ਜਲੰਧਰ, ਡਾ . ਬੀ . ਆਰ ਅੰਬੇਡਕਰ ਚੌਂਕ ਵਿੱਚ ਪਿਛਲੇ ਕਈ ਦਿਨਾਂ ਤੋਂ ਪੋਸਟ ਮੈਟਰਿਕ ਸਕਾਲਰਸ਼ਿਪ ਘੋਟਾਲੇ ਨੂੰ ਲੈ ਕੇ ਧਰਨਾ ਲਗਾਇਆ ਜਾ ਰਿਹਾ ਸੀ। ਇਹ ਧਰਨਾ ਡਾ . ਅੰਬੇਡਕਰ ਵਿਚਾਰ ਰੰਗ ਮੰਚ ਵੱਲੋਂ ਮੰਤਰੀ ਸਾਧੂ ਸਿੰਘ ਧਰਮਸੋਤ ਖਿਲਾਫ ਸੀਬੀਆਈ ਜਾਂਚ ਦੀ ਮੰਗ ਨੂੰ ਲੈ ਕੇ ਲਗਾਇਆ ਜਾ ਰਿਹਾ ਸੀ। ਦੱਸ ਦੇਈਏ ਕਿ ਇਸ ਧਰਨੇ ਵਿੱਚ ਆਸ਼ੂ ਸਾਂਪਲਾ, ਰੋਬਿਨ ਸਾਂਪਲਾ, ਸ਼ੀਤਲ ਅੰਗੂਰਾਲ, ਰਾਜਨ ਅੰਗੂਰਾਲ ਬੈਠੇ ਹੋਏ ਸਨ। ਜਿਵੇਂ ਹੀ ਇਸ ਗੱਲ ਦੀ ਜਾਣਕਾਰੀ ਮਿੰਟੀ ਕੌਰ ਨੂੰ ਪਤਾ ਲੱਗੀ ਤਾਂ ਉਹ ਧਰਨਾ ਬੰਦ ਕਰਵਾਉਣ ਲਈ ਉੱਥੇ ਪਹੁੰਚ ਗਈ। ਉਥੇ ਜਾ ਕੇ ਮਿੰਟੀ ਕੌਰ ਨੇ ਜੰਮ ਕੇ ਹੰਗਾਮਾ ਕੀਤਾ। ਮਿੰਟੀ ਕੌਰ ਨੇ ਇਹ ਅਰੋਪ ਲਗਾਇਆ ਕਿ ਇਹ ਧਰਨਾ ਨਾਜ਼ਾਇਜ ਤੌਰ ’ਤੇ ਲਗਾਇਆ ਗਿਆ ਹੈ। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਇਸ ਧਰਨੇ ਦੀ ਮਨਜ਼ੂਰੀ ਨਾ ਤਾਂ ਕਿਸੇ ਥਾਣੇ ਕੋਲੋਂ ਲਈ ਗਈ ਹੈ ਅਤੇ ਨਾ ਹੀ ਕਾਰਪੋਰੇਸ਼ਨ ਕੋਲੋਂ। ਦੱਸਣਯੋਗ ਹੈ ਕਿ ਧਰਨੇ ਵਾਲੀ ਥਾਂ ਉਤੇ ਭਾਜਪਾ ਨੇਤਾ ਸ਼ੀਤਲ ਅੰਗੂਰਾਲ ਅਤੇ ਮਿੰਟੀ ਕੌਰ ਵੀ ਆਹਮਨੋ- ਸਾਹਮਣੇ ਹੋ ਗਏ।ਜਿਵੇਂ ਹੀ ਦੋਵੇਂ ਇਕ-ਦੂਜੇ ਦੇ ਸਾਹਮਣੇ ਆਏ ਇੱਕ-ਦੂੱਜੇ ਉੱਤੇ ਇਲਜ਼ਾਮ ਲਗਾਉਣ ਲੱਗੇ। ਦੱਸ ਦੇਈਏ ਕਿ ਪੁਲਸ ਪ੍ਰਸ਼ਾਸਨ ਦੇ ਸਾਹਮਣੇ ਇਹ ਡਰਾਮਾ ਕਾਫੀ ਸਮੇਂ ਤੱਕ ਚੱਲਦਾ ਰਿਹਾ ਅਤੇ ਪੁਲਸ ਇਹ ਸਭ ਦੇਖਦੀ ਰਹੀ ਤੇ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਕੁਝ ਦੇਰ ਬਾਅਦ ਪੁਲਸ ਮਿੰਟੀ ਕੌਰ ਨੂੰ ਆਪਣੇ ਨਾਲ ਲੈ ਕੇ ਉਥੋਂ ਚਲੀ ਗਈ ਪਰ ਧਰਨਾ ਫਿਰ ਵੀ ਜਾਰੀ ਰਿਹਾ ਪਰ ਇਥੇ ਸੋਚਣ ਵਾਲੀ ਗੱਲ ਇਹ ਹੈ ਕਿ ਇੰਝ ਬਿਨ੍ਹਾਂ ਕਿਸੇ ਮਨਜ਼ੂਰੀ ਤੋਂ ਧਰਨਾ ਲਗਾਉਣਾ ਠੀਕ ਹੈ?