ਲੰਡਨ : ਸਾਇੰਸ ਦੀ ਮਦਦ ਨਾਲ ਸਿਹਤ ਵਿੱਚ ਕਮਾਲ ਦੇ ਕਾਰਨਾਮੇ ਹੋ ਰਹੇ ਹਨ। ਤਾਜ਼ਾ ਮਾਮਲੇ ਨੇ ਸਾਰੀ ਦੁਨੀਆਂ ਨੂੰ ਹੀ ਹੈਰਾਨ ਕਰ ਕੇ ਰੱਖ ਦਿੱਤਾ। ਜੀ ਹਾਂ ਇਤਿਹਾਸ ਵਿੱਚ ਪਹਿਲੀ ਵਾਰ ਡਾਕਟਰਾਂ ਨੇ ਮ੍ਰਿਤਕ ਵਿਅਕਤੀਆਂ ਦੇ ਦਿਲਾਂ ਨੂੰ ਜ਼ਿੰਦਾ ਕਰਨਾ ਦਾ ਅਨੋਕਾ ਕੰਮ ਕੀਤਾ ਹੈ। ਇੰਨਾਂ ਹੀ ਨਹੀਂ ਇੰਨਾਂ ਦਿਲਾਂ ਨੂੰ ਬੱਚਿਆਂ ਵਿੱਚ ਟਰਾਂਸਪਲਾਂਟ ਵੀ ਕੀਤਾ ਹੈ। ਪਹਿਲੀ ਵਾਰ, ਯੂਕੇ ਦੇ ਡਾਕਟਰਾਂ ਨੇ ਧੜਕਣ ਬੰਦ ਕਰ ਚੁੱਕੇ ਦਿਲਾਂ ਨੂੰ ਵਿਸ਼ੇਸ਼ ਮਸ਼ੀਨ ਰਾਹੀਂ ਮੁੜ ਧੜਕਣ ਲੱਗਾ ਦਿੱਤਾ। ਭਾਵ ਮ੍ਰਿਤਕ ਐਲਾਨੇ ਵਿਅਕਤੀਆਂ ਦੇ ਦਿਲਾਂ ਨੂੰ ਫਿਰ ਤੋਂ ਜ਼ਿੰਦਾ ਕਰ ਦਿੱਤਾ। ਅਜਿਹੇ ਦਿਲਾਂ ਨੂੰ 6 ਬੱਚਿਆਂ ਵਿੱਚ ਟ੍ਰਾਂਸਪਲਾਂਟ ਕੀਤਾ ਗਿਆ ਹੈ। ਇਹ ਸਾਰੇ ਬੱਚੇ ਹੁਣ ਪੂਰੀ ਤਰ੍ਹਾਂ ਤੰਦਰੁਸਤ ਹਨ। ਇਸ ਤੋਂ ਪਹਿਲਾਂ, ਸਿਰਫ ਉਹੀ ਲੋਕ ਜਿਨ੍ਹਾਂ ਨੂੰ ਦਿਮਾਗੀ ਮ੍ਰਿਤ ਘੋਸ਼ਿਤ ਕੀਤਾ ਗਿਆ ਸੀ, ਉਨ੍ਹਾਂ ਦੇ ਦਿਲ ਦੀ ਟਰਾਂਸਪਲਾਂਟ ਹੋਈ।