ਜਲੰਧਰ, (ਵਿਸ਼ਾਲ /ਰੋਜਾਨਾ ਆਜਤਕ)- 24 ਅਕਤੂਬਰ ਨੂੰ 720 ਕਰੋੜ ਰੁਪਏ ਦੇ ਵੱਖ-ਵੱਖ ਪ੍ਰਰਾਜੈਕਟਾਂ ਦੀ ਮੁੱਖ ਮੰਤਰੀ ਵਲੋਂ ਕੀਤੀ ਜਾਣ ਵਾਲੀ ਸ਼ੁਰੂਆਤੀ ਪ੍ਰਚਾਰ ਸਰਕਾਰੀ ਸਕੂਲਾਂ ਦੀ ਸਮਾਰਟ ਕਲਾਸਾਂ ਤੋਂ ਹੋਵੇਗਾ। ਇਸ ਸਬੰਧ ਵਿਚ ਸਰਕਾਰ ਨੇ ਹਦਾਇਤ ਜਾਰੀ ਕੀਤੀ ਹੈ ਕਿ ਸ਼ਹਿਰ ਦੇ 80 ਵਾਰਡਾਂ ਵਿਚ ਚਲਦੇ ਸਰਕਾਰੀ ਸਕੂਲਾਂ ਵਿਚ ਸ਼ੁਰੂਆਤੀ ਪ੍ਰਰੋਗਰਾਮ ਲਾਈਵ ਦਿਖਾਇਆ ਜਾਏ। ਇਸ ਤੋਂ ਇਲਾਵਾ 14 ਪ੍ਰਮੁੱਖ ਥਾਵਾਂ ‘ਤੇ ਵੱਡੀਆਂ ਸਕਰੀਨਾਂ ਲਗਾ ਕੇ ਵਰਚੁਅਲ ਉਦਘਾਟਨੀ ਪ੍ਰਸਾਰਨ ਪਹਿਲਾਂ ਹੀ ਐਲਾਨ ਕੀਤਾ ਜਾ ਚੁੁੱਕਾ ਹੈ। ਉੁਕਤ ਪ੍ਰਰਾਜੈਕਟਾਂ ਦੇ ਵਰਚੁਅਲ ਸ਼ਰੂਆਤੀ ਪ੍ਰਰੋਗਰਾਮ ਦੀਆਂ ਤਿਆਰੀਆਂ ਵਿਚ ਮੇਅਰ ਜਗਦੀਸ਼ ਰਾਜਾ ਅਤੇ ਕਮਿਸ਼ਨਰ ਤੇ ਸਮਾਰਟ ਸਿਟੀ ਦੇ ਸੀਈਓ ਕਰਨੇਸ਼ ਸ਼ਰਮਾ ਲੱਗੇ ਹੋਏ ਹਨ। ਮੇਅਰ ਜਗਦੀਸ਼ ਰਾਜਾ ਅਨੁਸਾਰ ਪਹਿਲਾਂ ਫੈਸਲਾ ਹੋਇਆ ਸੀ ਕਿ ਸ਼ਹਿਰ ਵਿਚ 14 ਪ੍ਰਮੁੱਖ ਚੌਕਾਂ ‘ਤੇ ਵੱਡੀਆਂ ਐਲਈਡੀ ਸਕਰੀਨਾਂ ਲਗਾ ਕੇ ਵਰਚੁਅਲ ਲਾਈਵ ਪ੍ਰਸਾਰਨ ਕੀਤਾ ਜਾਏਗਾ ਪਰ ਹੁਣ ਸਾਰੇ ਸ਼ਹਿਰ ਵਿਚ ਲੋਕਾਂ ਨੂੰ ਵਿਕਾਸ ਨਾਲ ਜੁੜੇ ਪ੍ਰਰਾਜੈਕਟਾਂ ਦੀ ਜਾਣਕਾਰੀ ਸਕੂਲਾਂ ਰਾਹੀਂ ਦਿੱਤੀ ਜਾਏਗੀ। ਉਨ੍ਹਾਂ ਦੱਸਿਆ ਕਿ 24 ਅਕਤੂਬਰ ਨੂੰ 11 ਵਜੇ ਤੋਂ ਲੈ ਕੇ 12 ਵਜੇ ਤਕ ਵਿਕਾਸ ਕੰਮਾਂ ਦੀ ਉਦਘਾਟਨੀ ਸ਼ੁਰੂਆਤ ਸਕਰੀਨ ‘ਤੇ ਦਿਖਾਈ ਜਾਏਗੀ।ਉਕਤ ਸੁਰੂਆਤੀ ਪ੍ਰਰਾਜੈਕਟਾਂ ਵਿਚ ਨਗਰ ਨਿਗਮ ਦੀ ਸੜਕਾਂ ਦੀ ਸਫਾਈ ਕਰਨ ਵਾਲੀ ਰੋਡ ਸਵੀਪਿੰਗ ਮਸ਼ੀਨ ਦਾ ਕੰਮ ਵੀ ਦਿਖਾਇਆ ਜਾਏਗਾ। ਇਸ ਸਬੰਧ ਵਿਚ ਹੈਲਥ ਐਂਡ ਸੈਨੀਟੇਸ਼ਨ ਐਡਹਾਕ ਕਮੇਟੀ ਦੇ ਚੇਅਰਮੈਨ ਬਲਰਾਜ ਠਾਕਰ, ਮੈਂਬਰ ਜਗਦੀਸ਼ ਸਮਰਾਏ, ਹੈਲਥ ਅਫਸਰ ਡਾ: ਕ੍ਰਿਸ਼ਨ ਸ਼ਰਮਾ ਅਤੇ ਚੰਡੀਗੜ ਤੋਂ ਆਈ ਵਿਸ਼ੇਸ਼ ਟੀਮ ਨੇ ਮਾਡਲ ਟਾਊਨ ਸਥਿਤ ਟੈਲੀਫੋਨ ਐਕਸਚੇਂਜ ਇਲਾਕੇ ਵਿਚ ਰੋਡ ਸਵੀਪਿੰਗ ਮਸ਼ੀਨ ਰਾਹੀਂ ਸੜਕ ਦੀ ਸਫਾਈ ਕਰਾ ਕੇ ਵੀਡੀਓ ਬਣਾਈ ਜੋ ਕਿ 24 ਅਕਤੂਬਰ ਦੇ ਪ੍ਰਰੋਗਰਾਮ ਵਿਚ ਦਿਖਾਈ ਜਾਏਗੀ।