ਨਵੀਂ ਦਿੱਲੀ, ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਮ ਮੰਦਰ ਨਿਧੀ ਸਮਰਪਣ ਮੁਹਿੰਮ ਦੇ ਪਹਿਲੇ ਦਿਨ ਸ਼ੁੱਕਰਵਾਰ ਨੂੰ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਖਜ਼ਾਨਚੀ ਗੋਵਿੰਦ ਦੇਵ ਗਿਰੀ ਜੀ ਮਹਾਰਾਜ ਨੂੰ ਸ਼ੁਭ ਕਾਮਨਾਵਾਂ ਨਾਲ 5 ਲੱਖ ਦੀ ਰਾਸ਼ੀ ਦਾਨ ਦਿੱਤੀ ਗਈ । ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੀ ਵਿਸ਼ਵ ਹਿੰਦੂ ਪ੍ਰੀਸ਼ਦ (VHP) ਨੂੰ ਰਾਮ ਮੰਦਰ ਬਣਾਉਣ ਲਈ 1 ਲੱਖ ਰੁਪਏ ਦੀ ਰਾਸ਼ੀ ਦਾਨ ਕੀਤੀ । ਮੁੱਖ ਮੰਤਰੀ ਚੌਹਾਨ ਨੇ ਕਿਹਾ ਸਾਡੇ ਪਰਿਵਾਰ ਦੀ ਵੀ ਭਗਵਾਨ ਸ਼੍ਰੀ ਰਾਮ ਮੰਦਰ ਦੀ ਉਸਾਰੀ ਵਿੱਚ ਇੱਟ ਹੋਵੇਗੀ । ਇਹ ਰਾਮ ਮੰਦਰ ਨਹੀਂ, ਬਲਕਿ ਇਕ ਰਾਸ਼ਟਰ ਮੰਦਰ ਹੈ । ਸ਼੍ਰੀ ਰਾਮ ਜੀ ਭਾਰਤ ਦੀ ਪਛਾਣ ਹੈ । ਇਹ ਖੁਸ਼ਕਿਸਮਤੀ ਹੈ ਕਿ ਮੰਦਰ ਦੀ ਉਸਾਰੀ ਜਨਤਕ ਸਹਿਯੋਗ ਨਾਲ ਸ਼ੁਰੂ ਹੋ ਰਹੀ ਹੈ ਅਤੇ ਸਾਡੀ ਖੁਸ਼ਕਿਸਮਤੀ ਹੈ ਕਿ ਇਸ ਵਿਚ ਯੋਗਦਾਨ ਪਾਇਆ ਹੈ । ਵੀਐਚਪੀ ਦੇ ਆਲੋਕ ਕੁਮਾਰ ਨੇ ਕਿਹਾ,‘ਅਸੀਂ ਇਸ ਮੁਹਿੰਮ ਦੀ ਸ਼ੁਰੂਆਤ ਕਰਨ ਲਈ ਉਨ੍ਹਾਂ ਕੋਲ ਗਏ ਸੀ । ਉਨ੍ਹਾਂ ਨੇ ਇਸਦੇ ਲਈ 5,01,000 ਰੁਪਏ ਦਾਨ ਕੀਤੇ ਅਤੇ ਇਸ ਮਿਸ਼ਨ ਦੀ ਸਫਲਤਾ ਦੀ ਕਾਮਨਾ ਕੀਤੀ। ਰਅਸਲ, ਅੱਜ ਤੋਂ ਹੀ ਅਯੁੱਧਿਆ ਵਿਚ ਵਿਸ਼ਾਲ ਰਾਮ ਮੰਦਰ ਬਣਨ ਲਈ ‘ਨਿਧੀ ਸਮਰਪਣ ਅਭਿਆਨ’ ਸ਼ੁਰੂ ਕੀਤਾ ਗਿਆ ਸੀ ਅਤੇ ਸਭ ਤੋਂ ਪਹਿਲਾਂ ਦਾਨ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਦਿੱਤਾ ਸੀ । ਅੱਜ,ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ,ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਇੱਕ ਵਫ਼ਦ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ। ਇਸ ਤਰਤੀਬ ਵਿੱਚ ਦੱਖਣੀ ਭਾਰਤੀ ਅਦਾਕਾਰਾ ਪ੍ਰਨੀਤਾ ਸੁਭਾਸ਼ ਨੇ ਟਵੀਟ ਕਰਕੇ ਲੋਕਾਂ ਨੂੰ ਦਾਨ ਦੇਣ ਦੀ ਬੇਨਤੀ ਕੀਤੀ ਹੈ ।