ਜਲੰਧਰ, (ਸੰਜੇ ਸ਼ਰਮਾ)-ਵਾਰਡ 44 ਬਸ਼ਤੀ ਸ਼ੇਖ ਸੱਤਰਾ ਮੁੱਹਲਾ ’ਚ ਦੋ ਦਿਨਾਂ ਤੋਂ ਪਾਣੀ ਸਪਲਾਈ ਵਾਲੀ ਮੋਟਰ ਖਰਾਬ ਹੋਣ ਕਾਰਨ ਇਲਾਕਾ ਵਾਸੀ ਪਾਣੀ ਦੇ ਬੂੰਦ-ਬੂੰਦ ਨੂੰ ਤਰਸ ਰਹੇ ਹਨ। ਲੋਕ ਇਕ ਦੂਸਰੇ ਤੋਂ ਖਾਣਾ ਬਣਾਉਣ ਲਈ ਪਾਣੀ ਮੰਗ ਰਹੇ ਹਨ। ਲੋਹੜੀ ਦਾ ਤਿਉਹਾਰ ਮੁਹੱਲਾ ਵਾਸੀਆਂ ਲਈ ਫਿਕਾ ਲੱਗ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਮੋਟਰ ਲਗਾਤਾਰ ਖਰਾਬ ਰਹਿੰਦਾ ਹੈ। ਸਾਲ ਵਿਚ ਕਈ ਵਾਰੀ ਮੋਟਰ ਖਰਾਬ ਹੋ ਚੁੱਕਿਆ ਹੈ। ਇਸ ਦੀ ਰਿਪੇਰਿੰਗ ਹਰ ਦੋ-ਤਿੰਨ ਮਹੀਨਿਆਂ ਤੱਕ ਕੀਤੀ ਜਾਂਦਾ ਹੈ। ਪ੍ਰਸ਼ਾਸਨ ਨਵਾਂ ਮੋਟਰ ਲਗਵਾਉਣ ਦੀ ਬਜਾਏ ਖਰਾਬ ਨਾਲ ਹੀ ਚਲਾ ਰਿਹਾ ਹੈ। ਪ੍ਰਾਸ਼ਸਨ ਦਾਅਵੇ ਬਹੁਤ ਕਰਦੀ ਹੈ ਪਰ ਕੰਮ ਖੋਖਲੇ ਹੀ ਨਜ਼ਰ ਆਉਦੇ ਹਨ। ਦੋ ਦਿਨਾਂ ਤੋਂ ਪਾਣੀ ਨਾ ਮਿਲਣ ਕਾਰਨ ਮੁਹੱਲਾ ਵਾਸੀ ਕਾਫੀ ਪ੍ਰੇਸ਼ਾਨ ਹਨ। ਬੀਤੇ ਦਿਨੀਂ ਰਾਤ ਨੂੰ ਟੀਮ ਵੱਲੋਂ ਚੈਕਿੰਗ ਕੀਤਾ ਗਿਆ। ਕੌਂਸਲਰ ਵੱਲੋਂ ਨਾ ਤਾਂ ਪਾਣੀ ਵਾਲੀ ਟੈਂਕਰ ਭੇਜਿਆ ਗਿਆ ਹੈ। ਇਸ ਤਰ੍ਹਾਂ ਪ੍ਰੇਸ਼ਾਸਨ ਕੰਭਕਰਨ ਨਿੰਦ ਸੋ ਰਿਹਾ ਹੈ।ਕੀ ਕਹਿੰਦੇ ਹਨ ਇਲਾਕਾ ਕੌਂਸਲਰ
ਜਦੋਂ ਇਸ ਬਾਰੇ ਕੌਂਸਲਰ ਸਿਮਰਨਜੀਤ ਸਿੰਘ ਬੰਟੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਮੋਟਰ ਨਿਵੀਂ ਹੋ ਗਿਆ ਹੈ ਟੀਮ ਵੱਲੋਂ ਕੰਮ ਕੀਤਾ ਜਾ ਰਿਹਾ ਹੈ।
ਕੀ ਕਹਿੰਦੇ ਜਲੰਧਰ ਮੇਅਰ
ਜਦੋਂ ਇਸ ਸਮੱਸਿਆ ਤੋਂ ਅਵਗਤ ਕਰਵਾਉਣ ਲਈ ਮੇਅਰ ਜਗਦੀਸ਼ ਰਾਜਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਮੈਂ ਹਸਪਤਾਲ ਵਿਚ ਹਾਂ ਦੋ ਦਿਨ ਬਾਅਦ ਫੋਨ ਕਰੀਏ।