ਸੰਘਰਸ਼ੀ ਕਿਸਾਨਾਂ ਲਈ ‘ਸੰਜੀਵਨੀ ਬੂਟੀ’ ਬਣੀ ਕੇਜਰੀਵਾਲ ਸਰਕਾਰ ਦੀ ਐਂਬੂਲੈਂਸ ਸੇਵਾ

ਚੰਡੀਗੜ੍ਹ : ਕੇਂਦਰ ਦੀ ਮੋਦੀ ਸਰਕਾਰ ਵੱਲੋਂ ਖੇਤੀ ਸੈਕਟਰ ‘ਤੇ ਥੋਪੇ ਗਏ ਮਾਰੂ ਕਾਨੂੰਨਾਂ ਵਿਰੁੱਧ ਕੌਮੀ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਪੰਜਾਬ ਸਮੇਤ ਦੇਸ਼ ਭਰ ਦੇ ਕਿਸਾਨਾਂ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਤਾਇਨਾਤ ਕੀਤੀ ਐਂਬੂਲੈਂਸ ਅਤੇ ਮੁੱਢਲੀ ਡਾਕਟਰੀ ਸੇਵਾ ‘ਸੰਜੀਵਨੀ ਬੂਟੀ’ ਵਜੋਂ ਕੰਮ ਕਰ ਰਹੀ ਹੈ।

ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਉਧੋਕੇ ਤੋਂ ਕੁੰਡਲੀ ਬਾਰਡਰ ਉੱਤੇ ਧਰਨ ‘ਤੇ ਬੈਠੇ 85 ਸਾਲਾ ਬਜ਼ੁਰਗ ਨੂੰ ਜਦੋਂ ਕੱਲ੍ਹ ਸ਼ਾਮੀ (ਐਤਵਾਰ) ਨੂੰ ਸੀਨੇ ‘ਚ ਦਰਦ ਉੱਠਿਆ ਤਾਂ ਉੱਥੇ ਮੌਜੂਦ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੇ ਤੁਰੰਤ ਦਿੱਲੀ ਸਰਕਾਰ ਵੱਲੋਂ ਤਾਇਨਾਤ ਕੀਤੀ ਐਂਬੂਲੈਂਸ ਸੇਵਾ ਨਾਲ ਸੰਪਰਕ ਕੀਤਾ। ਚੰਦ ਮਿੰਟਾਂ ‘ਚ ਪੁੱਜੇ ਐਂਬੂਲੈਂਸ ਸਟਾਫ਼ ਨੇ ਪਾਰਟੀ ਵਲੰਟੀਅਰਾਂ ਦੀ ਮਦਦ ਨਾਲ ਬਜ਼ੁਰਗ ਨੂੰ ਐਂਬੂਲੈਂਸ ‘ਚ ਪਾਇਆ ਅਤੇ ਦਿੱਲੀ ਦੇ ਨੇੜਲੇ ਹਸਪਤਾਲ ‘ਚ ਭਰਤੀ ਕਰਵਾਇਆ। ਸਮੇਂ ਸਿਰ ਮਿਲੀ ਡਾਕਟਰੀ ਸਹਾਇਤਾ ਨਾਲ ਦਿਲ ਦੇ ਦੌਰੇ ਤੋਂ ਪੀੜਤ ਬਜ਼ੁਰਗ ਦੀ ਜਾਨ ਬਚ ਗਈ।

ਦਿੱਲੀ ਦੇ ਤਿਲਕ ਨਗਰ ਤੋਂ ‘ਆਪ’ ਦੇ ਵਿਧਾਇਕ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਦਿੱਲੀ ਦੀ ਸਰਕਾਰ ਅਤੇ ਆਮ ਆਦਮੀ ਪਾਰਟੀ ਆਪਣੇ ਹੱਕਾਂ ਅਤੇ ਹੋਂਦ ਲਈ ਲੜ ਰਹੇ ਕਿਸਾਨਾਂ ਨਾਲ ਡਟ ਕੇ ਖੜ੍ਹੀ ਹੈ ਅਤੇ ਅੰਦੋਲਨਕਾਰੀ ਕਿਸਾਨਾਂ ਦੀ ਹਰ ਸੰਭਵ ਮਦਦ ਕਰਨ ਲਈ ਤਤਪਰ ਹੈ।

Leave a Reply

Your email address will not be published. Required fields are marked *