ਚਾਰ ਸਾਲ ਬਾਅਦ ਫੇਰ ਮਿਲਾਂਗੇ, ਟਰੰਪ ਨੇ 2024 ਲਈ ਉਮੀਦਵਾਰੀ ਪੇਸ਼ ਕੀਤੀ

ਵਾਸ਼ਿੰਗਟਨ, 4 ਦਸੰਬਰ,2020: 3 ਨਵੰਬਰ ਨੂੰ ਅਮਰੀਕਾ ਵਿਚ ਹੋਏ ਰਾਸ਼ਟਰਪਤੀ ਚੋਣ ਵਿਚ ਡੈਮੋਕਰੇਟਿਕ ਉਮੀਦਵਾਰ ਜੋਅ ਬਾਈਡਨ ਤੋਂ ਹਾਰ ਮਿਲਣ ਤੋਂ ਬਾਅਦ ਟਰੰਪ ਨੇ ਦਾਅਵਾ ਕੀਤਾ ਹੈ ਕਿ ਉਹ ਇੱਕ ਵਾਰ ਮੁੜ ਵਾਪਸੀ ਕਰਨਗੇ। ਟਰੰਪ ਨੇ ਵਾਈਟ ਹਾਊਸ ਵਿਚ ਇੱਕ ਕ੍ਰਿਸਮਸ ਪਾਰਟੀ ਦੌਰਾਨ ਅਪਣੇ ਸਮਰਥਕਾਂ ਨੂੰ ਇਹ ਗੱਲ ਕਹਿੰਦੇ ਹੋਏ ਖੁਦ ਨੂੰ 2024 ਵਿਚ ਹੋਣ ਵਾਲੇ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਦੇ ਲਈ ਖੁਲ੍ਹ ਕੇ ਅਪਣੀ ਉਮੀਦਵਾਰੀ ਪੇਸ਼ ਕਰ ਦਿੱਤੀ। ਹਾਲਾਂਕਿ ਉਨ੍ਹਾਂ ਨੇ ਅਪਣੀ ਹਾਰ ਕਬੂਲ ਨਹੀਂ ਕੀਤੀ।
ਟਰੰਪ ਨੇ ਕ੍ਰਿਸਕਸਮ ਪਾਰਟੀ ਦੌਰਾਨ ਮਹਿਮਾਨਾਂ ਨੂੰ ਕਿਹਾ ਕਿ ਚਾਰ ਸਾਲ ਬੇਮਿਸਾਲ ਰਹੇ। ਅਸੀਂ ਚਾਰ ਸਾਲ ਹੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਨਹੀਂ ਤਾਂ ਅਸੀਂ ਚਾਰ ਸਾਲ ਬਾਅਦ ਫੇਰ  ਮਿਲਾਂਗੇ। ਪ੍ਰੋਗਰਾਮ ਵਿਚ ਰਿਪਬਲਿਕਨ ਪਾਰਟੀ ਦੇ ਦਿੱਗਜ ਨੇਤਾ ਸ਼ਾਮਲ ਹੋਏ। ਹਾਲਾਂਕਿ ਮੀਡੀਆ ਦੀ ਐਂਟਰੀ ਬੈਨ ਹੋਣ ਦੇ ਚਲਦਿਆਂ ਇਹ ਖਬਰ ਟਰੰਪ ਦੇ ਭਾਸ਼ਣ ਦਾ ਵੀਡੀਓ ਜਨਤਕ ਹੋਣ ਤੋਂ ਬਾਅਦ ਸਾਹਮਣੇ ਆਈ।
ਦੱਸ ਦੇਈਏ ਕਿ ਟਰੰਪ ਨੇ ਚੋਣਾ ਵਿਚ ਅਪਣੀ ਹਾਰ ਹੁਣ ਵੀ ਕਬੂਲ ਨਹੀਂ ਕੀਤੀ ਹੈ। ਟਰੰਪ ਨੇ ਕਿਹਾ ਕਿ ਉਹ ਕਿਸੇ ਵੀ ਚੋਣ ਨਤੀਜੇ ਨੂੰ ਕਬੂਲ ਕਰਨ ਦੇ ਲਈ ਤਿਆਰ ਹਨ ਲੇਕਿਨ ਉਹ ਸਹੀ ਹੋਣਾ ਚਾਹੀਦਾ।  ਟਰੰਪ ਨੇ ਚੋਣ ਨਤੀਜਿਆਂ ਨੂੰ ਚੁਣੌਤੀ ਦਿੰਦੇ ਹੋਏ ਕਾਨੂੰਨੀ ਮਦਦ ਮੰਗੀ ਹੈ ਜਦ ਕਿ ਕਈ ਅਦਾਲਤਾਂ ਵਿਚ ਉਨ੍ਹਾਂ ਦਾ ਕੇਸ ਖਾਰਜ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਮੈਂ ਚੋਣ ਹਾਰ ਜਾਂਦਾ ਹੈ ਤਾਂ ਮੈਨੂੰ ਕੋਈ ਇਤਰਾਜ਼ ਨਹੀ ਹੈ, ਲੇਕਿਨ ਇਹ ਨਤੀਜੇ ਸਹੀ ਅਤੇ ਨਿਰਪੱਖ ਹੋਣੇ ਚਾਹੀਦੇ ਹਨ।
ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਈਡਨ ‘ਤੇ ਅਗਾਮੀ ਰੱਖਿਆ ਮੰਤਰੀ ਦੀ ਚੋਣ ਨੂੰ ਲੈ ਕੇ ਉਨ੍ਹਾਂ ਦੀ ਹੀ ਪਾਰਟੀ ਦੇ ਦੋ ਅਲੱਗ ਅਲੱਗ ਗੁਟ ਦਬਾਅ ਬਣਾ ਰਹੇ ਹਨ। ਇੱਕ ਧੜੇ ਦਾ ਕਹਿਣਾ ਹੈ ਕਿ ਇਸ ਅਹੁਦੇ ‘ਤੇ ਕਿਸੇ ਅਫ਼ਰੀਕੀ-ਅਮਰੀਕੀ ਨੂੰ ਚੁਣਿਆ ਜਾਵੇ ਜਦ ਕਿ ਦੂਜਾ ਧੜਾ ਚਾਹੁੰਦਾ ਹੈ ਕਿ ਇਸ ਅਹੁਦੇ ਦੇ ਲਈ ਪਹਿਲੀ ਵਾਰ ਕਿਸੇ ਔਰਤ ਦੀ ਚੋਣ ਕੀਤੀ ਜਾਵੇ। ਕੁਝ ਪ੍ਰਗਤੀਸ਼ੀਲ ਮਹਿਲਾ ਦਾਅਵੇਦਾਰ ਮਿਸ਼ੇਲ ਫਲੋਰਨੀ ਦੇ ਪੁਰਾਣੇ ਰਿਕਾਰਡ ਦੇ ਕਾਰਨ ਉਨ੍ਹਾਂ ਦਾ ਵਿਰੋਧ ਕਰ ਰਹੇ ਹਨ। ਗ੍ਰਹਿ ਮੰਤਰਾਲੇ ਦੇ ਮੁਖੀ ਰਹੇ ਜੌਨਸਨ ਵੀ ਇਸ ਅਹੁਦੇ ਦੇ ਦਾਅਵੇਦਾਰ ਹਨ।

Leave a Reply

Your email address will not be published. Required fields are marked *