ਨਵੀਂ ਦਿੱਲੀ, 13 ਦਸੰਬਰ 2020: ਕੇਂਦਰੀ ਮੰਤਰੀ ਪਿਯੂਸ਼ ਗੋਇਲ ਨੇ ਕਿਹਾ ਕਿ ਅੰਦੋਲਨ ਹੁਣ ਕਿਸਾਨਾਂ ਦਾ ਪ੍ਰਦਰਸ਼ਨ ਨਹੀਂ ਰਹਿ ਗਿਆ ਹੈ ਕਿਉਂਕਿ ਇਸ ਵਿਚ ਖੱਬੇਪੱਖੀ ਲੋਕ ਸ਼ਾਮਲ ਹੋ ਗਏ ਹਨ।ਉਨ੍ਹਾਂ ਕਿਹਾ ਕਿ ਅਸੀ ਕਿਸਾਨਾਂ ਦਾ ਮਸਲਾ ਹੱਲ ਕਰਨਾ ਚਾਹੁੰਦ ਹਾਂ ਪਰ ਹੋਰ ਵੱਖਵਾਦੀ ਲੋਕ ਇਸ ਵਿਚ ਅੜਿਕਾ ਪਾ ਰਹੇ ਹਨ ਇਸ ਕਰ ਕੇ ਹੀ ਗਲਬਾਤ ਸਿਰੇ ਨਹੀ ਲੱਗ ਰਹੀ। ਹਾਲਾਂਕਿ ਗੋਇਲ ਨੇ ਇਹ ਨਹੀਂ ਦਸਿਆ ਕਿ ਕੀ ਸਰਕਾਰ ਦੀ ਪ੍ਰਦਰਸ਼ਨ ਵਾਲੇ ਸਥਾਨਾਂ ‘ਤੇ ਦੇਖੀਆਂ ਗਈਆਂ ਪਾਬੰਦੀਸ਼ੁਦਾ ਸੰਗਠਨਾਂ ਦੇ ਕਿਸੇ ਵਿਅਕਤੀ ਦੇ ਖ਼ਿਲਾਫ਼ ਕਿਸੇ ਤਰ੍ਹਾਂ ਦੀ ਕਾਰਵਾਈ ਦੀ ਯੋਜਨਾ ਹੈ ਜਾਂ ਨਹੀਂ। ਕਿਸਾਨਾਂ ਦਾ ਅੰਦੋਲਨ ਵਿਚ ਖੱਬੇਪੱਖੀ ਅਤੇ ਮਾਉਵਾਦੀ ਤੱਤਾਂ ਦੀ ਘੁਸਪੈਠ ਹੋਈ ਹੈ। ਜਿਸਦਾ ਨਜ਼ਾਰਾ ਅਸੀਂ ਪਿਛਲੇ ਦੋ ਦਿਨਾਂ ਵਿਚ ਵੇਖਿਆ ਜਦੋਂ ਦੇਸ਼ ਵਿਰੋਧੀ ਕਾਰਵਾਈਆਂ ਲਈ ਜੇਲਾਂ ਵਿਚ ਬੰਦ ਲੋਕਾਂ ਦੀ ਰਿਹਾਈ ਦੀ ਮੰਗ ਉੱਠੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਮੰਚ ਤੋਂ ਅਖੌਤੀ ਵਿਦਵਾਨਾਂ ਅਤੇ ਕਵੀਆਂ ਨੂੰ ਨੂੰ ਰਿਹਾ ਕਰਨ ਦੀਆਂ ਮੰਗਾਂ ਸਪੱਸ਼ਟ ਤੌਰ ‘ਤੇ ਦਰਸਾਉਂਦੀਆਂ ਹਨ ਕਿ ਖੇਤੀਬਾੜੀ ਸੁਧਾਰਾਂ ਨੂੰ ਪਟੜੀ ਤੋਂ ਉਤਰਾਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਗੋਇਲ ਨੇ ਕਿਹਾ, “ਮੈਂ ਫਿੱਕੀ ਨਾਲ ਜੁੜੇ ਸਾਰੇ ਚੰਗੇ ਕਾਰੋਬਾਰੀਆਂ ਅਤੇ ਸਾਰੇ ਵਿਦਵਾਨਾਂ, ਜੋ ਇਸ ਵੈਬਕਾਸਟ ਨਾਲ ਜੁੜੇ ਹਨ, ਨੂੰ ਬੇਨਤੀ ਕਰਾਂਗਾਂ ਕਿ ਇਨ੍ਹਾਂ ਖੇਤੀਬਾੜੀ ਕਾਨੂੰਨਾਂ ਦੇ ਫਾਇਦਿਆਂ ਬਾਰੇ ਗੱਲ ਕਰਨ। ਜੇ ਤੁਹਾਨੂੰ ਕੋਈ ਸ਼ੱਕ ਹੈ ਤਾਂ ਸਾਡੇ ਨਾਲ ਗੱਲ ਕਰੋ। ਮੰਤਰੀ ਨੇ ਭਰੋਸਾ ਦਿਤਾ ਕਿ ਇਹ ਕਾਨੂੰਨ ਦੇਸ਼ ਭਰ ਵਿਚ ਤਕਰੀਬਨ 10 ਕਰੋੜ ਕਿਸਾਨਾਂ ਦੇ ਫਾਇਦੇ ਲਈ ਹਨ।