ਇੱਕ ਅਧਿਐਨ ਦੇ ਅਨੁਸਾਰ ਜਿਹੜੇ ਲੋਕ ਐਨਕ ਪਹਿਨਦੇ ਹਨ ਉਨ੍ਹਾਂ ਵਿੱਚ ਕੋਰੋਨਾ ਵਾਇਰਸ (Corona Virus) ਤੋਂ ਸੰਕਰਮਿਤ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ ਕਿਉਂਕਿ ਉਹ ਆਪਣੀਆਂ ਅੱਖਾਂ ਨੂੰ ਘੱਟ ਮਲਦੇ ਹਨ। ਭਾਰਤੀ ਖ਼ੋਜਕਰਤਾਵਾਂ ਨੇ ਮੈਡਰਕਸੀਵ (medRxiv) ਦੀ ਵੈੱਬਸਾਈਟ ‘ਤੇ ਨੋਨ-ਪੀਅਰ-ਰੀਵਿਊਡ ਅਧਿਐਨ (non-peer-reviewed study) ਨੂੰ ਪ੍ਰਕਾਸ਼ਿਤ ਕੀਤਾ ਜਿਸ ਵਿੱਚ ਉਨ੍ਹਾਂ ਨੇ ਉੱਤਰੀ ਭਾਰਤ ਦੇ ਇੱਕ ਹਸਪਤਾਲ ਵਿੱਚ ਪਿਛਲੇ ਗਰਮੀ ਦੇ ਮੌਸਮ ਦੌਰਾਨ ਦੋ ਹਫ਼ਤਿਆਂ ਲਈ 10 ਤੋਂ 80 ਦੇ ਵਿੱਚਕਾਰ ਉਮਰ ਦੇ 304 ਵਿਅਕਤੀਆਂ – 223 ਪੁਰਸ਼ ਅਤੇ 81 ਮਹਿਲਾਵਾਂ ਦਾ ਅਧਿਐਨ ਕੀਤਾ ਅਤੇ ਸਾਰਿਆਂ ਵਿੱਚ ਕੋਵਿਡ ਦੇ ਲੱਛਣ ਪਾਏ ਗਏ ਸਨ।