Skip to content
ਜਲੰਧਰ, (ਸੰਜੇ ਸ਼ਰਮਾ)-ਮਾਨਵ ਸੇਵਾ ਨੂੰ ਸਮਰਪਿਤ ਵਿਦਿਆਲਾ ਕੈਂਪਸ ਤੋਂ ਬਾਹਰ ਬਣਾਏ ਗਏ ਐਮਪਥੀ ਕਾਰਨਰ ਦੇ ਨਾਲ-ਨਾਲ ਵਿਭਿੰਨ ਪਿੰਡਾਂ ਅਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਚ ਰੁੱਖ ਲਗਾਓ ਅਤੇ ਰੁੱਖ ਦਾਨ ਮੁਹਿੰਮ, ਨਸ਼ਾ-ਮੁਕਤੀ, ਭਰੂਣ-ਹੱਤਿਆ ਆਦਿ ਕੁਰੀਤੀਆਂ ਤੇ ਅਧਾਰਿਤ ਜਾਗਰੂਕਤਾ ਰੈਲੀਆਂ, ਕੁਦਰਤੀ ਆਫਤਾਂ ਦੌਰਾਨ ਪੀੜਤ ਲੋਕਾਂ ਦੀ ਸਹਾਇਤਾ ਲਈ ਉਪਰਾਲੇ, ਪੇਂਡੂ ਔਰਤਾਂ ਅਤੇ ਲੜਕੀਆਂ ਨੂੰ ਆਤਮ ਨਿਰਭਰ ਬਨਾਉਣ ਲਈ ਕਾਸਮਟੌਲੌਜੀ, ਫੈਸ਼ਨ ਡਿਜ਼ਾਇਨਿੰਗ ਅਤੇ ਕੰਪਿਊਟਰ ਦੇ ਮੁਫਤ ਕੋਰਸ ਆਦਿ ਜਿਹੇ ਕੰਮ ਪ੍ਰਮੁੱਖ ਹਨ । ਸਾਲ 2007 ਤੋਂ ਆਪਣੇ ਸਥਾਪਨਾ ਕਾਲ ਤੋਂ ਲੈ ਕੇ ਹੁਣ ਤੱਕ ਵਿਦਿਆਲਾ ਦਾ ਗਾਂਧੀਅਨ ਸਟੱਡੀਜ਼ ਸੈਂਟਰ ਪੇਂਡੂ ਅਤੇ ਪਿਛੜੇ ਇਲਾਕਿਆਂ ਦੀਆਂ 4000 ਤੋਂ ਵੱਧ ਵਿਦਿਆਲਾ ਵਿਖੇ ਅਤੇ ਪਿੰਡਾਂ ਵਿੱਚ ਕੈਂਪ ਲਗਾ ਕੇ ਉਹਨਾਂ ਸਭ ਔਰਤਾਂ ਅਤੇ ਲੜਕੀਆਂ ਨੂੰ ਮੁਫਤ ਸਿੱਖਿਅਤ ਅਤੇ ਸਸ਼ਕਤ ਕਰ ਚੁੱਕਾ ਹੈ ਜੋ ਆਰਥਿਕ ਮੰਦਹਾਲੀ ਜਾਂ ਕਿਸੇ ਮਜਬੂਰੀ ਕਾਰਨ ਸਿੱਖਿਆ ਤੋਂ ਵਾਂਝੀਆਂ ਰਹਿ ਗਈਆਂ ਸਨ ਇੱਥੇ ਹੀ ਬੱਸ ਨਹੀਂ ਨੌਜਵਾਨ ਪੀੜ੍ਹੀ ਨੂੰ ਸੇਵਾ ਭਾਵਨਾ ਦੀ ਕੀਮਤ ਸਮਝਾਉਣ ਦੇ ਮਕਸਦ ਨਾਲ ਵਿਦਿਆਲਾ ਕੈਂਪਸ ਦੇ ਬਾਹਰ ਸਥਾਪਿਤ ਕੀਤਾ ਗਿਆ ਐਂਪਥੀ ਕਾਰਨਰ ਜਰੂਰਤਮੰਦ ਲੋਕਾਂ ਨੂੰ ਕੱਪੜੇ, ਕੰਬਲ, ਬਰਤਨ, ਖਿਡੌਣੇ ਆਦਿ ਮੁਹੱਈਆ ਕਰਵਾ ਰਿਹਾ ਹੈ। ਵਿਦਿਆਲਾ ਦੇ ਵਿਭਿੰਨ ਵਿਭਾਗਾਂ ਦੇ ਅਧਿਆਪਕ ਅਤੇ ਵਿਦਿਆਰਥੀ ਗਾਂਧੀਅਨ ਸਟੱਡੀਜ਼ ਸੈਂਟਰ ਨਾਲ ਮਿਲ ਕੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਇਸ ਮਨੁੱਖੀ ਸੇਵਾ ਵਿੱਚ ਭਾਗ ਲੈ ਰਹੇ ਹਨ। ਸਾਲ 2009 ਚ ਵਿਦਿਆਲਾ ਵੱਲੋਂ ਬਨਾਰਸੀ ਦਾਸ ਚੈਰੀਟੇਬਲ ਸਕੂਲ, ਟਰਾਂਸਪੋਰਟ ਨਗਰ, ਜਲੰਧਰ ਨੂੰ ਅਡਾਪਟ ਕੀਤਾ ਗਿਆ। ਸਕੂਲ ਵਿੱਚ ਕੁਰਸੀਆਂ, ਮੇਜ, ਬੈਂਚ, ਬਲੈਕ ਬੋਰਡ ਆਦਿ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਪੁਸਤਕਾਂ ਅਤੇ ਸਟੇਸ਼ਨਰੀ ਵੀ ਲਗਾਤਾਰ ਪ੍ਰਦਾਨ ਕੀਤੀ ਜਾਂਦੀ ਰਹਿੰਦੀ ਹੈ। ਸਕੂਲ ਵਿਖੇ ਸੰਸਥਾ ਦੁਆਰਾ ਬੱਚਿਆਂ ਲਈ ਲਾਈਬ੍ਰੇਰੀ ਖਿਡੌਣਿਆਂ ਨਾਲ ਸਜਿਆ ਵੀ ਕਮਰਾ ਵੀ ਤਿਆਰ ਕੀਤਾ ਗਿਆ ਹੈ। ਵਾਤਾਵਰਣ ਨੂੰ ਪ੍ਰਦੂਸ਼ਣ ਰਹਿਤ ਬਨਾਉਣ ਦੇ ਮਕਸਦ ਨਾਲ ਰੁੱਖ ਲਗਾਓ ਅਤੇ ਰੁੱਖ ਦਾਨ ਮੁਹਿੰਮ ਦੇ ਤਹਿਤ ਵਿਦਿਆਲਾ ਵਲੋਂ ਟਰਾਂਸਪੋਰਟ ਨਗਰ, ਵਿਕਾਸਪੁਰੀ ਦੇ ਪਾਰਕ ਨੂੰ ਗੋਦ ਲੈਣ ਦੇ ਨਾਲ-ਨਾਲ ਪਿੰਡ ਇਬਰਾਹੀਮਪੁਰ, ਟਾਂਡਾ ਵਿਖੇ ਨਾ ਕੇਵਲ ਰੁੱਖ ਲਗਾਏ ਗਏ ਸਗੋਂ ਲੋਕਾਂ ਨੂੰ ਵੀ ਹਰੇ ਭਰੇ ਅਤੇ ਸਾਫ ਸੁਥਰੇ ਵਾਤਾਵਰਣ ਲਈ ਜਾਗਰੂਕ ਕੀਤਾ ਗਿਆ। ਇਸ ਦੇ ਨਾਲ ਹੀ ਸਾਖ਼ਰਤਾ ਪ੍ਰੋਗਰਾਮ ਲਈ ਵਿਭਿੰਨ ਕਾਰਜਾਂ ਦੇ ਨਾਲ-ਨਾਲ ਪਿੰਗਲਾਘਰ, ਅਨਾਥ ਅਤੇ ਬਿਰਧ ਆਸ਼ਰਮਾਂ ਵਿੱਚ ਨਿਰੰਤਰ ਫੇਰੀਆਂ ਵਿਦਿਆਰਥਣਾਂ ਨੂੰ ਮਾਨਵ ਸੇਵਾ ਅਤੇ ਸਮਾਜ ਉਥਾਨ ਲਈ ਨਿਰੰਤਰ ਝੰਜੋੜਦੀਆਂ ਹਨ। ਵਿਦਿਆਲਾ ਪਿੰ੍ਰਸੀਪਲ ਪ੍ਰੋ . ਅਤਿਮਾ ਸ਼ਰਮਾ ਦਿਵੇਦੀ ਨੇ ਕਿਹਾ ਕਿ ਕੇ .ਐਮ.ਵੀ. ਹਮੇਸ਼ਾ ਮਨੁੱਖੀ ਕਦਰਾਂ ਕੀਮਤਾਂ ਨੂੰ ਅਹਿਮਿਅਤ ਦੇਣ ਵਾਲੀ ਸੰਸਥਾ ਹੈ ਅਤੇ ਅਜਿਹੀਆਂ ਸਮਾਜ ਉਥਾਨ ਅਤੇ ਵਿਕਾਸ ਦੀਆਂ ਗਤੀਵਿਧੀਆਂ ਵਿਦਿਆਰਥੀਆਂ ਨੂੰ ਨਾ ਕੇਵਲ ਉਚਿੱਤ ਸਮਾਜਿਕ ਵਿਵਹਾਰਕ ਦੀ ਜਾਣਕਾਰੀ ਦਿੰਦੀਆਂ ਹਨ ਬਲਕਿ ਉਹਨਾਂ ਅੰਦਰ ਸਿਸ਼ਟਾਚਾਰ ਦੇ ਗੁਣ ਭਰਦੀਆਂ ਹਨ। ਇਸਦੇ ਨਾਲ ਹੀ ਉਹਨਾਂ ਨੇ ਡਾ. ਮੋਨਿਕਾ ਸ਼ਰਮਾ ਡੀਨ, ਸੋਸ਼ਲ ਆੳੂਟ ਰੀਚ ਦੁਆਰਾ ਕੀਤੇ ਜਾਂਦੇ ਨਿਰੰਤਰ ਯਤਨਾ ਦੀ ਸ਼ਲਾਘਾ ਕੀਤੀ।