ਸਾਬਕਾ ਪ੍ਰਧਾਨ ਮੰਤਰੀ ਸਵ. ਇੰਦਰ ਕੁਮਾਰ ਗੁਜਰਾਲ ਦੇ 101ਵੇਂ ਜਨਮ ਦਿਵਸ ਤੇ ਆਈ.ਕੇ.ਜੀ. ਪੀ.ਟੀ.ਯੂ. ‘ਚ ਸਮਾਰੋਹ ਆਯੋਜਿਤ

ਜਲੰਧਰ, (ਸੰਜੇ ਸ਼ਰਮਾ)-ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸਵ. ਇੰਦਰ ਕੁਮਾਰ ਗੁਜਰਾਲ ਦੇ 101ਵੇਂ ਜਨਮ ਦਿਵਸ ਤੇ ਆਈ.ਕੇ.ਜੀ. ਪੀ.ਟੀ.ਯੂ. ਵਿੰਚ ਸਮਾਰੋਹ ਆਯੋਜਿਤ ਵਿਗਿਆਨ ਤੇ ਸੰਚਾਰ ਕ੍ਰਾਂਤੀ ਉਨ੍ਹਾਂ ਦੇ ਆਦਰਸ਼ ਦਾ ਆਧਾਰ, ਯੂਨੀਵਰਸਿਟੀ ਇਸੇ ਦਿਸ਼ਾ ਵਿੱਚ ਆਗੇ ਵਧ ਰਹੀ ਹੈ : ਉਪ-ਕੁਲਪਤੀ ਪ੍ਰੋ. (ਡਾ.) ਸ਼ਰਮਾਂ ਜਦੋਂ ਦੇਸ਼ ਵਿੱਚ ਐਮਰਜੰਸੀ ਲੱਗੀ ਸੀ ਅਤੇ ਭਾਈਚਾਰਕ ਸਾਂਝ ਦਾਅ ਤੇ ਸੀ, ਉਦੋਂ ਖੁੱਲ ਕੇ ਕੋਈ ਗੱਲ ਨਹੀਂ ਕਰ ਰਿਹਾ ਸੀ, ਉਸ ਸਮੇਂ ਇੰਦਰ ਕੁਮਾਰ ਗੁਜਰਾਲ ਹੀ ਸਨ ਜੋ ਖੁੱਲ ਕੇ ਬੋਲੇ। ਅਸਲ ਵਿੱਚ ਸਦਭਾਵਨਾ, ਹਮਦਰਦ ਅਵਾਜ਼ ਤੇ ਭਾਈਚਾਰਾ ਭਾਵ ਦੀ ਉਹ ਮੂਰਤ ਸਨ। ਦੇਸ਼ ਪਿਆਰ ਦੀ ਸਿੱਖਿਆ ਉਨ੍ਹਾਂ ਨੂੰ ਆਪਣੇ ਪਰਿਵਾਰ ਤੋਂ ਮਿਲੀ, ਜਦੋਂ ਸ਼ਹੀਦ ਭਗਤ ਸਿੰਘ ਜੀ ਨੂੰ ਫਾਂਸੀ ਦਿੱਤੀ ਜਾ ਰਹੀ ਸੀ ਤਾਂ ਗੁਜਰਾਲ ਪਰਿਵਾਰ ਜੇਲ ਦੇ ਬਾਹਰ ਹੋ ਰਹੇ ਵਿਰੋਧ ਪ੍ਰਦਰਸ਼ਨ ਵਿੱਚ ਸਭ ਤੋਂ ਅੱਗੇ ਸੀ। “ਕਵਿੱਟ ਇੰਡੀਆ ਮੂਵਮੈਂਟ” ਵਿਚ ਗੁਜਰਾਲ ਪਰਿਵਾਰ ਨੇ ਜੇਲ ਝੱਲੀ। ਇਹ ਰਾਸ਼ਟਰ ਪਿਆਰ ਹੀ ਸੀ ਕਿ ਗੁਜਰਾਲ ਪਰਿਵਾਰ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਬਾਅਦ ਤੱਕ ਹਰ ਫਰੰਟ ਤੇ ਦੇਸ਼ ਦੇ ਹਿੱਤ ਵਿੱਚ ਅੱਗੇ ਵਧਿਆ। ਦੇਸ਼ ਦੇ 12ਵੇਂ ਪ੍ਰਧਾਨ ਮੰਤਰੀ ਸਵ. ਸ੍ਰੀ ਇੰਦਰ ਕੁਮਾਰ ਗੁਜਰਾਲ ਜੀ ਦੇ ਬਾਰੇ ਵਿੱਚ ਇਹ ਜਾਣਕਾਰੀਆਂ ਸ਼ੁਕਰਵਾਰ ਨੂੰ ਉਨ੍ਹਾਂ ਦੇ 101ਵੇਂ ਜਨਮ ਦਿਵਸ ਤੇ ਉਨ੍ਹਾਂ ਦੇ ਬੇਟੇ ਅਤੇ ਰਾਜ ਸਭਾ ਸਾਂਸਦ ਸ੍ਰੀ ਨਰੇਸ਼ ਗੁਜਰਾਲ ਜੀ ਨੇ ਸਾਂਝੀਆਂ ਕੀਤੀਆਂ। ਉਹ ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਚ ਆਯੋਜਿਤ “ਸ਼ਰਧਾ ਦੇ ਫੁੱਲ” ਸਮਾਰੋਹ ਵਿੱਚ ਬਤੌਰ ਮੁੱਖ ਮਹਿਮਾਨ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਆਪਣਾ ਸੰਬੋਧਨ ਈ-ਪਲੇਟਫਾਰਮ ਦੇ ਰਾਹੀਂ ਲਾਈਵ ਹੋ ਕੇ ਕੀਤਾ। ਕੋਵਿਡ-19 ਦੇ ਚੱਲਦੇ ਯੂਨੀਵਰਸਿਟੀ ਵਿਚ ਇਹ ਆਯੋਜਨ ਸੀਮਤ ਪੱਧਰ ਤੇ ਰੱਖਿਆ ਗਿਆ, ਜਿਸ ਵਿੱਚ ਹਜ਼ਾਰਾਂ ਲੋਕ ਈ-ਪਲੇਟਫਾਰਮ ਰਾਹੀਂ ਯੂਨੀਵਰਸਿਟੀ ਸਮਾਰੋਹ ਨਾਲ ਜੁੜੇ। ਰਾਜ ਸਭਾ ਸਾਂਸਦ ਸ੍ਰੀ ਨਰੇਸ਼ ਗੁਜਰਾਲ ਜੀ ਨੇ ਸਵ. ਪ੍ਰਧਾਨ ਮੰਤਰੀ ਜੀ ਦੇ ਮਹਿਲਾ ਸਿਖਿਆ ਤੇ ਉਸਨੂੰ ਉਤਸਾਹਿਤ ਕਰਨਾ, ਲਿੰਗ ਸਮਾਨਤਾ ਤੇ ਵਿਗਿਆਨਿਕ ਸੁਭਾਅ ਵਰਗੇ ਵਿਸ਼ਿਆਂ ਦੇ ਸੰਦਰਭ ਵਿਚ ਵਿਚਾਰ ਸਾਂਝੇ ਕੀਤੇ।ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) ਅਜੇ ਕੁਮਾਰ ਸ਼ਰਮਾਂ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਵਿਗਿਆਨ ਤੇ ਸੰਚਾਰ ਕ੍ਰਾਂਤੀ ਵਰਗੇ ਵਿਸ਼ੇ ਸਵ. ਇੰਦਰ ਕੁਮਾਰ ਗੁਜਰਾਲ ਜੀ ਦੇ ਆਦਰਸ਼ਾਂ ਦਾ ਆਧਾਰ ਰਹੇ ਹਨ ਜਦੋਂ ਕਿ ਯੂਨੀਵਰਸਿਟੀ ਇਸੀ ਦਿਸ਼ਾ ਵਿਚ ਲਗਾਤਾਰ ਅੱਗੇ ਵੱਧ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਹਮੇਸ਼ਾ ਰਿਹਾ ਹੈ ਕਿ ਜਦੋਂ ਕਿਸੇ ਸੰਸਥਾ ਦਾ ਨਾਮ ਕਿਸੇ ਦੂਰਦਰਸ਼ੀ ਮਹਾਨ ਵਿਅਕਤੀ ਦੇ ਨਾਮ ਤੇ ਰੱਖਿਆ ਜਾਂਦਾ ਹੈ ਤਾਂ ਇਸ ਨਾਲ ਉਸ ਸੰਸਥਾ ਨੂੰ ਆਪਣੀ ਆਦਰਸ਼ ਦਿਸ਼ਾ ਬਣਾਉਣ ਵਿਚ ਮਦਦ ਮਿਲਦੀ ਹੈ ਅਤੇ ਉਹ ਸੰਸਥਾ ਤੇ ਉਸ ਨਾਲ ਜੁੜੇ ਲੋਕ ਆਪਣੇ ਆਪ ਤੇ ਮਾਣ ਮਹਿਸੂਸ ਕਰਦੇ ਹਨ। ਇਸ ਮੌਕੇ ਤੇ ਯੂਨੀਵਰਸਿਟੀ ਰਜਿਸਟਰਾਰ ਸੰਦੀਪ ਕੁਮਾਰ ਕਾਜਲ ਨੇ ਸਵ. ਸ੍ਰੀ ਇੰਦਰ ਕੁਮਾਰ ਗੁਜਰਾਲ ਜੀ ਦੇ ਵਿਦੇਸ਼ੀ ਨੀਤੀ ਨਾਲ ਜੁੜੇ “ਗੁਜਰਾਲ ਡਾਕਟਰਾਇਨ” ਉਤੇ ਆਪਣੇ ਵਿਚਾਰ ਰੱਖੇ। ਉਨ੍ਹਾਂ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਦੇ ਪੰਜ ਸਿਧਾਂਤ ਅੱਜ ਵੀ ਕਾਰਗਰ ਹਨ! ਰਜਿਸਟਰਾਰ ਸੰਦੀਪ ਕੁਮਾਰ ਕਾਜਲ ਨੇ ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਵਿਜ਼ਨ ਤੇ ਗੱਲ ਰੱਖਦੇ ਹੋਏ ਸਵ. ਗੁਜਰਾਲ ਸਾਹਿਬ ਜੀ ਦੇ ਜਲੰਧਰ, ਪੰਜਾਬ ਦੇ ਵਿਕਾਸ ਨਾਲ ਜੁੜੇ ਕੰਮਾਂ ਤੇ ਚਰਚਾ ਕੀਤੀ। ਇਸ ਮੌਕੇ ਤੇ ਯੂਨੀਵਰਸਿਟੀ ਉਚ-ਅਧਿਕਾਰੀਆਂ ਵਿੱਚ ਡਾਇਰੈਕਟਰ ਐਜੂਕੇਸ਼ਨ ਡਾ. ਬਲਕਾਰ ਸਿੰਘ, ਵਿੱਤ ਅਧਿਕਾਰੀ ਡਾ. ਸੁਖਬੀਰ ਸਿੰਘ ਆਹਲੂਵਾਲੀਆ, ਸੰਯੁਕਤ ਰਜਿਸਟਰਾਰ ਡਾ. ਆਰ.ਪੀ.ਐਸ. ਬੇਦੀ, ਕੰਟਰੋਲਰ ਪ੍ਰੀਖਿਆਵਾਂ ਡਾ. ਪਰਮਜੀਤ ਸਿੰਘ, ਡਾਇਰੈਕਟਰ ਮੁਖ ਕੈਂਪਸ ਡਾ. ਨੀਲ ਕੰਠ ਗਰੋਵਰ, ਐਕਸੀਅਨ ਹਰਵਿੰਦਰ ਪਾਲ ਸਿੰਘ, ਡਾ. ਸਤਵੀਰ ਸਿੰਘ, ਡਾ. ਰਣਵੀਰ ਸਿੰਘ ਅਤੇ ਹੋਰ ਮੌਜੂਦ ਰਹੇ।

Leave a Reply

Your email address will not be published. Required fields are marked *