ਅਮਰੀਕੀ ਵਿਦੇਸ਼ ਮੰਤਰੀ ਅਗਲੇ ਹਫ਼ਤੇ ਭਾਰਤ ਦੌਰੇ ‘ਤੇ ਆਉਣਗੇ

ਵਾਸ਼ਿੰਗਟਨ, 21 ਅਕਤੂਬਰ 2020 : ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਅਗਲੇ ਹਫ਼ਤੇ ਭਾਰਤ ਦੌਰੇ ‘ਤੇ ਆ ਰਹੇ ਹਨ। ਇਸ ਦੌਰਾਨ ਅਮਰੀਕਾ ਅਤੇ ਭਾਰਤ ਦੇ ਵਿਚਾਲੇ 2+2 ਵਾਰਤਾ ਵਿਚ ਇੰਡੋ-ਪੈਸੀਫਿਕ ਖੇਤਰ ਵਿਚ ਖੜ੍ਹੀ ਚੁਣੌਤੀਆਂ ਅਤੇ ਉਨ੍ਹਾਂ ਨਾਲ ਨਿਪਟਣ ਦੇ ਹੱਲ ‘ਤੇ ਚਰਚਾ ਕੀਤੀ ਜਾਵੇਗੀ। ਜਾਣਕਾਰਾਂ ਦੀ ਮੰਨੀਏ ਤਾਂ ਇਸ ਪੂਰੀ ਚਰਚਾ ਦੇ ਕੇਂਦਰ ਵਿਚ ਚੀਨ ਹੋਵੇਗਾ। ਚੀਨ ਨੂੰ ਕਾਬੂ ਕਰਨ ਦੀ ਰਣਨੀਤੀ ‘ਤੇ ਇਸ ਚਰਚਾ ਵਿਚ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇਗਾ। ਪਿਛਲੇ ਕੁਝ ਸਮੇਂ ਤੋਂ ਭਾਰਤ ਦੇ ਨਾਲ ਨਾਲ ਅਮਰੀਕਾ ਨੂੰ ਵੀ ਚੀਨ ਅਪਣੇ ਤੇਵਰ ਦਿਖਾ ਰਿਹਾ ਹੈ। ਮਾਈਕ ਪੋਂਪੀਓ ਨੇ ਭਾਰਤ ਆਉਣ ਦੀ ਜਾਣਕਾਰੀ ਅਮਰੀਕਾ ਦੇ ਰੱÎਖਿਆ ਸਕੱਤਰ ਮਾਰਕ ਐਸਪਰ ਨੇ ਦਿੱਤੀ ਹੈ, ਉਹ ਵੀ ਵਿਦੇਸ਼ ਮੰਤਰੀ ਦੇ ਨਾਲ ਭਾਰਤ ਦੀ ਯਾਤਰਾ ‘ਤੇ ਆ ਰਹੇ ਹਨ।
ਭਾਰਤ ਅਤੇ ਅਮਰੀਕਾ ਦੇ ਵਿਚ ਹੋਣ ਜਾ ਰਹੀ 2+2 ਮੰਤਰੀ ਪੱਧਰੀ ਗੱਲਬਾਤ ਤੋਂ ਪਹਿਲਾਂ ਅਮਰੀਕਾ ਦੇ ਰੱਖਿਆ ਮੰਤਰੀ ਮਾਰਕ ਐਸਪਰ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਇਸ ਸ਼ਤਾਬਦੀ ਵਿਚ ਹਿੰਦ-ਪ੍ਰਸ਼ਾਂਤ ਖੇਤਰ ਵਿਚ ਅਮਰੀਕਾ ਦਾ ਸਭ ਤੋਂ ਮਹੱਤਵਪੂਰਣ ਹਿੱਸੇਦਾਰ ਹੋਵੇਗਾ। ਐਸਪਰ ਨੇ ਮੰਗਲਵਾਰ ਨੂੰ ਵਾਸ਼ਿੰਗਟਨ ਵਿਚ ਕਿਹਾ ਕਿ ਉਹ ਅਤੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਅਗਲੇ ਹਫਤੇ ਅਪਣੇ ਭਾਰਤੀ ਹਮਰੁਤਬਿਆਂ ਕ੍ਰਮਵਾਰ ਰਾਜਨਾਥ ਸਿੰਘ ਅਤੇ ਐਸ. ਜੈਸ਼ੰਕਰ ਦੇ ਨਾਲ 2+2 ਬੈਠਕ ਦੇ ਲਈ ਨਵੀਂ ਦਿੱਲੀ ਜਾਣਗੇ।
ਹਾਲਾਂਕਿ ਇਸ 2+2 ਬੈਠਕ ਦੀ ਤਾਰੀਕਾਂ ਦਾ ਅਧਿਕਾਰਕ ਐਲਾਨ ਨਹੀਂ ਕੀਤਾ ਗਿਆ ਹੈ। ਅਟਲਾਂਟਿਕ ਕੌਂਸਲ ਥਿੰਕ ਟੈਂਕ ਵਲੋਂ ਆਯੋਜਤ ਇੱਕ   ਵੈਬੀਨਾਰ ਵਿਚ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਐਸਪਰ ਨੇ ਕਿਹਾ ਕਿ ਵਿਦੇਸ਼ ਮੰਤਰੀ ਪੋਂਪੀਓ ਅਤੇ ਮੈਂ ਉਥੇ ਅਗਲੇ ਹਫ਼ਤੇ ਜਾਣਗੇ। ਇਹ ਭਾਰਤ ਦੇ ਨਾਲ ਸਾਡੀ ਦੂਜੀ ਜਦ ਕਿ ਦੋਵੇਂ ਦੇਸ਼ਾਂ ਦੇ ਵਿਚ ਤੀਜੀ 2+2 ਬੈਠਕ ਹੋਵੇਗੀ, ਇਹ ਬੇਹੱਦ ਮਹੱਤਵਪੂਰਣ ਹੈ। ਮੇਰਾ ਮੰਨਣਾ ਹੈ ਕਿ ਭਾਰਤ ਸਾਡੇ ਲਈ Îਇੱਕ ਬੇਹੱਦ ਮਹੱਤਵਪੂਰਣ ਸਹਿਯੋਗੀ ਸਾਬਤ ਹੋਵੇਗਾ।
ਐਸਪਰ ਨੇ Îਇੱਕ ਹੋਰ ਸਵਾਲ ਦੇ ਜਵਾਬ ਵਿਚ ਉੁਨ੍ਹਾਂ ਕਿਹਾ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਦੇਸ਼ ਹੈ ਜਿੱਥੇ ਦੇ ਲੋਕ ਬੇਹੱਦ ਪ੍ਰਤਿਭਾਸ਼ਾਲੀ ਹਨ। ਹਿਮਾਲਿਆ ਵਿਚ ਉਹ ਰੋਜ਼ਾਨਾ ਚੀਨ ਦੀ ਹਮਲਾਵਰਤਾ ਦਾ ਸਾਹਮਣਾ ਕਰ ਰਹੇ ਹਨ, ਖ਼ਾਸ ਤੌਰ ‘ਤੇ ਕੰਟਰੋਲ ਰੇਖਾ ਪਾਰ। ਇਸ ਲਈ ਉਸ ਖੇਤਰ ਦੇ ਕਈ ਹੋਰ ਦੇਸ਼ਾਂ ਦੀ ਤਰ੍ਹਾਂ ਮੈਂ ਵੀ ਉਨ੍ਹਾਂ ਨਾਲ ਗੱਲ ਕੀਤੀ ਹੈ। ਮੈਂ ਮੰਗੋਲੀਆ, ਨਿਊਜ਼ੀਲੈਂਡ, ਆਸਟ੍ਰੇਲੀਆ, ਥਾਈਲੈਂਡ ਤੱਕ ਦੀ ਯਾਤਰਾ ਕੀਤੀ ਹੈ। ਉਹ ਵੀ ਜੋ ਚੀਨ  ਕਰ ਰਿਹ ਉਸ ਨੂੰ ਪਛਾਣ ਜਾਣਗੇ।

Leave a Reply

Your email address will not be published. Required fields are marked *