ਕਣਕ ਦੀ ਖਰੀਦ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਦਾਅਵੇ, ਖੋਖਲੇ ਸਾਬਿਤ ਹੋਏ…ਸ.ਸਰਬਜੀਤ ਸਿੰਘ ਮੱਕੜ

ਜਲੰਧਰ,(ਸੰਜੇ ਸ਼ਰਮਾ)-ਅੱਜ ਇਸ ਹਲਕੇ ਦੇ ਪਿੰਡ ਜਮਸ਼ੇਰ ਅਤੇ ਕੁੱਕੜ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਸੰਬੰਦੀ ਕੰਮਾਂ ਦਾ ਜਿਆਜਾ ਲੈਂਦੇ ਹੋਏ ਦੱਸਿਆ, ਇਸ ਮੋਕੇ ਉਹਨਾਂ ਮੰਡੀਆਂ ਵਿੱਚ ਆਏ ਕਿਸਾਨਾਂ ਅਤੇ ਆੜਤੀਆਂ ਨਾਲ ਗੱਲ ਬਾਤ ਕੀਤੀ ਅਤੇ ਉਹਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣਕਾਰੀ ਹਾਸਿਲ ਕੀਤੀ। ਇਸ ਮੌਕੇ ਵੱਖ ਵੱਖ ਪਿੰਡਾਂ ਤੌ ਆਪਣੀ ਕਣਕ ਦੀ ਫਸਲ ਵੇਚਣ ਆਏ ਕਿਸਾਨਾਂ ਅਤੇ ਆੜਤੀਆਂ ਨੇ ਉਹਨਾਂ ਨੂੰ ਕਣਕ ਦੀ ਲਿਫਟਿੰਗ ਅਤੇ ਬਾਰਦਾਨੇ ਦੀ ਘਾਟ ਸੰਬੰਦੀ ਆ ਰਹੀਆਂ ਸਮੱਸਿਆ ਬਾਰੇ ਜਾਣੂ ਕਰਵਾਇਆ. ਪਿੰਡ ਜਮਸ਼ੇਰ ਦੇ ਆੜਤੀਆਂ ਨੇ ਸ ਮੱਕੜ ਦੇ ਧਿਆਨ ਵਿੱਚ ਲਿਆਂਦਾ ਉਹਨਾਂ ਮੰਡੀਆਂ ਦਾ ਕੰਮ ਚਲਾਉਣ ਲਈ ਅਪਣੇ ਪਾਸੋਂ ਲੱਗ ਭੱਗ ਢਾਈ ਲੱਖ ਰੁਪਏ ਦਾ ਬਾਰਦਾਨਾਂ ਖ਼ਰੀਦਿਆ ਹੈ ਅਤੇ ਉਨ੍ਹਾਂ ਨੂੰ ਇਹ ਆਸ ਵੀ ਨਹੀਂ ਹੈ ਕੇ ਉਹਨਾਂ ਨੂੰ ਖਰੀਦੇ ਗਏ ਬਾਰਦਾਨੇ ਦਾ ਮੁੱਲ ਸਰਕਾਰ ਪਾਸੋ ਮੋੜਿਆ ਜਾਵੇਗਾ। ਸ ਸਰਬਜੀਤ ਸਿੰਘ ਮੱਕੜ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਇਹ ਵੀ ਆਇਆ ਹੈ ਕਿ ਜ਼ਿਲ੍ਹਾ ਦੀਆਂ ਮੰਡੀਆਂ ਵਿੱਚ ਬਾਰਦਾਨੇ ਦੀ ਘਾਟ ਕਾਰਨ ਕਿਸਾਨ ਆਪਣੀ ਕਣਕ ਦੀ ਫਸਲ ਵੇਚਣ ਦੀ ਉਡੀਕ ਵਿੱਚ ਬੈਠੇ ਹਨ, ਅਤੇ ਜੇਕਰ ਕਿਸੇ ਮੰਡੀ ਵਿੱਚ ਕਣਕ ਦੀ ਖਰੀਦ ਵੀ ਹੋਇ ਹੈ, ਤਾਂ ਮੰਡੀ ਵਿੱਚ ਲਿਫਟਿੰਗ ਨਹੀਂ ਹੋ ਰਹੀ ਉਹਨਾਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕੇ ਸੂਬੇ ਦੀਆਂ ਮੰਡੀਆਂ ਵਿੱਚ ਵੱਖ ਵੱਖ ਖਰੀਦ ਏਜੰਸੀਆਂ ਵਲੋਂ ਬਾਰਦਾਨੇ ਦੀ ਕੰਮੀ ਨੂੰ ਠੀਕ ਕਰਨ, ਕਣਕ ਦੀ ਲਿਫਟਿੰਗ ਨੂੰ ਸਮੇਂ ਸਿਰ ਕਰਨ, ਦੇ ਨਾਲ ਨਾਲ ਕਿਸਾਨਾਂ ਨੂੰ ਆਪਣੀ ਕਣਕ ਦੀ ਫਸਲ ਵੇਚਣ ਲਈ ਆ ਰਹੀਆਂ ਸਮੱਸਿਆ ਨੂੰ ਜੇਕਰ ਹੱਲ ਨਾ ਕੀਤਾ ਗਿਆ ਤਾਂ, ਸ਼੍ਰੋਮਣੀ ਅਕਾਲੀ ਦਲ ਵਲੋਂ ਇਸ ਸੰਬੰਧੀ ਸੱਖਤ ਕਦਮ ਚੁੱਕਣ ਲਈ ਮਜ਼ਬੂਰ ਹੋਣਾ ਪਵੇਗਾ, ਇਸ ਮੌਕੇ ਉਹਨਾਂ ਦੇ ਨਾਲ ਸ ਇੰਦਰਜੀਤ ਸਿੰਘ, ਮੁਨੀਸ਼ ਕੁਮਾਰ ਸਾਗਰ ਪ੍ਰੀਤ ਸਿੰਘ, ਵਿਜੈ ਸਿੰਘ ,ਸੁਨੀਲ ਕੁਮਾਰ, ਰਣਧੀਰ ਵਾਲਿਆ, ਕੁਲਦੀਪ ਸਿੰਘ, ਵਿੱਕੀ ਗੁਜਰਾਲ ਸੋਸ਼ਲ ਮੀਡੀਆ ਇੰਚਰਾਜ, ਸ ਸਰਬਜੀਤ ਸਿੰਘ ਮੱਕੜ, ਮਨਜਿੰਦਰ ਸਿੰਘ, ਸੁਰਜੀਤ ਸਿੰਘ, ਰਾਜਵੀਰ ਸਿੰਘ, ਕੁਲਵਿੰਦਰ ਸਿੰਘ, ਜਸਰਾਜ , ਲੋਕ ਪ੍ਰੀਤ,ਸਿੰਘ, ਕਰਮਬੀਰ ਸਿੰਘ, ਸੁਰਿੰਦਰ ਸਿੰਘ, ਅਤੇ ਸੁਰਜੀਤਪਾਲ ਆਦਿ ਸ਼ਾਮਿਲ ਸਨ।

Leave a Reply

Your email address will not be published. Required fields are marked *