ਨੋਏਡਾ,13 ਦਸੰਬਰ, 2020: ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ‘ਚ 11 ਦਿਨ ਤੋਂ ਦਲਿਤ ਪ੍ਰੇਰਣਾ ਸਥਲ ‘ਤੇ ਧਰਨਾ ਦੇ ਰਹੇ ਭਾਰਤੀ ਕਿਸਾਨ ਯੂਨੀਯਨ (ਲੋਕ ਸ਼ਕਤੀ) ਦੇ ਆਗੂਆਂ ਅਤੇ ਵਰਕਰਾਂ ਨੇ ਸ਼ਨੀਵਾਰ ਸ਼ਾਮ ਨੂੰ ਗੌਤਮਬੁੱਧ ਨਗਰ ਦੇ ਸਾਂਸਦ ਅਤੇ ਸਾਬਕਾ ਕੇਂਦਰੀ ਮੰਤਰੀ ਡਾ.ਮਹੇਸ਼ ਸ਼ਰਮਾ ਦਾ ਸੈਕਟਰ-27 ‘ਚ ਘਿਰਾਉ ਕੀਤਾ। ਕਿਸਾਨਾਂ ਨੇ ਅਪਣੀ 9 ਸੂਤਰੀ ਮੰਗਾਂ ਨੂੰ ਸਾਬਕਾ ਕੇਂਦਰੀ ਮੰਤਰੀ ਦੇ ਸਾਹਮਣੇ ਰਖਿਆ ਅਤੇ ਉਨ੍ਹਾਂ ਤੋਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਕ ਉਨ੍ਹਾਂ ਦੀ ਗੱਲ ਪਹੁੰਚਾਉਣ। ਸਾਂਸਦ ਨੇ ਕਿਸਾਨਾਂ ਨੂੰ ਵਿਸ਼ਵਾਸ਼ ਦਿਲਾਇਆ ਕੀਤ ਕਿ ਉਨ੍ਹਾਂ ਦੀ ਜੋ ਵੀ ਮੰਗ ਹੈ ਉਸ ਨੂੰ ਉਹ ਗ੍ਰਹਿ ਮੰਤਰੀ ਅਤੇ ਪ੍ਰਧਾਨ ਮੰਤਰੀ ਤਕ 24 ਘੰਟੇ ਦੇ ਅੰਦਰ ਹੀ ਪਹੁੰਚਾਉਣਗੇ। ਭਾਰਤੀ ਕਿਸਾਨ ਯੂਨੀਯਨ (ਲੋਕ ਸ਼ਕਤੀ) ਦੇ ਰਾਸ਼ਟਰੀ ਪ੍ਰਧਾਨ ਮਾਸਟਰ ਸ਼ਯੋਰਾਜ ਸਿੰਘ ਲੇ ਕਿਹਾ ਕਿ ਕੇਂਦਰ ਸਰਕਾਰ ਕਿਸਾਨ ਆਯੋਗ ਦਾ ਗਠਨ ਕਰੇ ਅਤੇ ਐਮ.ਐਸ.ਪੀ ਤੋਂ ਘੱਟ ‘ਤੇ ਖ਼ਰੀਦਕਾਰੀ ਕਰਨ ਵਾਲਿਆਂ ਦੇ ਵਿਰੁਧ ਕਾਨੂੰਨ ਬਣਾਏ। ਸਾਂਸਦ ਦੇ ਆਸ਼ਵਾਸ਼ਨ ਦੇ ਬਾਅਦ ਕਿਸਾਨ ਆਗੂ ਵਪਾਸ ਧਰਨੇ ਵਾਲੀ ਥਾਂ ‘ਤੇ ਚਲੇ ਗਏ। ਮਾਸਟਰ ਸ਼ਯੋਰਾਜ ਸਿੰਘ ਨੇ ਸਾਂਸਦ ਦੇ ਘੇਰਾਉ ਦੇ ਸਮੇਂ ਇਹ ਐਲਾਨ ਕੀਤਾ ਕਿ ਐਤਵਾਰ ਨੂੰ ਉਨ੍ਹਾਂ ਦਾ ਇਕ ਵਰਕਰ ਆਤਮਹੱਤਿਆ ਕਰੇਗਾ।