ਚੰਡੀਗੜ੍ਹ, 13 ਦਸੰਬਰ 2020 – ਭਾਰਤ ਦੇ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਨੇ ਬੀਤੇ ਦਿਨ 12 ਦਸੰਬਰ ਨੂੰ ਆਪਣਾ 39ਵਾਂ ਜਨਮਦਿਨ ਮਨਾਇਆ ਅਤੇ ਉਹਨਾਂ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਪਾ ਕੇ ਆਪਣਾ ਜਨਮਦਿਨ ਮਨਾਉਣ ਦੀ ਬਜਾਏ ਉਨ੍ਹਾਂ ਨੇ ਕਿਸਾਨਾਂ ਦੇ ਮਸਲਿਆਂ ਦਾ ਗੱਲਬਾਤ ਜ਼ਰੀਏ ਹੱਲ ਕੱਢਣ ਦੀ ਉਮੀਦ ਜਤਾਈ। ਯੁਵਰਾਜ ਸਿੰਘ ਨੇ ਟਵਿਟਰ ‘ਤੇ ਲਿਖਿਆ, ‘ਜਨਮਦਿਨ ਕੋਈ ਖਾਹਿਸ਼ ਜਾਂ ਇੱਛਾ ਪੂਰੀ ਕਰਣ ਦਾ ਮੌਕਾ ਹੁੰਦਾ ਹੈ ਪਰ ਜਨਮਦਿਨ ਮਨਾਉਣ ਦੀ ਬਜਾਏ ਮੈਂ ਅਰਦਾਸ ਕਰਦਾ ਹਾਂ ਕਿ ਸਾਡੇ ਕਿਸਾਨਾਂ ਅਤੇ ਸਾਡੀ ਸਰਕਾਰ ਵਿਚਾਲੇ ਜਾਰੀ ਗੱਲਬਾਤ ਨਾਲ ਇਸ ਮਸਲੇ ਦਾ ਕੋਈ ਹੱਲ ਨਿਕਲ ਆਏ।’ ਉਨ੍ਹਾਂ ਕਿਹਾ, ‘ਇਸ ਵਿਚ ਕੋਈ ਸ਼ੱਕ ਨਹੀਂ ਕਿ ਕਿਸਾਨ ਭਾਰਤ ਦੀ ਜੀਵਨਰੇਖਾ ਹਨ ਅਤੇ ਮੇਰਾ ਮੰਨਣਾ ਹੈ ਕਿ ਅਜਿਹੀ ਕੋਈ ਸਮੱਸਿਆ ਨਹੀਂ ਹੈ ਜਿਸ ਦਾ ਸ਼ਾਂਤੀਪੂਰਨ ਗੱਲਬਾਤ ਨਾਲ ਹੱਲ ਨਾ ਨਿਕਲ ਸਕਦਾ ਹੋਵੇ।