ਸੈਨ ਫਰਾਂਸਿਸਕੋ, 9 ਦਸੰਬਰ,2020 : ਸੈਲਫ ਡਰਾਈਵਿੰਗ ਕਾਰਾਂ ਸੜਕਾਂ ‘ਤੇ ਉਤਾਰਨ ਦੇ ਲਈ ਸੋਧ ‘ਤੇ ਕਰੋੜਾਂ ਰੁਪਏ ਖ਼ਰਚ ਕਰਨ ਅਤੇ ਕਈ ਕਾਨੂੰਨੀ ਵਿਵਾਦ ਝੱਲਣ ਤੋ ਬਾਅਦ ਵਿਸ਼ਵ ਦੀ ਪ੍ਰਮੁੱਖ ਆਨਲਾਈਨ ਕੈਬ ਬੁਕਿੰਗ ਕੰਪਨੀ ਉਬਰ ਨੇ ਪ੍ਰੋਜੈਕਟ ਇੱਕ ਸਟਾਰਟ ਅਪ ਨੂੰ ਸੌਂਪ ਕੇ ਅਪਣੀ ਜਾਨ ਛੁਡਾਈ ਹੈ।
ਉਬਰ ਇਸ ਸਟਾਰਟਪ ਵਿਚ 40 ਕਰੋੜ ਡਾਲਰ ਯਾਨੀ ਕਰੀਬ ਤਿੰਨ ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਵੀ ਕਰੇਗੀ। ਇਸੇ ਪ੍ਰੋਜੈਕਟ ਤੋਂ ਮੁਕਤੀ ਪਾਉਣ ਦੇ ਲਈ ਚੁਕਾਈ ਗਈ ਕੀਮਤ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ। ਇਸ ਸਟਾਰਟ ਅਪ ਅਰੌਰਾ ਦੁਆਰਾ ਵਿਕਸਿਤ ਤਕਨੀਕ ‘ਤੇ ਲਾÎਇਸੰਸ ਉਪਰ ਲਵੇਗਾ।
ਉਬਰ ਨੇ ਨੇੜ੍ਹ ਭਵਿੱਖ ਵਿਚ ਮਨੁੱਖ ਚਾਲਕ ਰਹਿਤ ਕਾਰਾਂ ਨੂੰ ਉਤਾਰਨ ਦਾ ਐਲਾਨ ਕਰਦੇ ਹੋਏ 2015 ਵਿਚ ਅÎਧਿਐਨਕਰਤਾਵਾਂ ਅਤੇ 1200 ਕਰਮਚਾਰੀਆਂ ਦੇ ਨਾਲ ਪ੍ਰੋਜੈਕਟ ਸ਼ੁਰੂ ਕੀਤਾ ਸੀ। ਏਆਈ ਅਤੇ ਮਸ਼ੀਨ ਲਰਨਿੰਗ ਨਾਲ ਇਨ੍ਹਾਂ ਕਾਰਾਂ ਦੁਆਰਾ ਮਨੁੱਖ ਚਾਲਕ ਦੇ ਖੁਦ ਹੀ ਚਲਣ ਅਤੇ ਸੜਕ ਹਾਦਸਿਆਂ ਨੂੰ ਘੱਟ ਕਰਨ ਦੇ ਦਾਅਵੇ ਵੀ ਕੀਤੇ ਗਏ ਸੀ। ਅਜਿਹੇ ਵਿਚ ਉਸ ਦੇ ਇਸ ਕਦਮ ਨਾਲ ਮਨੁੱਖ ਚਾਲਕ ਰਹਿਤ ਕਾਰਾਂ ਦੀ ਤਕਨੀਕ ਅਤੇ ਸੰਜੋਏ ਸਪਨੇ ਨੂੰ ਝਟਕਾ ਲੱਗਾ ਹੈ।
2016 ਵਿਚ ਉਬਰ ਨੇ ਖੁਦ ਚਲਣ ਵਾਲੇ ਟਰੱਕ ਬਣਾ ਰਹੇ ਇੱਕ ਸਟਾਰਟਅਪ ਓਟੋ ਨਾਲ ਪੰਜ ਹਜ਼ਾਰ ਕਰੋੜ ਰੁਪਏ ਦਾ ਸਮਝੌਤਾ ਕੀਤਾ । ਓਟੋ ਪਹਿਲਾਂ ਵੀ ਗੂਗਲ ਦੇ ਇਸੇ ਤਕਨੀਕ ‘ਤੇ ਕੰਮ ਕਰ ਚੁੱਕਾ ਸੀ । ਅਜਿਹੇ ਵਿਚ ਗੂਗਲ ਦੇ ਨਾਲ ਜੁੜੀ ਕੰਪਨੀ ਵੈਮੋ ਨੇ 2017 ਵਿਚ ਉਬਰ ਅਤੇ ਓਟੋ ‘ਤੇ ਕਾਰੋਬਾਰੀ ਰਾਜ ਚੁਰਾਉਣ ‘ਤੇ ਮੁਕਦਮਾ ਕੀਤਾ। ਉਬਰ ਨੂੰ ਕੋਰਟ ਦੇ ਬਾਹਰ ਸਮਝੌਤਾ ਕਰਨਾ ਪਿਆ।
ਇਸ ਵਿਚ ਉਬਰ ਨੇ ਅਪਣੀ ਕੰਪਨੀ ਵਿਚ ਗੂਗਲ ਨੂੰ 531 ਕਰੋੜ ਦੀ ਹਿੱਸੇਦਾਰੀ ਦਿੱਤੀ। ਓਟੋ ਦੇ ਸੰਸਥਾਪਕ ਐਥਨੀ ਲੇਵਦੋਵਸਕੀ ਨੂੰ 18 ਮਹੀਨੇ ਦੀ ਜੇਲ੍ਹ ਵੀ ਹੋਈ।