ਕੈਨੇਡਾ ਦੀਆਂ ਦੋ ਸੰਸਦੀ ਸੀਟਾਂ ‘ਤੇ 26 ਅਕਤੂਬਰ ਨੂੰ ਹੋਣਗੀਆਂ ਜ਼ਿਮਨੀ ਚੋਣਾਂ

ਔਟਾਵਾ, 20 ਸਤੰਬਰ 2020 : ਕੈਨੇਡਾ ਦੀਆਂ ਦੋ ਸੰਸਦੀ ਸੀਟਾਂ ‘ਤੇ ਅਗਲੇ ਮਹੀਨੇ ਜ਼ਿਮਨੀ ਚੋਣਾਂ ਹੋਣਗੀਆਂ। ਇਸ ਦਾ ਐਲਾਨ ਕਰਦੇ ਹੋਏ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੱਸਿਆ ਕਿ ਟੋਰਾਂਟੋ ਸੈਂਟਰ ਤੇ ਯਾਰਕ ਸੈਂਟਰ ਲਈ 26 ਅਕਤੂਬਰ ਨੂੰ ਨਵੇਂ ਐਮਪੀਜ਼ ਦੀ ਚੋਣ ਲਈ ਵੋਟਿੰਗ ਹੋਵੇਗੀ। ਇਹ ਦੋਵੇਂ ਸੀਟਾਂ ਉਸ ਵੇਲੇ ਖਾਲੀ ਹੋ ਗਈਆਂ ਸਨ, ਜਦੋਂ ਸਾਬਕਾ ਵਿੱਤ ਮੰਤਰੀ ਬਿਲ ਮੌਰਨੋ ਅਤੇ ਲਿਬਰਲ ਨੇਤਾ ਮਾਈਕਲ ਲੇਵਿੱਟ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।

ਟੋਰਾਂਟੋ ਦੀਆਂ ਦੋ ਰਾਈਡਿੰਗਜ਼ ਦੇ ਵੋਟਰ ਆਪਣੀ ਵੋਟ ਦੀ ਵਰਤੋਂ ਕਰਕੇ ਦੋ ਨਵੇਂ ਸੰਸਦ ਮੈਂਬਰਾਂ ਦੀ ਚੋਣ ਕਰਨਗੇ। ਦੱਸ ਦੇਈਏ ਕਿ ਟੋਰਾਂਟੋ ਸੈਂਟਰ ਦੀ ਸੀਟ ਉਸ ਵੇਲੇ ਖਾਲੀ ਹੋ ਗਈ ਸੀ, ਜਦੋਂ ਸਾਬਕਾ ਵਿੱਤ ਮੰਤਰੀ ਬਿੱਲ ਮੌਰਨੋ ਨੇ ਪਿਛਲੇ ਮਹੀਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਇਸ ਤੋਂ ਇਲਾਵਾ ਯਾਰਕ ਸੈਂਟਰ ਰਾਈਡਿੰਗ ਤੋਂ ਲਿਬਰਲ ਐਮਪੀ ਮਾਈਕਲ ਲੇਵਿੱਟ ਨੇ ਅਸਤੀਫ਼ਾ ਦੇ ਦਿੱਤਾ ਸੀ। ਦੱਸਿਆ ਜਾ ਰਿਹਾ ਹੈ ਕਿ ਮਾਈਕਲ ਲੇਵਿੱਟ ਨੇ ਯਹੂਦੀ ਮਨੁੱਖੀ ਅਧਿਕਾਰ ਸੰਗਠਨ ਵਿੱਚ ÎਿÂੱਕ ਨੌਕਰੀ ਮਿਲਣ ਦੇ ਚਲਦਿਆਂ ਆਪਣਾ ਅਹੁਦਾ ਛੱਡ ਦਿੱਤਾ ਸੀ।
ਲਿਬਰਲ ਪਾਰਟੀ ਨੇ ਟੋਰਾਂਟੋ ਸੈਂਟਰ ਲਈ ਬਰੌਡਕਾਸਟਰ ਮਰਸੀ ਲੇਨ ਅਤੇ ਯਾਰਕ ਸੈਂਟਰ ਰਾਈਡਿੰਗ ਲਈ ਯਾਰਾ ਸਾਕਸ ਨੂੰ ਆਪਣੇ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਾਰਿਆ ਹੈ। ਜਦਕਿ ਐਨਡੀਪੀ ਅਤੇ ਕੰਜ਼ਰਵੇਟਿਵ ਪਾਰਟੀ ਨੇ ਇਨ•ਾਂ ਦੋਵਾਂ ਸੀਟਾਂ ਲਈ ਹੁਣ ਤੱਕ ਆਪਣੇ ਕਿਸੇ ਉਮੀਦਵਾਰ ਦੇ ਨਾਂ ਐਲਾਨ ਨਹੀਂ ਕੀਤਾ ਹੈ। ਇਨ•ਾਂ ਤੋਂ ਇਲਾਵਾ ਗਰੀਨ ਪਾਰਟੀ ਆਫ਼ ਕੈਨੇਡਾ ਦੀ ਲੀਡਰਸ਼ਿਪ ਕੈਂਡੀਡੇਟ ਐਨਾਮੀ ਪਾਲ ਨੇ ਸੀਬੀਸੀ ਨਿਊਜ਼ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ ਇਨ•ਾਂ ਜ਼ਿਮਨੀ ਚੋਣਾਂ ਵਿੱਚ ਹਿੱਸਾ ਲੈਣ ਦੀ ਇੱਛਾ ਰੱਖਦੀ ਹੈ। ਪੀਪਲਜ਼ ਪਾਰਟੀ ਆਫ਼ ਕੈਨੇਡਾ ਦੇ ਲੀਡਰ ਮੈਕਸਿਮ ਬਰਨੀਅਰ ਨੇ ਕਿਹਾ ਕਿ ਉਹ ਟੋਰਾਂਟੋ ਖੇਤਰ ਦੀਆਂ ਇਨ•ਾਂ ਦੋ ਸੰਸਦੀ ਸੀਟਾਂ ‘ਚੋਂ ਇੱਕ ਰਾਈਡਿੰਗ ‘ਤੇ ਚੋਣ ਲੜਨ ਦੀ ਯੋਜਨਾ ਬਣਾ ਰਹੇ ਹਨ।

Leave a Reply

Your email address will not be published. Required fields are marked *