ਮਹਾਰਾਸ਼ਟਰ ਦੇ ਰਤਨਾਗਿਰੀ ਵਿੱਚ ਇੱਕ ਆਟੋ ਡਰਾਈਵਰ ਨੇ ਕਾਲਜ ਜਾ ਰਹੀ 19 ਸਾਲ ਦੀ ਇੱਕ ਨਰਸਿੰਗ ਵਿਦਿਆਰਥਣ ਨਾਲ ਨਸ਼ੀਲਾ ਪਦਾਰਥ ਪਿਲਾ ਕੇ ਉਸ ਦੇ ਨਾਲ ਜਬਰ ਜਨਾਹ ਕੀਤਾ।ਪੁਲਿਸ ਨੇ ਦੱਸਿਆ ਕਿ ਆਟੋ ਡਰਾਈਵਰ ਨੇ ਲੜਕੀ ਨੂੰ ਨਸ਼ੀਲਾ ਪਾਣੀ ਪਿਲਾਇਆ ਅਤੇ ਜਦ ਉਹ ਬੇਹੋਸ਼ ਹੋ ਗਈ ਤਾਂ ਉਸ ਨੂੰ ਇਕ ਸੁੰਨਸਾਨ ਥਾਂ ਉਤੇ ਲਿਜਾ ਕੇ ਉਸ ਨਾਲ ਜਬਰ ਜਨਾਹ ਦੀ ਘਟਨਾ ਨੂੰ ਅੰਜਾਮ ਦਿੱਤਾ। ਪੁਲਿਸ ਅਧਿਕਾਰੀਆਂ ਮੁਤਾਬਕ ਨਰਸਿੰਗ ਦੀ ਵਿਦਿਆਰਥਣ ਨੇ ਆਪਣੇ ਕਾਲਜ ਤੋਂ ਘਰ ਜਾਣ ਲਈ ਇਕ ਆਟੋ ਬੁੱਕ ਕੀਤਾ ਸੀ ਪਰ ਰਸਤੇ ਵਿੱਚ ਡਰਾਈਵਰ ਨੇ ਉਸ ਦੇ ਨਾਲ ਜਬਰ ਜਨਾਹ ਕੀਤਾ।ਹੋਸ਼ ਵਿੱਚ ਆਉਣ ਉਤੇ ਪੀੜਤਾ ਨੇ ਆਪਣੇ ਘਰਵਾਲਿਆਂ ਨੂੰ ਫੋਨ ਕੀਤਾ। ਇਹ ਘਟਨਾ ਜਦ ਉਹ ਘਰ ਜਾਣ ਲਈ ਆਟੋ ਰਿਕਸ਼ਾ ਵਿੱਚ ਸਵਾਰ ਹੋਈ ਸੀ। ਆਟੋ ਡਰਾਈਵਰ ਨੇ ਉਸ ਨੂੰ ਪਹਿਲਾਂ ਨਸ਼ੀਲਾ ਪਦਾਰਥ ਮਿਲ ਕੇ ਪਾਣੀ ਪਿਲਾਇਆ। ਇਸ ਤੋਂ ਬਾਅਦ ਸੁੰਨਸਾਨ ਥਾਂ ਉਤੇ ਲੈ ਗਿਆ। ਜਬਰ ਜਨਾਹ ਕਰਨ ਤੋਂ ਬਾਅਦ ਫਰਾਰ ਹੋ ਗਿਆ।ਲੜਕੀ ਦੇ ਪਰਿਵਾਰ ਨੇ ਸੋਮਵਾਰ ਨੂੰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਇਸ ਘਟਨਾ ਤੋਂ ਬਾਅਦ ਰਤਨਾਗਿਰੀ ਵਿੱਚ ਭਾਰੀ ਵਿਰੋਧ ਪ੍ਰਦਰਸ਼ਨ ਹੋਏ ਅਤੇ ਲੋਕਾਂ ਨੇ ਇਨਸਾਫ ਦੀ ਮੰਗ ਨੂੰ ਲੈ ਕੇ ਸੜਕਾਂ ਨੂੰ ਜਾਮ ਕਰ ਦਿੱਤਾ। ਪੁਲਿਸ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਡਰਾਈਵਰ ਦੀ ਤਲਾਸ਼ ਕਰ ਰਹੀ ਹੈ। ਪੀੜਤਾ ਨੂੰ ਇਲਾਜ ਲਈ ਸਥਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।