ਨਵੀਂ ਦਿੱਲੀ, ਕਿਸਾਨੀ ਅੰਦੋਲਨ ਦੇ ਤਹਿਤ ਟਿਕਰੀ ਬਾਰਡਰ ਵਿੱਖੇ ਕੁੱਲ 5 ਸਟੇਜਾਂ ਬਣਾਈਆਂ ਗਈਆਂ ਹਨ, ਜਿਨ੍ਹਾਂ ‘ਚੋਂ ਇੱਕ ਸਟੇਜ ”ਗੁਲਾਬ ਕੌਰ ਨਗਰ” ਦੇ ਨਾਂਅ ਤੋਂ ਬਣਾਈ ਗਈ ਹੈ। ਇਹ ਦੇਖ ਕੇ ਬਹੁਤ ਖੁਸ਼ੀ ਹੋਈ ਕਿ ਲੋਕਾਂ ਨੂੰ ਗੁਲਾਬ ਕੌਰ ਜੀ ਦਾ ਇਤਿਹਾਸ ਪਤਾ ਹੈ।ਦਰਅਸਲ ਗੁਲਾਬ ਕੌਰ ਜੀ ਨੂੰ ਗ਼ਦਰ ਦੀ ਧੀ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਆਪਣੇ ਪਤੀ ਨੂੰ ਛੱਡ ਆਜ਼ਾਦੀ ਦੀ ਲਹਿਰ ‘ਚ ਕੁੱਦ ਗਈ ਸੀ ਗੁਲਾਬ ਕੌਰ। ਬੀਬੀ ਗੁਲਾਬ ਕੌਰ ਹਾਂਗਕਾਂਗ ’ਚ ਰੋਜ਼ਾਨਾ ਪ੍ਰਵਾਸੀ ਭਾਰਤੀਆਂ ਦੀਆਂ ਬੈਠਕਾਂ ਹੁੰਦੀਆਂ ਸਨ, ਜਿਨ੍ਹਾਂ ਵਿੱਚ ਗ਼ਦਰ ਪਾਰਟੀ ਦੇ ਆਗੂ ਭਾਸ਼ਣ ਦਿੰਦੇ ਤੇ ਆਜ਼ਾਦੀ ਦੀ ਜੰਗ ਵਿੱਚ ਸ਼ਾਮਲ ਹੋਣ ਦੀ ਅਪੀਲ ਕਰਦੇ।ਭਾਸ਼ਣਾਂ ਤੋਂ ਬਾਅਦ ਇੱਕ ਮੁਟਿਆਰ ਉੱਠਦੀ, ਸੁਰੀਲੇ ਤੇ ਜੋਸ਼ੀਲੇ ਸੁਰ ਵਿੱਚ ‘ਗ਼ਦਰ ਦੀ ਗੂੰਜ’ ਕਵਿਤਾ ਦੀਆਂ ਸਤਰਾਂ ਪੜ੍ਹਦੀ। ਅੰਗਰੇਜ਼ਾਂ ਵਿਰੁੱਧ ਭਾਰਤੀਆਂ ਨੂੰ ਜਗਾਉਣ ਵਾਲੀ ਉਸ ਵੀਰਾਂਗਣਾ ਦਾ ਨਾਮ ਸੀ – ਬੀਬੀ ਗੁਲਾਬ ਕੌਰ ਅਜ਼ਾਦੀ ਲਹਿਰ ਵਿਚ ਮੁੱਖ ਭੂਮਿਕਾ ਨਿਭਾਉਣ ਵਾਲੀ ਗ਼ਦਰ ਲਹਿਰ ‘ਚ ਬੀਬੀ ਗੁਲਾਬ ਕੌਰ ਬਖ਼ਸ਼ੀਵਾਲਾ ਦਾ ਨਾਂ ਸੁਨਹਿਰੀ ਅੱਖ਼ਰਾਂ ਵਿਚ ਲਿਖਿਆ ਹੋਇਆ ਹੈ। ਮੇਰੇ ਵੱਲੋਂ ਗੁਲਾਬ ਕੌਰ ਜੀ ਦੇ ਨਾਲ-ਨਾਲ ਕਿਸਾਨੀ ਅੰਦੋਲਨ ‘ਚ ਹਿੱਸਾ ਲੈ ਰਹੇ ਪਾਕ ਵਿਚਾਰਾਂ ਵਾਲੇ ਸਾਰੇ ਕਿਸਾਨਾਂ ਅਤੇ ਭੈਣਾਂ ਨੂੰ ਸਲਾਮ।