ਨਵੀਂ ਦਿੱਲੀ,13 ਦਸੰਬਰ, 2020: ਕਰਨਲ ਪ੍ਰਿਥੀਪਾਲ ਸਿੰਘ ਗਿੱਲ ਇਕਲੌਤੇ ਅਜਿਹੇ ਅਧਿਕਾਰੀ ਹਨ, ਜਿਨ੍ਹਾਂ ਨੇ ਭਾਰਤੀ ਹਵਾਈ ਫ਼ੌਜ, ਜਲ ਸੈਨਾ ਤੇ ਥਲ ਸੈਨਾ ਵਿਚ ਅਪਣੀ ਸੇਵਾ ਦਿੱਤੀ ਹੈ। ਬੀਤੇ ਦਿਨ ਉਹਨਾਂ ਨੇ ਅਪਣੇ ਜੀਵਨ ਦੇ 100 ਸਾਲ ਪੂਰੇ ਕੀਤੇ। ਉਹਨਾਂ ਵਿਸ਼ਵ ਯੁੱਧ-2 ਅਤੇ 1965 ਵਿਚ ਭਾਰਤ-ਪਾਕਿਸਤਾਨ ਜੰਗ ਦੌਰਾਨ ਸੇਵਾ ਨਿਭਾਈ। ਉਹਨਾਂ ਨੂੰ ਕਰਾਚੀ ਵਿਚ ਤੈਨਾਤ ਪਾਇਲਟ ਅਧਿਕਾਰੀ ਦੇ ਤੌਰ ‘ਤੇ ਨਿਯੁਕਤ ਕੀਤਾ ਗਿਆ ਸੀ। ਉਹ ਹਾਵਰਡ ਏਅਰਕ੍ਰਾਫ਼ਟ ਉਡਾਉਂਦੇ ਸੀ।
ਉਹਨਾਂ ਦੇ ਜਨਮ ਦਿਨ ਮੌਕੇ ਲੈਫਟੀਨੈਂਟ ਜਨਰਲ ਕੇਜੇ ਸਿੰਘ ਨੇ ਅਪਣੇ ਟਵਿਟਰ ਹੈਂਡਲ ਤੋਂ ਪ੍ਰਿਥੀਪਾਲ ਸਿੰਘ ਗਿੱਲ ਬਾਰੇ ਜਾਣਕਾਰੀ ਸਾਂਝੀ ਕੀਤੀ। ਉਹਨਾਂ ਨੇ ਉਹਨਾਂ ਦੀ ਪੁਰਾਣੀ ਫ਼ੋਟੋ ਤੇ ਮੌਜੂਦਾ ਫ਼ੋਟੋ ਸਾਂਝੀ ਕੀਤੀ । ਕਰਨਲ ਪ੍ਰਿਥੀਪਾਲ ਸਿੰਘ ਗਿੱਲ ਦਾ ਬਾਅਦ ਵਿਚ ਭਾਰਤੀ ਜਲ ਸੈਨਾ ਵਿਚ ਤਬਾਦਲਾ ਕੀਤਾ ਗਿਆ, ਜਿਥੇ ਉਹਨਾਂ ਨੇ ਸਵੀਪਿੰਗ ਸ਼ਿਪ ਤੇ ਆਈਐਨਐਸ ਤੀਰ ‘ਤੇ ਅਪਣੀ ਸੇਵਾ ਨਿਭਾਈ। ਦੂਜੇ ਵਿਸ਼ਵ ਯੁੱਧ ਦੌਰਾਨ ਉਹ ਸਮੁੰਦਰੀ ਜਹਾਜ਼ਾਂ ਦੀ ਨਿਗਰਾਨੀ ਕਰਦੇ ਸੀ।