱਕੀ ਹੈ ਪਰ ਅਜਿਹੇ ਵਿਚ ਮਿਸਟਰ ਟਰੰਪ ਆਪਣੀ ਕੁਰਸੀ ਛਡਣ ਲਈ ਹਾਲੇ ਤਕ ਤਿਆਰ ਨਹੀਂ ਹਨ। ਹੁਣ ਸਾਬਕਾ ਰਾਸ਼ਟਰਪਤੀ ਜਾਂ ਰਾਸ਼ਟਰਪਤੀ ਡੋਨਾਲਡ ਟਰੰਪ ਚੋਣਾਂ ਵਿਚ ਹੋਈ ਹਾਰ ਸਬੰਧੀ ਕਾਨੂੰਨੀ ਲੜਾਈ ਜਾਰੀ ਰੱਖਣਗੇ। ਬਾਇਡਨ ਦੀ ਜਿੱਤ ‘ਤੇ ਮੋਹਰ ਲਾਉਣ ਤੋਂ ਇਕ ਦਿਨ ਬਾਅਦ ਵ੍ਹਾਈਟ ਹਾਊਸ ਦੀ ਪ੍ਰਰੈੱਸ ਸਕੱਤਰ ਕਾਇਲੀ ਮੈਕਨੇਨੀ ਦਾ ਇਹ ਬਿਆਨ ਆਇਆ ਹੈ। ਉਨ੍ਹਾਂ ਦਸਿਆ ਕਿ ਰਾਸ਼ਟਰਪਤੀ ਕਾਨੂੰਨੀ ਲੜਾਈ ਜਾਰੀ ਰੱਖਣਗੇ।