ਸਵੇਰੇ 11 ਤੋਂ ਦੁਪਹਿਰ 3 ਵਜੇ ਤਕ ਦਾ ਹੋਵੇਗਾ ‘ਭਾਰਤ ਬੰਦ’

ਨਵੀਂ ਦਿੱਲੀ, ਮੰਗਲਵਾਰ, 8 ਦਸੰਬਰ ਨੂੰ ਕਿਸਾਨਾਂ ਨੇ ਭਾਰਤ ਬੰਦ ਦਾ ਐਲਾਨ ਕੀਤਾ ਹੈ, ਜਿਸਨੂੰ ਵਿਰੋਧੀ ਪਾਰਟੀਆਂ ਦਾ ਪੂਰਾ ਸਮਰਥਨ ਪ੍ਰਾਪਤ ਹੈ। ਇਸ ‘ਚ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਅਤੇ ਬਸਮਾ ਸੁਪਰੀਮੋ ਮਾਇਆਵਤੀ ਦਾ ਨਾਮ ਵੀ ਸ਼ਾਮਿਲ ਹੈ। ਇਸਤੋਂ ਇਲਾਵਾ ਦਿੱਲੀ ਦੀਆਂ ਸੀਮਾਵਾਂ ‘ਤੇ ਅੰਦੋਲਨ ਕਰਨ ਵਾਲੇ ਕਿਸਾਨਾਂ ਨਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਅੱਜ ਮੁਲਾਕਾਤ ਕਰਨਗੇ। ਇਸਦੇ ਲਈ ਉਹ ਸਿੰਘੂ ਬਾਰਡਰ ਜਾਣਗੇ। ਉਥੇ ਹੀ ਰਾਸ਼ਟਰੀ ਸਵੈ ਸੇਵਕ ਸੰਘ ਨਾਲ ਜੁੜੇ ਭਾਰਤੀ ਕਿਸਾਨ ਸੰਘ ਨੇ ਅੰਦੋਲਨਕਾਰੀ ਕਿਸਾਨਾਂ ਦੁਆਰਾ ਬੁਲਾਏ ਗਏ 8 ਦਸੰਬਰ ਨੂੰ ਭਾਰਤ ਬੰਦ ਤੋਂ ਦੂਰੀ ਬਣਾ ਲਈ ਹੈ। ਇਸਦੇ ਪਿੱਛੇ ਭਾਰਤੀ ਕਿਸਾਨ ਸੰਘ ਵੱਲੋਂ ਇਸ ‘ਚ ਸ਼ਾਮਿਲ ਸਿਆਸੀ ਪਾਰਟੀਆਂ ਨੂੰ ਕਾਰਨ ਦੱਸਿਆ ਗਿਆ ਹੈ। ਭਾਰਤੀ ਕਿਸਾਨ ਸੰਘ ਦਾ ਕਹਿਣਾ ਹੈ ਕਿ ਕਿਸਾਨ ਸੰਘਠਨਾਂ ਨੂੰ ਲੋਕਤੰਤਰਿਕ ਤਰੀਕੇ ਨਾਲ ਆਪਣੀ ਗੱਲ ਸਰਕਾਰ ਦੇ ਸਾਹਮਣੇ ਰੱਖਣੀ ਚਾਹੀਦੀ ਹੈ।

– ਮਹਾਰਾਸ਼ਟਰ ਦੇ ਵਾਸ਼ੀ, ਨਵੀ ਮੁੰਬਈ ਦੇ ਏਪੀਐੱਮਸੀ ਮਾਰਕਿਟ ਦੀਆਂ ਸਾਰੀਆਂ ਦੁਕਾਨਾਂ ਸਮੇਤ ਕਈ ਗਤੀਵਿਧੀਆਂ ਬੰਦ ਰਹਿਣਗੀਆਂ। ਇਹ ਜਾਣਕਾਰੀ ਨਵੀ ਮੁੰਬਈ ਏਪੀਐੱਮਸੀ ਦੇ ਪ੍ਰਧਾਨ ਰਾਜੇਂਦਰ ਸ਼ੋਲਕੇ ਨੇ ਦਿੱਤੀ।

– ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪੱਛਮੀ ਮਿਦਨਾਪੁਰ ‘ਚ ਰੈਲੀ ਦੇ ਦੌਰਾਨ ਕਿਹਾ, ‘ਭਾਜਪਾ ਸਰਕਾਰ ਦੁਆਰਾ ਖੇਤੀ ਕਾਨੂੰਨਾਂ ਨੂੰ ਵਾਪਸ ਲੈਣਾ ਜ਼ਰੂਰੀ ਹੈ।

– ਭਾਰਤ ਬੰਦ ਦੇ ਮੱਦੇਨਜ਼ਰ 8 ਦਸੰਬਰ, ਬੁੱਧਵਾਰ ਨੂੰ ਪੰਜਾਬ ਦੇ ਹੋਟਲਾਂ ਤੇ ਰਿਸੋਰਟ ਨੂੰ ਬੰਦ ਰੱਖਿਆ ਜਾਵੇਗਾ। ਇਸਦੇ ਤਹਿਤ ਪਹਿਲਾਂ ਤੋਂ ਕੀਤੇ ਗਏ ਵਿਆਹ ਤੇ ਹੋਰ ਪਾਰਟੀਆਂ ਦੀ ਬੁਕਿੰਗ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ।

Leave a Reply

Your email address will not be published. Required fields are marked *