ਜਲੰਧਰ, ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਦੀ ਇੱਕ ਅਹਿਮ ਮੀਟਿੰਗ ਆਦਮਪੁਰ ਵਿਖੇ ਡਾਕਟਰ ਯਸ ਬਰਨਾ ਚੇਅਰਮੈਨ ਪੰਜਾਬ, ਜੱਸੀ ਤੱਲਣ ਪ੍ਰਧਾਨ ਪੰਜਾਬ, ਪੰਕਜ ਘੇੜਾ ਮੀਤ ਪ੍ਰਧਾਨ ਜ਼ਿਲ੍ਹਾ ਕਪੂਰਥਲਾ ਦੀ ਪ੍ਰਧਾਨਗੀ ਅਤੇ ਰਵੀ ਚੁੰਬਰ ਪ੍ਰਧਾਨ ਜਿਲ੍ਹਾ ਜਲੰਧਰ ਦੀ ਦੇਖ-ਰੇਖ ਹੇਠ ਹੋਈ। ਚੇਅਰਮੈਨ ਯਸ ਬਰਨਾ ਅਤੇ ਜੱਸੀ ਤੱਲਣ ਪ੍ਰਧਾਨ ਪੰਜਾਬ ਵਲੋ ਗੁਰੂ ਰਵਿਦਾਸ ਟਾਈਗਰ ਫੋਰਸ ਦੇ ਪਰਿਵਾਰ ਵਿੱਚ ਵਾਧਾ ਕੀਤਾ ਗਿਆ। ਅਤੇ ਨੌਜਵਾਨਾਂ ਨੂੰ ਫੋਰਸ ਵਿੱਚ ਸਾਮਲ ਕਰਕੇ ਅਹੁਦੇਦਾਰੀਆਂ ਦਿੱਤੀਆਂ ਗਈਆਂ ਜਿਸ ਦੌਰਾਨ ਰਣਦੀਪ ਸਿੱਧੂ ਆਦਮਪੁਰ ਨੂੰ ਸੀਨੀਅਰ ਮੀਤ ਪ੍ਰਧਾਨ ਪੰਜਾਬ, ਰਵੀ ਚੁੰਬਰ ਪ੍ਰ ਜਿਲ੍ਹਾ ਜਲੰਧਰ ਪ੍ਰਧਾਨ, ਮਨਜਿੰਦਰ ਸਿਆਣ ਹਲਕਾ ਇੰਚਾਰਜ ਆਦਮਪੁਰ, ਬੱਬੀ ਬੰਗਾ ਨੂੰ ਆਦਮਪੁਰ ਸ਼ਹਿਰੀ ਪ੍ਰਧਾਨ, ਤਰਨਜੀਤ ਤਨੀ ਡਰੋਲੀ ਕਲਾ ਨੂੰ ਆਦਮਪੁਰ ਦਿਹਾਤੀ ਪ੍ਰਧਾਨ, ਰਵੀ ਵਾਲੀਆਂ ਉੱਪ ਪ੍ਰਧਾਨ ਆਦਮਪੁਰ ਸ਼ਹਿਰੀ, ਦੀਪਕ ਨਾਣੀ ਜਨਰਲ ਸਕੱਤਰ ਆਦਮਪੁਰ, ਰਾਜਾ ਡਰੋਲੀ ਖੁਰਦ ਜਨਰਲ ਸਕੱਤਰ ਆਦਮਪੁਰ ਦਿਹਾਤੀ, ਜਸਕਰਨ ਸਿੰਘ ਪ੍ਰਧਾਨ ਅਰਜਨਵਾਲ, ਪੰਕਜ ਡਮੁੰਡਾ ਕਠਾਰ ਪ੍ਰਧਾਨ, ਮਨਦੀਪ ਡਮੁੰਡਾ ਉੱਪ ਪ੍ਰਧਾਨ, ਦੇਵ ਕੰਦੌਲਾ ਪ੍ਰਧਾਨ, ਸੁਰੇਸ਼ ਡਮੁੰਡਾ ਪ੍ਰਧਾਨ, ਤੇਜਾ ਮਾਣਕੋ ਪ੍ਰਧਾਨ, ਵਿੱਕੀ ਉੱਪ ਪ੍ਰਧਾਨ ਮਾਣਕੋ, ਸਨੀ ਪ੍ਰਧਾਨ ਡਰੋਲੀ ਕਲਾਂ, ਜੱਸਾ ਪ੍ਰਧਾਨ ਖੁਰਦਪੁਰ, ਅਮਨਦੀਪ ਪ੍ਰਧਾਨ ਪਧਿਆਣਾ, ਸਰਬਜੀਤ ਵਿਰਦੀ ਪ੍ਰਧਾਨ (ਕਪੂਰ ਪਿੰਡ, ਬੁਢਿਆਣਾ, ਜੰਡੂ ਸਿੰਘਾਂ, ਚੂਹੜਵਾਲੀ,) ਦਵਿੰਦਰ ਕਪੂਰ ਪਿੰਡ ਉੱਪ ਪ੍ਰਧਾਨ ਨਿਯੁਕਤ ਕਰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਨਵ ਨਿਯੁਕਤ ਜ਼ਿਲ੍ਹਾ ਜਲੰਧਰ ਪ੍ਰਧਾਨ ਰਵੀ ਚੁੰਬਰ ਨੇ ਕਿਹਾ ਉਹਨਾਂ ਨੂੰ ਫੋਰਸ ਵਲੋ ਜੋ ਜਿੰਮੇਵਾਰੀ ਸੋਪੀ ਗਈ ਹੈ ਉਹ ਓਸਨੂੰ ਪੂਰੀ ਤਨ ਦੇਹੀ ਨਾਲ ਪੂਰਾ ਕਰਨਗੇ ਅਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀਆਂ ਸਿੱਖਿਆਵਾਂ ਤੇ ਚੱਲਦੇ ਹੋਏ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਦੀ ਵਿਚਾਰਧਾਰਾ ਦੇ ਪ੍ਰਚਾਰ ਪ੍ਰਸਾਰ ਵਿਚ ਯੋਗਦਾਨ ਪਾਉਣ ਲਈ ਵੱਧ ਤੋਂ ਵੱਧ ਨੌਜਵਾਨਾ ਨੂੰ ਫੋਰਸ ਨਾਲ ਜੋੜਨਗੇ। ਇਸ ਮੌਕੇ ਦਮਨ ਅਟਵਾਲ,ਰਣਵੀਰ ਜੰਜੂਆ ਤੇ ਐਨ ਆਰ ਆਈ ਜਸਵੀਰ ਸਿੰਘ (ਗ੍ਰੀਸ ) ਹਾਜਿਰ ਸਨ।