ਜਲੰਧਰ,ਕੋਰੋਨਾ ਮਹਾਮਾਰੀ ਤੋਂ ਆਮ ਜਨਤਾ ਨੂੰ ਨਿਜਾਤ ਦਿਵਾਉਣ ਲਈ 21 ਮਈ ਤਕ ਸਰਕਾਰ ਵੱਲੋਂ ਲਗਾਏ ਗਏ ਲਾਕਡਾਊਨ ਸਬੰਧੀ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੱਲੋਂ 9 ਮਈ ਤੋਂ ਜਲੰਧਰ ਜ਼ਿਲ੍ਹੇ ਲਈ ਨਵੇਂ ਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਲਾਕਡਾਊਨ ਦੇ ਨਿਯਮਾਂ ਨੂੰ ਵਿਸਥਾਰਤ ਕਰਦੇ ਹੋਏ ਦੱਸਿਆ ਕਿ ਹੁਣ ਕੁਝ ਹੋਰ ਕਾਰੋਬਾਰੀਆਂ ਨੂੰ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ ਪਰ ਦੁਕਾਨਾਂ ਖੋਲ੍ਹਣ ਦੇ ਸਮੇਂ ਵਿਚ ਤਬਦੀਲੀ ਕਰਕੇ ਗੈਰ-ਜ਼ਰੂਰੀ ਦੁਕਾਨਾਂ ਨੂੰ ਸਵੇਰੇ 9 ਵਜੇ ਤੋਂ ਅਤੇ ਜ਼ਰੂਰੀ ਵਸਤਾਂ ਨੂੰ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤੱਕ ਕਰ ਦਿੱਤਾ ਗਿਆ ਹੈ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਸ਼ਾਸਨ, ਸਿਹਤ ਤੇ ਸਰਕਾਰ ਨਾਲ ਸਿੱਧੇ ਜੁੜੇ ਅਦਾਰੇ ਬਿਨਾਂ ਕਿਸੇ ਰੁਕਾਵਟ ਤੋਂ ਕੰਮ ਜਾਰੀ ਰੱਖਣਗੇ। ਇਸ ਤੋਂ ਇਲਾਵਾ ਖੇਤੀਬਾੜੀ ਨਾਲ ਜੁੜੀਆਂ ਏਜੰਸੀਆਂ, ਮੁੱਲ ਨਿਰਧਾਰਨ ਕਰਨ ਵਾਲੀਆਂ ਏਜੰਸੀਆਂ, ਮੰਡੀ ਬੋਰਡ ਨਾਲ ਜੁੜੇ ਕੰਮ ਵੀ ਪਹਿਲਾਂ ਦੀ ਤਰ੍ਹਾਂ ਬਿਨ੍ਹਾਂ ਰੋਕ ਜਾਰੀ ਰਹਿਣਗੇ।ਹਸਪਤਾਲ, ਦਵਾਈ ਵਿਕਰੇਤਾ, ਜਨ ਅੌਸ਼ਧੀ ਕੇਂਦਰ, ਸਰਜੀਕਲ ਨਾਲ ਜੁੜੀਆਂ ਦੁਕਾਨਾਂ, ਮੈਡੀਕਲ ਰਿਸਰਚ ਲੈਬ, ਮੈਡੀਕਲ ਸਪਲਾਈ ਕਰਨ ਵਾਲੇ, ਪਸ਼ੂਆਂ ਦੇ ਹਸਪਤਾਲ , ਐਨਕਾਂ ਦੀਆਂ ਦੁਕਾਨਾਂ, ਦੰਦਾਂ ਦੇ ਕਲੀਨਿਕ ਬਿਨਾਂ ਕਿਸੇ ਰੋਕ ਦੇ ਕੰਮ ਕਰਨਗੇ। ਇਨ੍ਹਾਂ ਅਦਾਰਿਆਂ ਦੀ ਸਾਮਾਨ ਸਪਲਾਈ ਕਰਨ ਵਾਲਿਆਂ, ਡਰੱਗਜ਼ ਬਣਾਉਣ ਵਾਲੇ, ਮੈਡੀਕਲ ਟੈਕਸਟਾਈਲ, ਸੈਨੀਟੇਸ਼ਨ ਮਟੀਰੀਅਲ ਅਤੇ ਮੈਡੀਕਲ ਸਾਮਾਨ ਦੀ ਪੈਕਿੰਗ ਲਈ ਵਰਤੇ ਜਾਣ ਵਾਲੇ ਸਾਮਾਨ ਦੀਆਂ ਦੁਕਾਨਾਂ ਨੂੰ ਰੋਕ-ਮੁਕਤ ਰੱਖਿਆ ਗਿਆ ਹੈ। ਬੰਦ ਰਹਿਣ ਵਾਲੇ ਕਾਰੋਬਾਰਾਂ ਵਿਚ ਬਾਰ, ਸਿਨੇਮਾ ਹਾਲ, ਜਿੰਮ, ਸਪਾਅ, ਸਵਿਮਿੰਗ ਪੂਲ, ਕੋਚਿੰਗ ਸੈਂਟਰ, ਸਪੋਰਟਸ ਕੰਪਲੈਕਸ ਦੇ ਨਾਂ ਸ਼ਾਮਲ ਹਨ। ਰੈਸਟੋਰੈਂਟ, ਕੈਫੇ, ਫਾਸਟ ਫੂਡ ਆਉਟਲੈੱਟ, ਢਾਬੇ, ਬੇਕਰੀ ਆਦਿ ਕੇਵਲ ਸਪਲਾਈ ਕਰਨ ਲਈ ਖੁੱਲ੍ਹ ਸਕਣਗੇ। ਇਥੇ ਖਾਣਾ ਪਰੋਸਿਆ ਨਹੀਂ ਜਾ ਸਕੇਗਾ। ਗਾਹਕ 5 ਵਜੇ ਤਕ ਖਾਣਾ ਘਰ ਲਿਜਾ ਸਕਣਗੇ ਅਤੇ ਰੈਸਟੋਰੈਂਟ, ਢਾਬੇ ਤੇ ਹੋਰ ਆਉਟਲੈੱਟਾਂ ਵੱਲੋਂ ਘਰਾਂ ਵਿਚ ਸਪਲਾਈ ਰਾਤ 9 ਵਜੇ ਤਕ ਦਿੱਤੀ ਜਾ ਸਕੇਗੀ।
ਜ਼ਰੂਰੀ ਵਸਤਾਂ ਦੇ ਦੁਕਾਨਦਾਰ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤਕ ਦੁਕਾਨਾਂ ਖੋਲ੍ਹ ਸਕਣਗੇ । ਇਨ੍ਹਾਂ ਦੁਕਾਨਦਾਰਾਂ ਨੂੰ 3 ਵਜੇ ਤੋਂ ਸ਼ਾਮ 5 ਵਜੇ ਤਕ ਘਰਾਂ ਵਿਚ ਸਪਲਾਈ ਦੇਣ ਦੀ ਇਜਾਜ਼ਤ ਹੈ । ਗੈਰ-ਜ਼ਰੂਰੀ ਵਸਤਾਂ ਵਾਲੇ ਦੁਕਾਨਦਾਰ ਸੋਮਵਾਰ ਤੋਂ ਸ਼ੱੁਕਰਵਾਰ ਤੱਕ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਦੁਕਾਨਾਂ ਖੋਲ੍ਹ ਸਕਣਗੇ।24 ਘੰਟੇ ਸੇਵਾਵਾਂ ਦੇਣ ਵਾਲਿਆਂ ਦੀ ਸੂਚੀ ਵਿਚ ਇੰਡਸਟਰੀਅਲ ਯੂਨਿਟ, ਪੈਟਰੋਲ ਪੰਪ, ਐੱਲਪੀਜੀ ਏਜੰਸੀਆਂ, ਸਿਹਤ ਨਾਲ ਜੁੜੀਆਂ ਸੇਵਾਵਾਂ, ਬਾਗਵਾਨੀ, ਪਸ਼ੂ, ਪੋਲਟਰੀ, ਬੀਜ ਅਤੇ ਤੇਲ ਨਾਲ ਜੁੜੇ ਹੋਲਸੇਲ ਕਾਰੋਬਾਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਨਿੱਜੀ ਸੁਰੱਖਿਆ ਏਜੰਸੀਆਂ ਦੇ ਸਟਾਫ , ਮੰਡੀਆਂ ਵਿਚ ਕੰਮ ਕਰਨ ਵਾਲੇ ਮਜ਼ਦੂਰ, ਬੈਂਕ ਅਤੇ ਏਟੀਐੱਮ ਨਾਲ ਜੁੜੇ ਵਿੱਤੀ ਅਦਾਰਿਆਂ ਦੇ ਕਾਮਿਆਂ ਦੇ ਆਈ ਕਾਰਡ ਕਰਫਿਊ ਪਾਸ ਦੇ ਰੂਪ ਵਿੱਚ ਕੰਮ ਕਰਨਗੇ। ਬੀਮਾ ਕਰਮਚਾਰੀਆਂ ਨੂੰ ਇਸ ਸੂਚੀ ਤੋਂ ਬਾਹਰ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਭੱਠਾ ਮਜ਼ਦੂਰ, ਇੰਟਰਨੈੱਟ, ਟੈਲੀਕਾਮ ਕੇਬਲ ਸਰਵਿਸ ਰਿਪੇਅਰ ਅਤੇ ਪਿੰ੍ਟ ਤੇ ਇਲੈਕਟੌਨਿਕ ਮੀਡੀਆ ਨਾਲ ਜੁੜੇ ਵਿਅਕਤੀ ਬਿਨਾਂ ਰੋਕ ਸੇਵਾਵਾਂ ਦੇਣਗੇ। ਰੋਜ਼ਾਨਾ ਕਰਫਿਊ ਸ਼ਾਮ 6 ਵਜੇ ਤੋਂ ਸਵੇਰੇ ਦੇ 5 ਵਜੇ ਤੱਕ ਜਾਰੀ ਰਹੇਗਾ ਅਤੇ ਹਫਤਾਵਾਰੀ ਕਰਫਿਊ ਸ਼ੁੱਕਰਵਾਰ 6 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਜਾਰੀ ਰਹੇਗਾ। ਹਫਤਾਵਾਰੀ ਮੰਡੀਆਂ ਪਹਿਲਾਂ ਦਿੱਤੇ ਨਿਰਦੇਸ਼ਾਂ ਮੁਤਾਬਕ ਬੰਦ ਰਹਿਣਗੀਆਂ